ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਖੇ “ਕੈਰੀਅਰ ਗਾਈਡੈਂਸ ਸਪਤਾਹ” ਮਨਾਇਆ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਖੇ “ਕੈਰੀਅਰ ਗਾਈਡੈਂਸ ਸਪਤਾਹ” ਮਨਾਇਆ

ਮਲੋਟ, 2 ਨਵੰਬਰ (ਆਰਤੀ ਕਮਲ) : ਰਾਜ ਸਿੱਖਿਆ ਅਤੇ ਕਿੱਤੇ ਅਗਵਾਈ ਬਿਉਰੋ, ਪੰਜਾਬ ਅਤੇ ਜਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਦਲ ਵਿਖੇ ਪ੍ਰਿੰਸੀਪਲ ਭੁਪਿੰਦਰ ਕੌਰ ਦੀ ਅਗਵਾਈ ਵਿਚ ਕੈਰੀਅਰ ਗਾਈਡਂੈਸ ਸਪਤਾਹ ਮਨਾਇਆ ਗਿਆ। “ਕੈਰੀਅਰ ਗਾਈਡੈਂਸ ਸਪਤਾਹ” ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਰ ਰਿਸੋਰਸ ਪਰਸਨਜ ਵੱਲੋਂ ਸ਼ਿਰਕਤ ਕੀਤੀ ਗਈ । ਬੈਕਿੰਗ ਵਿਸ਼ੇ ਲਈ ਦੁਸ਼ਯੰਤ ਸਿੰਘ ਮੈਨੇਜਰ ਐਚ.ਡੀ.ਐਫ.ਸੀ ਬੈਂਕ ਬਾਦਲ, ਨਾਨ ਮੈਡੀਕਲ/ਮੈਡੀਕਲ ਵਿਸ਼ੇ ਲਈ ਪ੍ਰਿੰਸੀਪਲ ਭੁਪਿੰਦਰ ਕੌਰ ਸ.ਸ.ਸ.ਸਕੂਲ ਬਾਦਲ, ਆਰਟਸ ਵਿਸ਼ੇ ਲਈ ਬਲਜਿੰਦਰ ਸਿੰਘ ਲੈਕਚਰਾਰ ਪੰਜਾਬੀ, ਪੁਲਿਸ ਵਿਸ਼ੇ ਲਈ ਬਲਵਿੰਦਰ ਸਿੰਘ ਏ.ਐੱਸ.ਆਈ ਬਾਦਲ, ਆਰਮੀ ਵਿਸ਼ੇ ਲਈ ਰਘੁਬੀਰ ਸਿੰਘ ਸੀ.ਜੀ.ਆਰ.ਪੀ ਅਤੇ ਉਦਯੋਗਿਕ ਸੰਸਥਾਵਾ ਲਈ ਦਵਿੰਦਰ ਸਿੰਘ ਆਰ.ਆਈ.ਵੀ.ਟੀ ਬਾਦਲ ਵੱਲੋਂ ਬੱਚਿਆਂ ਨੂੰ ਕੈਰੀਅਰ ਬਣਾਉਣ ਅਤੇ ਅਗਲੇਰੀ ਪੜਾਈ ਬਾਰੇ ਸਮਝਾਇਆ ਗਿਆ । ਉਹਨਾ ਬੱਚਿਆ ਨੂੰ ਦੱਸਿਆ ਕਿ ਉਜਵਲ ਭਵਿੱਖ ਲਈ ਇਰਾਦੇ ਨੇਕ ਹੋਣ ਤਾ ਹਰ ਲੜਾਈ ਜਿੱਤੀ ਜਾ ਸਕਦੀ ਹੈ। ਉਹਨਾ ਕਿਹਾ ਕਿ ਜੋ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਮਾਂ-ਬਾਪ ਦੀ ਇੱਜਤ ਨਹੀ ਕਰਦੇ ਉਹ ਕਦੇ ਕਿਸੇ ਖੇਤਰ ਵਿੱਚ ਕਾਮਯਾਬ ਨਹੀ ਹੋ ਸਕਦੇ। ਇਸ ਤੋਂ ਇਲਾਵਾ ਰਿਸੋਰਸ ਪਰਸਨਜ ਵੱਲੋਂ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸਵੈ-ਰੁਜਗਾਰ ਪ੍ਰਾਪਤ ਕਰਨ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨਾ ਨੇ ਬੱਚਿਆ ਨੂੰ ਕੜੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਨ ਲਈ ਪ੍ਰੇਰਿਆ। ਕੈਰੀਅਰ ਅਧਿਆਪਕ ਮਨਦੀਪ ਸਿੰਘ ਵੋਕੇਸ਼ਨਲ ਮਾਸਟਰ (ਕੰਪਿਊਟਰ ਸਾਇੰਸ) ਵੱਲੋਂ ਪੁੱਜੇ ਰਿਸੋਰਸ ਪਰਸਨਜ ਦਾ ਧੰਨਵਾਦ ਕਰਦਿਆਂ ਬੱਚਿਆ ਨੂੰ ਇਹਨੰ ਵੱਲੋਂ ਦੱਸੇ ਗਏ ਕੈਰੀਅਰ ਸੰਬੰਧੀ ਰਾਹ ਅਪਣਾਉਣ ਲਈ ਪ੍ਰੇਰਿਆ। ਕੈਰੀਅਰ ਸਪਤਾਹ ਸੈਮੀਨਾਰ ਵਿੱਚ ਲੈਕਚਾਰ ਕਮਰਸ ਗੁਰਜੰਟ ਸਿੰਘ ਅਤੇ ਲੈਕਚਾਰ ਪੰਜਾਬੀ ਲਜਿੰਦਰ ਸਿੰਘ ਜੀ ਵੱਲੋਂ ਸਟੇਜ ਦੀ ਭੂਮਿਕਾ ਬਖੂਬੀ ਨਿਭਾਈ ਗਈ। ਇਸ ਮੌਕੇ ਦਰਸ਼ਨ ਸਿੰਘ, ਅਵਨਿੰਦਰ ਸਿੰਘ, ਗੁਰਮੀਤ ਸਿੰਘ, ਰਾਜੀਵ ਬਿਸ਼ਨੌਈ, ਹਰੀਪਾਲ ਸਿੰਘ, ਮੈਡਮ ਸੰਗੀਤਾ, ਅਮਨਪ੍ਰੀਤ ਕੌਰ, ਪੂਨਮ, ਅਮਰਜੀਤ ਕੌਰ, ਸਨੇਹ ਲਤਾ, ਸੁਖਦੀਪ ਕੌਰ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *