ਸਰਕਾਰੀ ਕਸਤੂਰਬਾ ਗਾਂਧੀ ਹੋਸਟਲ ਵਿਦਿਆਲਾ ਵਿੱਚ ਵਿਜੀਲੈਂਸ ਮਾਨਸਾ ਨੇ ਮਾਰਿਆ ਛਾਪਾ ਕਾਫੀ ਰਿਕਾਰਡ ਲਿਆ ਕਬਜੇ ‘ਚ

ss1

ਸਰਕਾਰੀ ਕਸਤੂਰਬਾ ਗਾਂਧੀ ਹੋਸਟਲ ਵਿਦਿਆਲਾ ਵਿੱਚ ਵਿਜੀਲੈਂਸ ਮਾਨਸਾ ਨੇ ਮਾਰਿਆ ਛਾਪਾ ਕਾਫੀ ਰਿਕਾਰਡ ਲਿਆ ਕਬਜੇ ‘ਚ
ਚੈਕਿਗ ਦੋਰਾਨ ਲੱਖਾ ਦੇ ਗਬਨ ਦੀ ਡੀ.ਐਸ.ਪੀ ਨੇ ਕੀਤੀ ਪੁਸ਼ਟੀ
ਫਰਜੀ ਬਿੱਲ ਦਿਖਾਕੇ ਸਕੱਤਰ ਨੇ ਆਪਣੇ ਪਤੀ ਦੇ ਨਾਮ ਤੇ ਕੱਟੇ ਚੈਕ
ਖਬਰ ਦਾ ਹੋਇਆ ਅਸਰ

chkkk
ਬਰੇਟਾ 15 ਸਤਬਰ ( ਰੀਤਵਾਲ ): ਬਰੇਟਾ ਵਿਖੇ ਚੱਲ ਰਹੇ ਸਰਕਾਰੀ ਕਸਤੂਰਬਾ ਗਾਧੀ ਹੋਸਟਲ ਵਿਦਿਆਲਾ ਵਿੱਚ ਹੋਸਟਲ ਲਈ ਆਈਆ ਗ੍ਰਾਂਟਾ ਵਿੱਚ ਘਪਲੇਬਾਜੀ ਹੋਣ ਦਾ ਮਾਮਲਾ ਸਾਹਮਣੇ ਆਇਆਂ ਅਤੇ ਅੱਜ ਦੀ ਆਵਾਜ ਪੇਪਰ ਵਿੱਚ ਲੱਗੀ ਖਬਰ ਦਾ ਹੋਇਆ ਅਸਰ ਜਿਸ ਕਰਕੇ ਅੱਜ ਡੀ.ਐਸ.ਪੀ ਵਿਜੀਲੈਂਸ ਮਾਨਸਾ ਕੁਲਦੀਪ ਸਿੰਘ ਵਿਰਕ ਦੀ ਅਗਵਾਈ ਵਾਲੀ ਟੀਮ ਨੇ ਅੱਜ ਉਕਤ ਵਿਦਿਆਲਾ ਵਿੱਚ ਛਾਪਾ ਮਾਰਕੇ ਕਾਫੀ ਰਿਕਾਰਡ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ
ਇਸ ਵਿਦਿਆਲਾ ਵਿੱਚ ਹੋਏ ਪ੍ਰਾਪਤ ਹੋਈਆ ਗ੍ਰਾਂਟਾ ਦੀ ਦੁਰਵਰਤੋ ਕਰਕੇ ਘਪਲੇਬਾਜੀ ਸਬੰਧੀ ਇਥੇ ਤਇਨਾਤ ਵਾਰਡਨ ਸੁਮਨਦੀਪ ਨੇ ਬੀਤੇ ਦਿਨੀ ਡੀ.ਸੀ ਮਾਨਸਾ ਨੂੰ ਵੀ ਸ਼ਿਕਾਇਤ ਕੀਤੀ ਸੀ ਕਿ ਇਸ ਹੋਸਟਲ ਵਿੱਚ.ਛੋਟੇ ਬੱਚਿਆਂ ਦੀ ਸਿੱਖਿਆ ਤੇ ਰਹਿਣ ਦੇ ਲਈ ਪ੍ਰਾਪਤ ਹੋਈਆ ਗ੍ਰਾਂਟਾ ਵਿੱਚ ਦੀ ਸੰਬੰਧਤ ਇੰਚਾਰਜ ਤੇ ਅਕਾਓਟੈਂਟ ਵੱਲੋ ਮਿਲ ਕੇ ਵੱਡੇ ਪੱਧਰ ਤੇ ਘਪਲੇ ਕੀਤੇ ਜਾ ਰਹੇ ਹਨ
ਅੱਜ ਵਿਜੀਲੈਂਸ ਟੀਮ ਵਲੋ ਕੀਤੀ ਜਾ ਰਹੀ ਚੈਂਕਿਗ ਸਮੇ ਵਾਰਡਨ ਸੁਮਨਦੀਪ ਦੱਸਿਆ ਕਿ ਜੂਨ 2016 ਵਿੱਚ ਗਰਮੀਆਂ ਦੀਆ ਛੁੱਟੀਆ ਹੋਣ ਦੇ ਬਾਵਜੂਦ ਵੀ ਆਮ ਦਿਨਾ ਦੀ ਤਰਾ 50.000ਫ਼- ਰੁਪਏ ਦਾ ਬੱਚਿਆ ਦੇ ਖਾਣੇ ਲਈ ਰਾਸ਼ਨ ਦੇ ਖਰਚੇ ਅਤੇ ਦੁੱਧ, ਬਾਲਣ ਅਤੇ ਦਵਾਈਆ ਆਦਿ ਦੀ ਅਦਾਇਗੀ ਸਕੱਤਰ ਵਲੋ ਆਪਣੇ ਪਤੀ ਦੇ ਨਾਮ ਚੈਕ ਕੱਟਕੇ ਕੀਤੀ ਗਈ ਹੈ ਅਤੇ ਨਾਲ ਹੀ ਆਰਜੀ ਵਾਰਡਨ ਵਿਖਾਕੇ ਉਸਦੇ ਨਾਂ ਤੇ ਤਨਖਾਹ ਕਢਾਈ ਗਈ ਹੈ।ਉਨਾ ਕਿਹਾ ਕਿ ਸਾਰੇ ਕਾਇਦੇ ਕਾਨੂੰਂਨਾ ਨੂੰ ਕਿਲੇ ਟੰਗਕੇ ਪ੍ਰਸ਼ੂਤਾ ਛੁੱਟੀ ਤੇ ਗਈ ਇੱਕ ਇੰਨਸਟਰਕਰ ਦੀ ਥਾਂ ਤੇ ਆਰਜੀ ਇੰਨਸਟਰਕਰ ਦਾ ਮਤਾ ਪਾ ਕੇ ਬਗੈਰ ਕਰਮਚਾਰੀ ਦੀ ਮੋਜੂਦਗੀ ਤੋ ਹੀ ਤਨਖਾਹ ਬਣਾਈ ਗਈ ਹੈ ਅਤੇ ਕਢਵਾ ਵੀ ਲਈ ਗਈ ਵਾਰਡਨ ਮੈਡਮ ਸੁਮਨਦੀਪ ਵੱਲੋ ਰਾਸ਼ਨ ਦੀ ਖਰੀਦ ਘੱਟ ਹੋਣ ਤੇ ਬਿਲ ਵੱਧ ਪੈਸਿਆ ਦੇ ਪਾਕੇ ਵੀ ਗਬਨ ਕੀਤਾ ਹੈ
ਉਨਾ ਕਿਹਾ ਕਿ ਇਥੇ ਹੀ ਬੱਸ ਨਹੀ ਉਨਾ ਬਗੈਰ ਬੋਲੀ ਤੋ ਦਰੱਖਤ ਵੇਚਣ ਤੇ ਹੋਸਟਲ ਲਈ ਆਈ ਸੱਤ ਲੱਖ ਛੇ ਹਜਾਰ (7,06,000ਫ਼-) ਰੁਪਏ ਦੀ ਗਰਾਂਟ ਦੀ ਦੁਰਵਰਤੋ ਕਰਨ ਦੇ ਨਾਲ ਨਾਲ ਛੁੱਟੀਆਂ ਸਮੇ ਦੇ ਖਾਲੀ ਰਜਿਸਟਰਾਂ ਤੇੇ ਉਸ ਦੇ ਦਸਤਖਤ ਵੀ ਜਾਅਲੀ ਕੀਤੇ ਗਏ ਹਨ
ਮਾਨਸਾ ਦੇ ਡੀ ਐਸ ਪੀ ਵਿਜੀਲੈਂਸ ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਉਨਾ ਦੀ ਟੀਮ ਨੇ ਅੱਜ ਉਕਤ ਵਿਦਿਆਲਾ ਦੀ ਚੈੰਿਕਗ ਕੀਤੀ ਹੈ ਚੈਕਿੰਗ ਦੋਰਾਨ ਸੱਤ ਲੱਖ ਛੇ ਹਜਾਰ ਰੁਪਏ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ ਉਨਾ ਕਿਹਾ ਕਿ ਉਨਾ ਵਲੋ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਜਦੋ ਇਸ ਸਬੰਧੀ ਹੋਸਟਲ ਇੰਚਾਰਜ ਤੇ ਸੰਬੰਧਤ ਅਕਾਓਟੈਂਟ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੋਸ਼ਾਂ ਦਾ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਇੱਕ ਦੂਜੇ ਤੇ ਦੋਸ਼ ਲਗਾਕੇ ਪੱਲਾ ਝਾਣਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਤੇ ਭਲਵਿੰਦਰ ਸਿੰਘ ਰੀਡਰ, ਰਾਜਿੰਦਰ ਸਿੰਘ, ਜਗਜੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *