Sun. Sep 22nd, 2019

ਸਰਕਾਰੀ ਸਕੂਲ ‘ਚ ਕਰਵਾਏ ਊਰਜਾ ਸਰੁੱਖਿਆ ਪੇਟਿੰਗ ਮੁਕਾਬਲੇ

ਸਰਕਾਰੀ ਸਕੂਲ ‘ਚ ਕਰਵਾਏ ਊਰਜਾ ਸਰੁੱਖਿਆ ਪੇਟਿੰਗ ਮੁਕਾਬਲੇ

24trnp11ਹਰੀਕੇ ਪਤਣ  24 ਸਤੰਬਰ (ਗਗਨਦੀਪ ਸਿੰਘ) ਜਿਲਾ ਸਿੱਖਿਆ ਅਧਿਕਾਰੀ (ਸੈਕੰ) ਤਰਨ ਤਾਰਨ ਪਰਮਜੀਤ ਸਿੰਘ ਅਤੇ ਜਿਲਾ ਸਾਇੰਸ ਸੁਪਰਵਾਇਜਰ ਮੈਡਮ ਰਜਿੰਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਪੱਤਣ ਵਿਖੇ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਦੀ ਅਗਵਾਈ ਵਿੱਚ ਊਰਜਾ ਸੁਰਿੱਖਅਣ ਸਬੰਧੀ ਪੇਟਿੰਗ ਮੁਕਾਬਲੇ ਕਰਵਾਏ ਗਏ। ਸਾਇੰਸ ਅਧਿਆਪਕ ਸੰਤੋਖ ਸਿੰਘ ਤੇ ਰਾਕੇਸ਼ ਕੁਮਾਰ ਦੀ ਦੇਖ ਰੇਖ ਹੇਠ ਕਰਵਾਏ ਇਹਨਾਂ ਮੁਕਾਬਲਿਆ ਵਿੱਚ ਵੱਖ ਵੱਖ ਕਲਾਸਾਂ ਦੇ 17 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਦੌਰਾਨ ਬੱਚਿਆਂ ਨੇ ਕੁਦਰਤੀ ਊਰਜਾ ਨੂੰ ਬਚਾਉਣ ਦੇ ਤਰੀਕਿਆਂ ਨੂੰ ਦਰਸਾਉਦੇ ਵੱਖ ਵੱਖ ਚਿੱਤਰ ਬਣਾਏ। ਇਸ ਮੌਕੇ ਤੇ ਪ੍ਰਿੰਸੀਪਲ ਵਰਿੰਦਰ ਕੌਰ ਨੇ ਬੱਚਿਆਂ ਨੂੰ ਘਰਾਂ ਵਿੱਚ ਕੁਦਰਤੀ ਊਰਜਾ ਨੂੰ ਬਚਾਉਣ ਦੇ ਵੱਖ ਵੱਖ ਢੰਗਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਨਾਲ ਹੀ ਸਾਡੀ ਜੀਵਨਸ਼ੈਲੀ ਵਧੀਆ ਰਹਿ ਸਕਦੀ ਹੈ। ਉਹਨਾਂ ਨੇ ਇਸ ਕੰਮ ਵਿੱਚ ਮਾਪਿਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ। ਮਾਸਟਰ ਰਾਕੇਸ਼ ਕੁਮਾਰ ਨੇ ਕਿਹਾ ਕਿ ਘਰ ਵਿੱਚ ਊਰਜਾ ਨਾਲ ਚੱਲਣ ਵਾਲੇ ਉਪਕਰਣਾਂ ਦੀ ਵਰਤੋਂ ਸੋਚ ਸਮਝ ਅਤੇ ਸੰਜਮ ਨਾਲ ਕਰਨੀ ਚਾਹੀਦੀ ਹੈ। ਪੇਟਿੰਗ ਮੁਕਾਬਲਿਆ ਵਿੱਚ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਪ੍ਰਿੰਸੀਪਲ ਵਰਿੰਦਰ ਕੌਰ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਤੇ ਲੈਕਚਰਾਰ ਰਣਜੀਤ ਕੌਰ, ਸਤਵੰਤ ਕੌਰ, ਲੈਕਚਰਾਰ ਕੁਲਵਿੰਦਰ ਕੌਰ, ਕੁਲਦੀਪ ਕੌਰ, ਰਜਵੰਤਪਾਲ ਕੌਰ, ਪਰਮਜੀਤ ਕੌਰ,ਲੈਕਚਰਾਰ ਸੁਖਵੰਤ ਸਿੰਘ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਕਮਲ ਸ਼ਰਮਾਂ, ਬਗੀਚ ਸਿੰਘ, ਕ੍ਰਿਸ਼ਨ ਸਿੰਘ, ਮਾਸਟਰ ਸੁਖਵੰਤ ਸਿੰਘ ਅਤੇ ਹਰਵਿੰਦਰਪਾਲ ਜੋਸ਼ੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: