ਸਰਕਾਰੀ ਸਕੂਲ ਲੜਕੇ ਵਿਖੇ ਫਿਜ਼ਿਕਸ ਉਲੰਪਿਅਡ ਕਰਵਾਇਆ

ss1

ਸਰਕਾਰੀ ਸਕੂਲ ਲੜਕੇ ਵਿਖੇ ਫਿਜ਼ਿਕਸ ਉਲੰਪਿਅਡ ਕਰਵਾਇਆ

ਮਲੋਟ, 14 ਦਸੰਬਰ (ਆਰਤੀ ਕਮਲ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਸਕੂਲ ਲੈਵਲ ਦਾ ਫਿਜ਼ਿਕਸ ਉਲੰਪਿਅਡ ਕਰਵਾਇਆ ਗਿਆ। ਇਸ ਪ੍ਰੀਖਿਆ ਵਿੱਚ ਭੌਤਿਕ ਵਿਗਿਆਨ ਨਾਲ ਸੰਬੰਧਿਤ ਉਬਜੈਕਟਿਵ ਟਾਈਪ ਪ੍ਰਸ਼ਨ ਪੁਛੇ ਗਏ ਸਨ। ਇਹ ਪ੍ਰੀਖਿਆ ਵਿੱਚ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਲੈਕਚਰਾਰ ਵਿਜੈ ਗਰਗ ਨੇ ਦੱਸਿਆ ਕਿ ਇਸ ਉਲੰਪਿਅਡ ਦਾ ਵਿਦਿਆਰਥੀਆ ਨੂੰ ਅੱਗੇ ਚਲ ਕੇ ਬਹੁਤ ਫਾਇਦਾ ਹੋਵੇਗਾ। ਜਿਵੇ ਕਿ ਆਈ.ਆਈ. ਟੀ ਅਤੇ ਨੈਸ਼ਨਲ ਡਿਫੈਂਸ ਅਕੈਡਮੀ(ਐੱਨ.ਡੀ.ਏ) ਦੀ ਆਉਣ ਵਾਲੀ ਪ੍ਰੀਖਿਆਵਾਂ ਲਈ ਬਹੁਤ ਲਾਹੇਵੰਦ ਰਹੇਗਾ। ਪ੍ਰਿੰਸੀਪਲ ਮੈਡਮ ਸੁਨੀਤਾ ਬਿਲੰਦੀ, ਸੀਮਾ ਮੈਡਮ, ਸੁੱਖਦੀਪ ਮੈਡਮ, ਸ਼ਿਵਰਾਜ ਗਿੱਲ,ਵਿਜੈ ਗਰਗ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *