ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਪੱਟੀ ਵਿਖੇ ਕੈਰੀਅਰ ਸੈਮੀਨਾਰ ਕਰਵਾਇਆ ਗਿਆ

ss1

ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਪੱਟੀ ਵਿਖੇ ਕੈਰੀਅਰ ਸੈਮੀਨਾਰ ਕਰਵਾਇਆ ਗਿਆ

ਪੱਟੀ, 16 ਦਸੰਬਰ (ਅਵਤਾਰ ਢਿੱਲੋਂ): ਸਰਕਾਰੀ ਕੰਨਿਆ ਸੈਕੰਡਰੀ ਸਕੂਲ ਪੱਟੀ ਵਿਖੇ ਡਿਪਟੀ ਡਾਇਰੈਕਟਰ ਕੈਰੀਅਰ ਗਾਈਡੈਸ ਸਕੂਲ ਅਤੇ ਡੀ.ਈ.ੳ ਗੁਰਭਜਨ ਸਿੰਘ ਲਸਾਨੀ, ਕੈਰੀਅਰ ਗਾਈਡੈਸ ਸੁਖਬੀਰ ਸਿੰਘ ਕੰਗ ਦੀਆਂ ਹਦਾਇਤਾਂ ਤੇ ਸਕੂਲ ਪ੍ਰਿਸੀਪਲ ਮੁਕੇਸ਼ ਚੰਦਰ ਜੋਸ਼ੀ (ਪੀ.ਈ.ਐਸ-1) ਦੀ ਅਗਵਾਈ ਹੇਠ ਕੈਰੀਅਰ ਗਾਈਡੈਸ ਬਾਰੇ ਸਰਕਾਰੀ ਪੋਲੀਟੈਕਨੀਕਲ ਕਾਲਜ ਅੰਮ੍ਰਿਤਸਰ ਵਲੋ ਗੁਰਮੀਤ ਕੌਰ ਵਲੋ ਕਾਲਜ ਵਿੱਚ ਚੱਲ ਰਹੇ ਤਿੰਨ ਸਾਲਾ ਡਿਪਲੋਮਾ ਕੋਰਸ ਸਿਵਲ ਇੰਜੀਨਿਅਰਿੰਗ, ਮਕੈਨੀਕਲ ਇੰਜੀਨਿਅਰਿੰਗ, ਇਲੈਕ੍ਰਟੀਕਲ ਇੰਜੀਨਿਅਰਿੰਗ ਪ੍ਰੋਡਕਸ਼ਨ , ਕੰਪਿਊਟਰ ਅਤੇ ਇਨਫਰਮੇਸ਼ਨ ਟੈਕਨਾਲੋਜੀ ਵਾਸਤੇ ਵਿਦਿਆਕ ਯੋਗਤਾ ਦੱਸਵੀ ਪਾਸ ਹੈ।ਬੀ-ਫਾਰਮੈਸੀ ਵਿੱਦਿਅਕ ਯੋਗਤਾ +2 ਮੈਡੀਕਲ , ਨਾਨ ਮੈਡੀਕਲ, ਡਿਪਲੋਮਾ ਦੋ ਸਾਲ ਲੀਟ ਵਾਸਤੇ ਵਿੱਦਿਅਕ ਯੋਗਤਾ (+2 ਵੋਕੇਸ਼ਨਲ , ਆਈ.ਟੀ.ਆਈ ਜਾਂ ਨਾਨ ਮੈਡੀਕਲ ਵਿੱਚ ਕਰ ਸਕਦੇ ਹੋ।ਦਵਿੰਦਰ ਸਿੰਘ ਨੇ ਦੱਸਿਆ ਕਿ ਐਸ.ਸੀ ਵਿਦਿਆਰਥੀਆ ਵਾਸਤੇ ਫ੍ਰੀ ਐਜ਼ੂਕੇਸ਼ਨ ਹੈ। ਲੜਕੀਆਂ ਵਾਸਤੇ ਹੋਸਟਲ ਦੀ ਸਹੂਲਤ ਹੈ। ਬੀ.ਸੀ. ਬੱਚੇ ਜਿਹੜੇ ਪੜਾਈ ਦੌਰਾਨ ਸਕਾਲਰਸ਼ਿਪ ਪ੍ਰਾਪਤ ਕਰਦੇ ਹਨ ਤਾਂ ਉਹਨਾਂ ਦੀ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ। ਅੰਤ ਵਿੱਚ ਪ੍ਰਿੰਸੀਪਲ ਜੋਸ਼ੀ ਵਲੋ ਇਹਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਜੋਸ਼ੀ, ਉਜੱਲਦੀਦਾਰ ਸਿੰਘ, ਦੀਕਸ਼ਤ ਸ਼ਰਮਾ, ਸੁਖਜਿੰਦਰਪਾਲ ਸਿੰਘ, ਰਵੀ ਸ਼ਰਮਾ, ਸੇਵਾ ਮੁਕਤ ਗੁਰਦੇਵ ਸਿੰਘ ਕੈਰੀਅਰ ਇੰਚਾਰਜ ਸਵਿੰਦਰ ਕੌਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *