ਸਰਕਾਰੀ ਸਕੂਲ ਬੋੜਾ ਵਿਖੇ ਮਾਸ ਕੌਸਲਿਗ ਦਾ ਅਯੋਜਨ

ਸਰਕਾਰੀ ਸਕੂਲ ਬੋੜਾ ਵਿਖੇ ਮਾਸ ਕੌਸਲਿਗ ਦਾ ਅਯੋਜਨ

02ਗੜ੍ਹਸ਼ੰਕਰ 11 ਨਵੰਬਰ (ਅਸ਼ਵਨੀ ਸ਼ਰਮਾ) ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਜਿਲਾ ਰੁਜਗਾਰ, ਜੈਨਰੇਸ਼ਨ ਤੇ ਟ੍ਰੇਨਿੰਗ ਅਫਸ਼ਰ ਹੁਸ਼ਿਆਰਪੁਰ ਅਤੇ ਜਿਲਾ ਸਿਖਿਆਂ ਅਫਸ਼ਰ ਹੁਸ਼ਿਆਰਪੁਰ ਦੇ ਸਾਝੇ ਉਪਰਾਲੇ ਤਹਿਤ ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਬੋੜਾ ਵਿਖੇ ਕੈਰੀਅਰ ਗਾਈਡੈਸ ਨਾਲ ਸਬੰਧਤ ਮਾਸ ਕੌਸਲਿਗ ਦਾ ਅਯੋਜਨ ਕੀਤਾ ਗਿਆਂ। ਇਸ ਪ੍ਰੋਗਰਾਮ ਵਿੱਚ ਤਹਿਸੀਲ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਕਰੀਅਰ ਅਧਿਆਪਕਾਂ ਨੇ ਭਾਗ ਲਿਆਂ। ਲੈਕਚਰਾਰ ਮੇਜਰ ਸਿੰਘ ਨੇ ਰਿਸੋਰਸ ਪਰਸਨਜ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਸੀ.ਜੀ.ਆਰ.ਪੀ ਅਮਰੀਕ ਸਿੰਘ ਦਿਆਲ ਨੇ ਹਾਲਾਤਾ ਦੀ ਮਾਰ ਝੱਲਕੇ ਬਣੇ ਵੱਖ-ਵੱਖ ਅਧਿਕਾਰੀਆਂ ਦੀਆਂ ਉਦਾਹਰਣਾ ਦੇ ਕੇ ਹਾਲਾਤਾ ਦਾ ਮੁਕਾਬਲਾਂ ਕਰਦਿਆਂ ਆਪਣਾ ਨਿਸ਼ਾਨਾਂ ਮਿਥਣ ਦੀ ਸਲਾਹ ਦਿਤੀ। ਸੀ.ਜੀ.ਆਰ.ਪੀ ਜਗਤਾਰ ਸਿੰਘ ਨੇ ਦਸਵੀ ਤੇ ਬਾਰਵੀ ਤੋ ਬਾਅਦ ਸਰਕਾਰ ਵਲੋ ਦਿਤੇ ਜਾਂ ਰਹੇ ਵੱਖ-ਵੱਖ ਕੋਰਸਾ ਅਤੇ ਮੌਕਿਆ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿਤੀ। ਪਲੇਸਮੈਟ ਅਫਸ਼ਰ ਆਈ.ਟੀ.ਟੀ ਹੁਸ਼ਿਆਰਪੁਰ ਵਿਜੇ ਕੁਮਾਰ ਨੇ ਤਕਨੀਕੀ ਤੇ ਕਿਤਾ ਮੁੱਖੀ ਸਿੱਖਿਆਂ ਨੂੰ ਸਮੇ ਦੀ ਲੋੜ ਦੱਸਦਿਆਂ ਅਜਿਹੇ ਕੋਰਸਾ ਅਤੇ ਕਿੱਤਿਆ ਨੂੰ ਅਪਨਾਉਣ ਦੀ ਲੋੜ ਤੇ ਜੋਰ ਦਿਤਾ। ਪ੍ਰਿੰਸ਼ੀਪਲ ਕ੍ਰਿਪਾਲ ਸਿੰਘ ਨੇ ਮਾਸ ਕੌਸ਼ਲਿੰਗ ਦੇ ਅਯੋਜਨ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਸ਼ਿਆਂ ਅਤੇ ਕਿੱਤੇ ਦੀ ਸਹੀ ਚੋਣ ਕਰਕੇ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਸੁਭਾਸ਼ ਚੰਦਰ, ਰਾਜੇਸ਼ ਹੰਸ਼, ਇੰਦਰਜੀਤ ਕੌਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: