ਸਰਕਾਰੀ ਸਕੂਲ ਸਾਇੰਸ ਲੈਕਚਰਾਰਜ਼ ਦੀ ਮੀਟਿੰਗ ਹੋਈ

ss1

ਸਰਕਾਰੀ ਸਕੂਲ ਸਾਇੰਸ ਲੈਕਚਰਾਰਜ਼ ਦੀ ਮੀਟਿੰਗ ਹੋਈ

ਮਲੋਟ, 16 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਮਲੋਟ ਬਲਾਕ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੈਡੀਕਲ ਨਾਨ ਮੈਡੀਕਲ ਵਿਸ਼ੇ ਦੇ ਲੈਕਚਰਾਰਜ਼ ਦੀ ਮੀਟਿੰਗ ਮਿਮਿਟ ਪਾਰਕ ਮਲੋਟ ਵਿਖੇ ਹੋਈ । ਇਸ ਮੀਟਿੰਗ ਵਿੱਚ ਸਾਇੰਸ ਲੈਕਚਰਾਰਜ਼ ਦੀ ਵੱਖ ਵੱਖ ਮੰਗਾਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ । ਇਸ ਮੌਕੇ ਮੁੱਖ ਮੰਗਾਂ ਵਿੱਚ ਪ੍ਰਿੰਸੀਪਲ ਤਰੱਕੀਆਂ ਵਿੱਚ ਸਾਇੰਸ ਲੈਕਚਰਾਰਜ਼ ਦਾ ਵੱਖਰਾ ਕੋਟਾ, ਸਾਇੰਸ ਵਿਸ਼ੇ ਨੂੰ ਟੈਕਨੀਕਲ ਕਰਾਰ ਦੇਣਾ, ਸਾਇੰਸ ਅਧਿਆਪਕਾਂ ਦੀ ਤਰਾਂ ਪ੍ਰਯੋਗੀ ਭੱਤਾ, ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਦਿੱਤੇ ਜਾਂਦੇ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਦਿੱਤੇ ਜਾਂਦੇ ਨਿਗੂਣੇ ਭੱਤੇ ਵਿੱਚ ਵਾਧਾ ਕਰਨ ਸਬੰਧੀ, ਸਾਇੰਸ ਵਿਸ਼ੇ ਦੀ ਰੈਸ਼ਨੇਲਾਇਜੈਸ਼ਨ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਸਬੰਧੀ, ਸਾਇੰਸ ਮੇਲੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਲਾਭ ਦੇਣਾ ਆਦਿ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ਤੇ ਮੀਟਿੰਗਾਂ ਉਪਰੰਤ ਪੰਜਾਬ ਪੱਧਰੀ ਮੀਟਿੰਗ ਕੀਤੀ ਜਾਵੇਗੀ ਅਤੇ ਜਲਦ ਹੀ ਪੰਜਾਬ ਪੱਧਰ ਤੇ ਸਾਇੰਸ਼ ਵਿਸ਼ੇ ਦੇ ਲੈਕਚਰਾਰਜ਼ ਦੀ ਜਥੇਬੰਦੀ ਬਣਾਈ ਜਾ ਰਹੀ ਹੈ । ਇਸ ਮੌਕੇ ਲੈਕਚਰਾਰ ਸੁਨੀਲ ਕੁਮਾਰ, ਰਮਨੀਕ ਸਿੰਘ, ਹਰਪ੍ਰੀਤ ਸਿੰਘ, ਕੰਵਰਜੀਤ ਸਿੰਘ, ਖੇਮ ਰਾਜ, ਜਸਪ੍ਰੀਤ ਕੋਰ ਅਬੁੱਲ ਖੁਰਾਣਾ, ਸਤਿੰਦਰ ਕੌਰ ਅਤੇ ਜਸਪ੍ਰੀਤ ਕੌਰ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *