ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਵਿਖੇ ਕੈਰੀਅਰ ਗਾਇਡੈਸਂ ਹਫਤਾ ਮਨਾਇਆ ਗਿਆ

ss1

ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਵਿਖੇ ਕੈਰੀਅਰ ਗਾਇਡੈਸਂ ਹਫਤਾ ਮਨਾਇਆ ਗਿਆ 

?????????????

ਰਾਮਪੁਰਾ ਫੂਲ 26 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਦੀਆਂ ਹਦਾਇਤਾਂ ਅਨੁਸਾਰ 18 ਅਕਤੂਬਰ ਤੋ 25 ਅਕਤੂਬਰ ਤੱਕ ਕੈਰੀਅਰ ਗਾਇਡੈਸਂ ਅਤੇ ਕੋਸਲਿੰਗ ਹਫਤਾ ਪ੍ਰਿੰਸੀਪਲ ਸ੍ਰੀਮਤੀ ਜਸਵੀਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ । ਇਸ ਮੋਕੇ ਪ੍ਰਿੰਸੀਪਲ ਸ੍ਰੀਮਤੀ ਜਸਵੀਰ ਕੌਰ ਨੇ ਬੱਚਿਆਂ ਨੂੰ ਕੈਰੀਅਰ ਗਾਇਡੈਸਂ ਦੀ ਮਹਤੱਤਾ ਦੱਸੀ ਅਤੇ ਵੱਖ ਵੱਖ ਵਿਸ਼ਿਆ ਬਾਰੇ ਦੱਸਿਆ । ਸਕੂਲ ਦੇ ਕੈਰੀਅਰ ਅਧਿਆਪਕ ਸ੍ਰੀ ਮੋਹਿਤ ਭੰਡਾਰੀ ਨੇ ਬੱਚਿਆਂ ਨੂੰ ਵੱਖ ਵੱਖ ਕਿੱਤੇ ਅਧਿਆਪਨ ਸੇਵਾਵਾਂ, ਡਾਕਟਰੀ ਸੇਵਾਵਾਂ, ਇੰਜੀਨਿਰਿੰਗ, ਪ੍ਰਸ਼ਾਸਨਿਕ, ਬੈਕਿੰਗ, ਵਕਾਲਤ, ਫੋਜ ਅਤੇ ਪੁਲਿਸ, ਨਰਸਿੰਗ, ਕੰਪਿਊਟਰ ਖੇਤਰ, ਬਿਜਨਸ ਅਤੇ ਮੈਨੈਜਮੈਟ, ਖੇਡਾਂ ਦਾ ਖੇਤਰ, ਫਾਇਨ ਆਰਟਸ, ਸਵੈ ਰੋਜਗਾਰ ਅਤੇ ਵਿਦੇਸ਼ੀ ਨੋਕਰੀਆਂ ਆਦਿ ਬਾਰੇ ਦੱਸਿਆ । ਬੱਚਿਆਂ ਨੂੰ ਇਹਨਾਂ ਵਿਚ ਦਾਖਲੇ ਸੰਬਧੀ ਅਤੇ ਕੋਰਸਾਂ ਬਾਰੇ ਦੱਸਿਆ ਗਿਆ । ਇਸ ਦੋਰਾਨ ਬੱਚਿਆਂ ਦੇ ਫਾਰਮ ਭਰਵਾਏ ਗਏ ਅਤੇ ਉਹਨਾਂ ਨੂੰ ਉਹਨਾਂ ਦੇ ਮਨ ਪਸੰਦ ਵਿਸ਼ੇ ਦੇ ਸੰਬਧੀ ਦੱਸਿਆ । ਅਤ ਵਿਚ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਉਹਨਾਂ ਦੇ ਚੰੰਗੇਰੇ ਭਵਿਖ ਦੀ ਕਾਮਨਾ ਕੀਤੀ ।

Share Button

Leave a Reply

Your email address will not be published. Required fields are marked *