Thu. Aug 22nd, 2019

ਸਰਕਾਰੀ ਸਕੂਲ ਬਾਸੋਵਾਲ ਵਿਖੇ ਵਾਤਾਵਰਨ ਸੰਭਾਲ ਸਬੰਧੀ ਪ੍ਰੋਗਰਾਮ ਕਰਵਾਇਆ

ਸਰਕਾਰੀ ਸਕੂਲ ਬਾਸੋਵਾਲ ਵਿਖੇ ਵਾਤਾਵਰਨ ਸੰਭਾਲ ਸਬੰਧੀ ਪ੍ਰੋਗਰਾਮ ਕਰਵਾਇਆ

img-20160926-wa0054

ਸ਼੍ਰੀ ਅਨੰਦਪੁਰ ਸਾਹਿਬ, 30 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਵਾਤਾਵਰਨ ਸੰਭਾਲ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇਸਕੂਲ ਦੇ ਪੰਜਾਬੀ ਲੈਕਚਰਾਰ ਸ.ਚਰਨਜੀਤ ਸਿੰਘ ਥਾਨਾ ਸਟੇਟ ਅਵਾਰਡੀ ਨੇ ਦੱਸਿਆ ਕਿ ਜਿਲਾ ਸਿੱਖਿਆ ਅਫਸਰ(ਸੈ.ਸਿ) ਰੂਪਨਗਰ ਸ਼੍ਰੀ ਹਰਚਰਨ ਦਾਸ ਸੈਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਜਿਲਾ ਸਾਇੰਸ ਸੁਪਰਵਾਇਜ਼ਰ ਸ਼੍ਰੀ ਲੌਕੇਸ਼ ਮੋਹਨ ਸ਼ਰਮਾ ਅਤੇ ਪ੍ਰਿੰਸੀਪਲ ਸ. ਕੁਲਵੰਤ ਸਿੰਘ ਜੀ ਦੀ ਅਗਵਾਈ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ।ਸਾਇੰਸ ਮਾਸਟਰ ਸ਼੍ਰੀ ਰਾਜ ਕੁਮਾਰ ਜੀ ਦੀ ਅਗਵਾਈ ਵਿੱਚ ਪੋਸਟਰ ਤੇ ਚਾਰਟ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਭਾਸ਼ਣ ਮੁਕਾਬਲਿਆਂ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਰਿਆਨੇ ਪਹਿਲਾ,ਧੰਨ ਕੌਰ ਦੂਜਾ ਅਤੇ ਸੁਕੀਨਾ ਨੇ ਤੀਜਾ ਸਥਾਨ ਹਾਸਲ ਕੀਤਾ,ਚਾਰਟ ਮੇਕਿੰਗ ਵਿੱਚ ਕੀਰਤੀ ਨੇ ਪਹਿਲਾ,ਰਮਨ ਨੇ ਦੂਜਾ ਅਤੇ ਹਰਮਨ ਨੇ ਤੀਜਾ ਸਥਾਨ ਹਾਸਿਲ ਕੀਤਾ। ਇਨਾ ਮੁਕਾਬਲਿਆ ਵਿੱਚ ਲੈਕਚਰਾਰ ਚਰਨਜੀਤ ਸਿੰਘ ਸਟੇਟ ਅਵਾਰਡੀ,ਲੈਕ.ਸੁਰਜੀਤ ਸਿੰਘ ਜੀ ਅਤੇ ਮੈਡਮ ਸ਼੍ਰੀਮਤੀ ਸੀਮਾ ਜੱਸਲ ਨੇ ਜੱਜ ਦੀ ਭੁਮਿਕਾ ਨਿਭਾਈ।ਇਸ ਮੌਕੇ ਸਕੂਲ ਪ੍ਰਿੰਸੀਪਲ ਸ. ਕੁਲਵੰਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕੀਤਾ।ਲੈਕਚਰ ਸੈਸ਼ਨ ਵਿੱਚ ਲੈਕਚਰਾਰ ਵਰਨਜੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸ਼੍ਰੀ ਰਾਜ ਕੁਮਾਰ ਜੀ ਨੇ ਓੁਜੋਨ ਪਰਤ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਜਿਨਾਂ ਵਿੱਚ ਲੈਕਚਰਾਰ ਚਰਨ ਸਿੰਘ, ਸੁਰਜੀਤ ਸਿੰਘ, ਹਰਮੇਸ਼ ਲਾਦੀ, ਅਮਰੀਕ ਸਿੰਘ, ਸੁਨੀਤਾ ਤੇਜਪਾਲ, ਡਾ.ਸੁਨੀਤਾ ਸ਼ਰਮਾ, ਅੰਜਨਾ ਰਾਣਾ, ਜੋਤੀ, ਮੈਡਮ ਸੀਮਾ ਜੱਸਲ, ਡੀ.ਪੀ.ਈ. ਅਮਰਜੀਤਪਾਲ ਸਿੰਘ, ਜਗਤਾਰ ਸਿੰਘ, ਬਰਿੰਦਰਪਾਲ ਸਿੰਘ, ਅਜਮੇਰ ਸਿੰਘ ਭੱਟੀ, ਸੰਦੀਪ ਬਸੀ, ਨਰਿੰਦਰ ਸਿੰਘ, ਕੁਲਵਿੰਦਰਜੀਤ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *

%d bloggers like this: