ਸਰਕਾਰੀ ਸਕੂਲ ਬਾਸੋਵਾਲ ਵਿਖੇ ਕੈਰੀਅਰ ਕੋਸਲਿੰਗ ਕਰਵਾਈ ਗਈ

ss1

ਸਰਕਾਰੀ ਸਕੂਲ ਬਾਸੋਵਾਲ ਵਿਖੇ ਕੈਰੀਅਰ ਕੋਸਲਿੰਗ ਕਰਵਾਈ ਗਈ
ਵਿਦਿਆਰਥੀਆਂ ਦੀ ਰੁਚੀ, ਦਿਲਚਸਪੀਆਂ, ਹੁਨਰ ਅਤੇ ਸਮੱਰਥਾ ਅਨੁਸਾਰ ਭਵਿੱਖ ਵਿੱਚ ਕੋਰਸ, ਉਚੇਰੀ ਪੜਾਈ, ਕਿੱਤੇ ਅਤੇ ਸਵੈ ਰੌਜ਼ਗਾਰ ਚੁਣਨ ਲਈ ਕੀਤਾ ਗਿਆ ਪ੍ਰੇਰਿਤ

basowalਸ਼੍ਰੀ ਅਨੰਦਪੁਰ ਸਾਹਿਬ, 26 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਕੈਰੀਅਰ ਕੌਸਲਿੰਗ ਕਰਵਾਈ ਗਈ ਇਸ ਸਬੰਧੀ ਜਾਣਕਾਰੀ ਸੀ.ਜੀ.ਆਰ.ਪੀ. ਲੈਕਚਰਾਰ ਚਰਨਜੀਤ ਸਿੰਘ ਥਾਨਾ ਸਟੇਟ ਅਵਾਰਡੀ ਨੇ ਦਿੱਤੀ ਉਨਾਂ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਸਮੇਤ ਪੂਰੇ ਕਲੱਸਟਰ ਦੇ ਹਾਈ ਸਕੂਲਾਂ ਵਿੱਚ ਕੈਰੀਅਰ ਹਫਤਾ ਮਨਾਇਆ ਗਿਆਇਸ ਵਿੱਚ 10 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਵਿਸ਼ਥਾਰਤ ਜਾਣਕਾਰੀ ਦਿੱਤੀ ਗਈਵਿਦਿਆਰਥੀਆਂ ਦੀ ਰੁਚੀ, ਦਿਲਚਸਪੀਆਂ, ਹੁਨਰ ਅਤੇ ਸਮੱਰਥਾ ਅਨੁਸਾਰ ਭਵਿੱਖ ਵਿੱਚ ਕੋਰਸ, ਉਚੇਰੀ ਪੜਾਈ, ਕਿੱਤੇ ਅਤੇ ਸਵੈ ਰੌਜ਼ਗਾਰ ਚੁਣਨ ਲਈ ਪ੍ਰੇਰਿਤ ਕੀਤਾਇਸ ਮੌਕੇ 10 ਵੀਂ ਜਮਾਤ ਦੇ 112 ਵਿਦਿਆਰਥੀਆਂ ਦੇ ਵਿਅਕਤੀਗਤ ਕੌਸਲਿੰਗ ਪ੍ਰੋਫਾਰਮੇ ਦੇ ਅਧਾਰ ਤੇ ਸਮੂਹ ਵਿਦਿਆਰਥੀਆਂ ਨੂੰ ਨਿੱਜੀ ਅਗਵਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਉਨਾਂ ਨੂੰ ਜਿੰਦਗੀ ਵਿੱਚ ਕਿੱਤੇ ਵਿੱਚ ਕਾਮਯਾਬ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀਇਸ ਮੌਕੇ ਪ੍ਰਿੰਸੀਪਲ ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਗਾਈਡੈਂਸ ਸੇਵਾਵਾਂ ਦੀ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੀ.ਜੀ.ਆਰ.ਪੀ. ਲੈਕਚਰਾਰ ਚਰਨਜੀਤ ਸਿੰਘ ਥਾਨਾ,ਲੈਕਚਰਾਰ ਸੁਰਜੀਤ ਸਿੰਘ ਅਤੇ ਲੈਕਚਰਾਰ ਚਰਨ ਸਿੰਘ ਦੇ ਅਗਵਾਈ ਸੇਵਾਵਾਂ ਵਿੱਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ ਸਮੁੱਚੇ ਰੂਪ ਵਿੱਚ ਸਮੂਹ ਵਿਦਿਆਰਥੀਆਂ ਨੇ ਇਸ ਕੈਰੀਅਰ ਹਫਤੇ ਦੌਰਾਨ ਭਰਪੂਰ ਲਾਭ ਉਠਾਇਆਇਸ ਮੌਕੇ ਸਕੂਲ ਦਾ ਸਮੂਹ ਸਟਾਫ ਜਿਨਾਂ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ, ਸੀ.ਜੀ.ਆਰ.ਪੀ. ਲੈਕਚਰਾਰ ਚਰਨਜੀਤ ਸਿੰਘ ਥਾਨਾ, ਚਰਨ ਸਿੰਘ,ਸੁਰਜੀਤ ਸਿੰਘ, ਅਮਰੀਕ ਸਿੰਘ, ਹਰਮੇਸ਼ ਲਾਦੀ, ਰਾਮ ਰਤਨ, ਬਰਿੰਦਰਪਾਲ ਸਿੰਘ, ਅਜਮੇਰ ਸਿੰਘ ਭੱਟੀ,ਨਰਿੰਦਰ ਸਿੰਘ, ਸੰਦੀਪ ਬਸੀ, ਹਰਜਾਪ ਸਿੰਘ, ਨਰਿੰਦਰ ਕੁਮਾਰ, ਮੈਡਮ ਸੁਨੀਤਾ ਤੇਜਪਾਲ, ਜੋਤੀ, ਅੰਜਨਾ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *