ਸਰਕਾਰੀ ਸੀਨੀ.ਸੈਕੰ.ਸਕੂਲ ਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਚ

ss1

ਸਰਕਾਰੀ ਸੀਨੀ.ਸੈਕੰ.ਸਕੂਲ ਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਚ
800 ਵਿਦਿਆਰਥੀਆਂ ਨੂੰ ਪੜਾ ਰਹੇ ਨੇ ਸਿਰਫ 12 ਅਧਿਆਪਕ
ਸਿਆਸਤ ਵਜੋ ਰੀਡ ਦੀ ਹੱਡੀ ਜਾਣੇ ਜਾਂਦੇ ਝੁਨੀਰ ਨੂੰ ਪੁਲਿਟੀਕਲ ਆਦਿ ਪੜਾਉਣ ਵਾਲਾ ਸਿਰਫ ਇੱਕ ਲੈਕਚਰਾਰ
ਬਹੁਤ ਛੇਤੀ ਨਵੀਂ ਭਰਤੀ ਦੌਰਾਨ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ:ਡੀਓ ਗੋਇਲ

20160929_135512

ਝੁਨੀਰ 29 ਸਤੰਬਰ (ਗੁਰਜੀਤ ਸ਼ੀਂਹ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋ ਜਿੱਥੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ ਵੱਡੇ ਦਮਗਜੇ ਮਾਰੇ ਜਾ ਰਹੇ ਹਨ ਉੱਥੇ ਸੂਬੇ ਦੇ ਨੌ ਸਾਲਾਂ ਚ ਕੀਤੇ ਰਾਜ ਦੌਰਾਨ ਕਰੌੜਾਂ ਰੁਪਏ ਦੇ ਵਿਕਾਸ ਤੇ ਖਰਚ ਕੀਤੇ ਹਨ।ਪਰ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਅੰਦਰ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਦੀ ਕਿਸੇ ਨੇ ਸਾਰ ਹੀ ਨਹੀ ਲਈ।ਜਿਸ ਵਿੱਚ ਪੜ ਰਹੇ ਸੈਂਕੜੇ ਵਿਦਿਆਰਥੀਆਂ ਦਾ ਵਿੱਦਿਆ ਹਾਸਲ ਕਰਨ ਕੰਨਿਓ ਭਵਿੱਖ ਖਰਾਬ ਹੋ ਰਿਹਾ ਹੈ।ਸਿਆਸਤ ਪੱਖੋ ਅਕਾਲੀਦਲ ਦਾ ਥੰਮ ਮੰਨੇ ਜਾਣ ਵਾਲੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਵੀ ਇਸ ਸਕੂਲ ਚੋ ਵਿਦਿਆ ਹਾਸਲ ਕੀਤੀ ਹੈ।ਜੋ ਰਾਜ ਸਰਕਾਰ ਦੇ ਉਕਤ ਦਾਅਵਿਆਂ ਦੀ ਪੋਲ ਖੋਲਦਾ ਹੈੈ।ਇਕੱਤਰ ਜਾਣਕਾਰੀ ਅਨੁਸਾਰ ਇਸ ਸਕੂਲ ਚ ਛੇਂਵੀ ਕਲਾਸ ਤੋ 12ਵੀਂ ਤੱਕ ਪੜ ਰਹੇ 12 ਪਿੰਡਾਂ ਦੇ 761 ਵਿਦਿਆਰਥੀਆਂ ਲਈ ਜਿੱਥੇ 25 ਅਧਿਆਪਕਾਂ ਚੋ 13 ਅਧਿਆਪਕਾਂ ਦੀਆਂ ਪੋਸਟਾਂ ਲੰਬੇ ਸਮੇ ਤੋ ਖਾਲੀ ਪਈਆਂ ਹਨ ਉੱਥੇ ਇਸ ਸਕੂਲ ਚ ਲੰਮੇ ਸਮੇ ਤੋ ਪੱਕੇ ਤੌਰ ਤੇ ਪ੍ਰਿੰਸੀਪਲ ਨਾ ਹੋਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇੱਥੇ ਲੈਕਚਰਾਰਾਂ ਤੋ ਇਲਾਵਾ ਪੰਜਾਬੀ ,ਹਿੰਦੀ ,ਸਾਇੰਸ ,ਮੈਥ ,ਵੋਕੇਸ਼ਨਲ ,ਡੀਪੀਈ ,ਪੀਟੀਆਈ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਬਾਵਜੂਦ ਸਕੂਲ ਦੇ ਵਿਦਿਆਰਥੀ ਪੜਾ ਰਹੇ ਕੁਝ ਅਧਿਆਪਕਾਂ ਦੇ ਸਹਿਯੋਗ ਨਾਲ ਰੱਸਾ ਕੱਸੀ ਅਤੇ ਪੇਂਟਿੰਗ ਮੁਕਾਬਲਿਆਂ ਚੋ ਜਿਲੇ ਚੋ ਫਸਟ ਆ ਰਹੇ ਹਨ।ਉਂਝ ਭਾਵੇਂ ਸਿਆਸਤ ਪੱਖੋ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੀ ਇਹ ਪਿੰਡ ਝੁਨੀਰ ਰੀਡ ਦੀ 20160929_135603ਹੱਡੀ ਸਮਝਿਆ ਜਾ ਰਿਹਾ ਹੈ।ਪਰ ਇੱਥੇ ਕੋਈ ਵੀ ਪੁਲਿਟੀਕਲ ਸਾਇੰਸ ,ਕਮਰਸ ਆਦਿ ਦੇ ਲੈਕਚਰਾਰ ਨਾ ਹੋਣ ਕਰਕੇ ਇੱਥੋ ਦੇ ਵਿਦਿਆਰਥੀ ਇਸ ਪੜਾਈ ਪੱਖੋ ਹੀਣੇ ਰਹਿ ਰਹੇ ਹਨ।ਇਹ ਸਕੂਲ 10 ਸਕੂਲਾਂ ਦਾ ਕਲਸਟਰ ਹੋਣ ਕਰਕੇ ਨਾਲ ਨਾਲ ਰਮਸਾ ਦੇ ਹੋਸਟਲ ਨੂੰ ਵੀ ਚਲਾ ਰਿਹਾ ਹੈ।ਇਸ ਸਕੂਲ ਚ +1 ਅਤੇ +2 ਦੇ 308 ਵਿਦਿਆਰਥੀਆਂ ਨੂੰ ਪੜਾਉਣ ਲਈ ਸਿਰਫ ਇੱਕ ਹੀ ਲੈਕਚਰਾਰ ਹੈ।ਜਿਸ ਦੀਆਂ ਪੋਸਟਾਂ ਚ ਵਾਧੇ ਦੀ ਲੋੜ ਹੈ।ਇਸ ਪਿੰਡ ਨੂੰ ਭਾਵੇਂ ਰਾਜ ਸਰਕਾਰ ਨੇ ਕਰੋੜਾਂ ਰੁਪਏ ਦੇ ਫੰਡ ਜਰੂਰ ਦਿੱਤੇ ਹਨ ਪਰ ਸਕੂਲ ਦੇ ਤਿੰਨ ਕਮਰੇ ਅਨਸੇਫ ਹੋਣ ਕਰਕੇ ਪਿਛਲੇ ਲੰਬੇ ਸਮੇ ਤੋ ਢਾਹ ਕੇ ਮੁੜ ਬਣਾੁਉਣ ਦੀ ਕਿਸੇ ਨੂੰ ਗਰਾਂਟ ਦੇਣੀ ਚਿੱਤ ਚੇਤੇ ਹੀ ਨਹੀ ਹੈ।ਵਿਦਿਆਰਥੀਆਂ ਦੇ ਪੀਣ ਦੇ ਪਾਣੀ ਲਈ ਆਰ ਓ ਸਿਸਟਮ ਦਾ ਪ੍ਰਬੰਧ ਨਾ ਹੋਣ ਕਰਕੇ ਬੱਚੇ ਆਪਣੀ ਪਿਆਸ ਬੁਝਾਉਣ ਲਈ ਤਰਾ ਤਰਾ ਕਰ ਰਹੇ ਹਨ।ਪਿੰਡ ਦੇ ਸਮਾਜਸੇਵੀ ਮੁਖਤਿਆਰ ਸਿੰਘ ਗਾਂਧਾ ,ਆਪ ਆਗੂ ਪਰਮਿੰਦਰ ਸਿੰਘ ਝੁਨੀਰ ,ਸਾਬਕਾ ਸਰਪੰਚ ਅਮਰੀਕ ਸਿੰਘ ਢਿੱਲੋ ,ਦਰਬਾਰਾ ਸਿੰਘ ਮੈੈਂਬਰ ,ਗੁਰਵਿੰਦਰ ਸਿੰਘ ਨੰਬਰਦਾਰ ,ਮਾਸਟਰ ਮਹਿੰਦਰ ਸਿੰਘ ,ਵਿਨੋਦ ਤਾਇਲ ,ਦਰਸ਼ਨ ਸਿੰਘ ਆਦਿ ਨੇ ਰਾਜ ਸਰਕਾਰ ਤੋ ਮੰਗ ਕੀਤੀ ਹੈ ਕਿ ਸਕੂਲ ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।ਜਦੋ ਇਸ ਸੰਬੰਧੀ ਡੀਓ ਸੈਕੰਡਰੀ ਸ਼ਿਵਪਾਲ ਗੋਇਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਮੀਦ ਹੈ ਬਹੁਤ ਜਲਦੀ ਨਵੀਂ ਭਰਤੀ ਦੌਰਾਨ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।ਹੋ ਸਕਦਾ ਹੈ ਆਉਣ ਵਾਲੀ 15 ਤਰੀਕ ਤੱਕ ਇੱਥੇ ਕੁਝ ਅਧਿਆਪਕ ਆ ਸਕਦੇ ਹਨ।

Share Button

Leave a Reply

Your email address will not be published. Required fields are marked *