ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲੇ ਰਹੇ ਕੁੱਝ ਪ੍ਰਾਈਵੇਟ ਸਕੂਲ ਅਤੇ ਕਾਲਜ

ss1

ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲੇ ਰਹੇ ਕੁੱਝ ਪ੍ਰਾਈਵੇਟ ਸਕੂਲ ਅਤੇ ਕਾਲਜ

ਰਾਮਪੁਰਾ ਫੂਲ 12 ਦਸੰਬਰ(ਕੁਲਜੀਤ ਢੀਂਗਰਾਂ) ਇਲਾਕੇ ਦੇ ਕੁੱਝ ਪ੍ਰਾਈਵੇਟ ਸਕੂਲ ਤੇ ਕਾਲਜ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਕਰਕੇ ਜਾਣਦੇ ਹਨ ਜਿਸਦੀ ਮਿਸਾਲ ਅੱਜ ਦੇਖਣ ਨੂੰ ਮਿਲੀ ਅੱਜ ਸਰਕਾਰੀ ਸਕੂਲਾ ਵੱਲੋ ਤਾਂ ਸੂਬਾ ਸਰਕਾਰ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਈਦ ਏ ਮਿਆਦ ਦੀ ਛੁੱਟੀ ਕਰ ਦਿੱਤੀ ਗਈ ਸੀ ਪਰ ਇਲਾਕੇ ਦੀਆ ਕੁੱਝ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਜੈ ਤੁਲਸੀ ਅਨੁਵਰਤ ਪਬਲਿਕ ਸਕੂਲ, ,ਮਾਤਾ ਸੁੰਦਰੀ ਸਕੂਲ ਤੇ ਕਾਲਜ ਢੱਡੇ ਨੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਛੁੱਟੀ ਨਾ ਕਰਕੇ ਸਰਕਾਰੀ ਹੁਕਮਾਂ ਦੀ ਅਣਦੇਖੀ ਕੀਤੀ ਹੈਭਾਰਤੀਆ ਮਾਡਲ ਸੀਨੀ:ਸਕੈ: ਸਕੂਲ ਦੇ ਸਟਾਫ ਨੇ ਛੁੱਟੀ ਹੋਣ ਦੀ ਜਾਣਕਾਰੀ ਨਾਂ ਬੱਚਿਆਂ ਨੂੰ ਦੇਣੀ ਜਰੂਰੀ ਸਮਝੀ ਅਤੇ ਨਾ ਹੀ ਮਾਪੀਆਂ ਨੂੰ ਇਸ ਛੁੱਟੀ ਸਬੰਧੀ ਸੂਚਿਤ ਕੀਤਾ ਗਿਆ ਜਿਸ ਕਾਰਨ ਸੰਬੰਧਤ ਸਕੂਲ ਅਧਿਆਪਕਾਂ,ਬੱਚਿਆ ਤੇ ਮਾਪਿਆਂ ਚ ਭਾਰੀ ਰੋਸ ਦੇਖਣ ਨੂੰ ਮਿਲਿਆ ਹੈ ਪਰ ਆਪੋ ਆਪਣੀਆ ਮਜਬੂਰੀਆਂ ਕਾਰਨ ਉਹ ਸਕੂਲ ਪ੍ਰਬੰਧਕਾ ਖਿਲਾਫ ਕੁੱਝ ਕਹਿਣ ਤੋ ਝਿਜਕ ਰਹੇ ਹਨਜਾਣਕਾਰੀ ਅਨੁਸਾਰ ਅੱਜ ਇਲਾਕੇ ਦਾ ਭਾਰਤੀਆ ਮਾਡਲ ਸਕੂਲ ਜਿਸ ਵਿੱਚ ਬੱਚੇ ਪਹਿਲਾ ਅੱਤ ਦੀ ਠੰਡ ਵਿੱਚ ਸਕੂਲ ਆਏ ਤੇ ਫਿਰ ਵਾਪਸ ਜਾਦੇ ਦੇਖੇ ਗਏ ਇਸ ਤੋ ਇਲਾਵਾ ਸਥਾਨਿਕ ਜੈ ਤੁਲਸੀ ਅਨੂਵਰਤ ਪਬਲਿਕ ਸਕੂਲ ਅਤੇ ਮਾਤਾ ਸੁੰਦਰੀ ਸਕੂਲ ਅਤੇ ਕਾਲਜ ਢੱਡੇ ਸਾਰਾ ਦਿਨ ਖੁੱਲੇ ਰਹੇ ਸੂਚਨਾ ਅਨੁਸਾਰ ਇਸ ਤੋ ਪਹਿਲਾ ਪਿਛਲੇ ਸ਼ਨੀਵਾਰ ਨੂੰ ਵੀ ਛੁੱਟੀ ਹੋਣ ਦੇ ਬਾਵਜੂਦ ਇਹ ਸਕੂਲ ਖੁੱਲੇ ਰਹੇ ਸੀ ਇਸ ਸੰਬੰਧੀ ਜਿਲਾ ਸਿੱਖਿਆ ਅਧਿਕਾਰੀ ਬਠਿੰਡਾ ਨਾਲ ਫੋਨ ਤੇ ਸੰਪਰਕ ਕਰਨ ਤੇ ਉਨਾਂ ਕਿਹਾ ਕੀ ਇੰਨਾ ਸਕੂਲਾ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਨਾ ਹੋ ਸਕੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਹਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|

Share Button

Leave a Reply

Your email address will not be published. Required fields are marked *