”ਸਰਕਾਰਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ” ਵਾਲੀ ਕਹਾਵਤ ਵਾਂਗ ਪੁਲੀਸ ਤੇ ਸਿਵਲ ਪ੍ਰਸਾਸ਼ਨ ਲਾਰੇ-ਲੱਪੇ ਵਾਲਾ ਰੁੱਖ ਅਪਣਾਕੇ ਨਹੀ ਕਰ ਰਹੀ ਕੋਈ ਕਾਰਵਾਈ ਅੇਕਸ਼ਨ ਕਮੈਟੀ

ss1

”ਸਰਕਾਰਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ” ਵਾਲੀ ਕਹਾਵਤ ਵਾਂਗ ਪੁਲੀਸ ਤੇ ਸਿਵਲ ਪ੍ਰਸਾਸ਼ਨ ਲਾਰੇ-ਲੱਪੇ ਵਾਲਾ ਰੁੱਖ ਅਪਣਾਕੇ ਨਹੀ ਕਰ ਰਹੀ ਕੋਈ ਕਾਰਵਾਈ ਅੇਕਸ਼ਨ ਕਮੈਟੀ
ਸੁਖਬੀਰ ਬਾਦਲ ਦੀ ਆਮਦ ਮੌਕੇ ਹੋਵੇਗਾ ਜੋਰਦਾਰ ਪ੍ਰਦਰਸ਼ਨ : ਆਗੂ

1-sunam-17ਸੰਗਰੂਰ 17 ਨਵੰਬਰ (ਹਰਬੰਸ ਸਿੰਘ ਮਾਰਡੇ ) ਜਲੂਰ ਜਮੀਨ ਪ੍ਰਾਪਤੀ ਸਘੰਰਸ਼ ਦੀ ਭੈਂਟ ਚੜੀ ਮਾਤਾ ਗੁਰਦੇਵ ਕੌਰ ਜਲੂਰ ਦੇ ਜਿਮੇਵਾਰ ਵਿਅਕਤੀਆਂ ਪੇਂਡੂ ਧਨਾਢਾਂ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਪ੍ਰਸਾਸ਼ਨ ਵੱਲੋਂ ਕੀਤੀ ਜਾ ਰਹੀ ਵਾਅਦਾ ਖ਼ਿਲਾਫ਼ੀ ਤੋਂ ਅੱਕੇ ਜਲੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਡੀ.ਸੀ. ਦਫ਼ਤਰ ਅੱਗੇ ਛੇਵੇਂ ਦਿਨ ਮੋਰਚੇ ‘ਤੇ ਡਟੇ ਹਜ਼ਾਰਾਂ ਮਜ਼ਦੂਰਾਂ ਤੇ ਕਿਸਾਨਾਂ ਨੇ ਡੀ.ਸੀ. ਦਫ਼ਤਰ ਦਾ ਸਾਰਾ ਦਿਨ ਘਿਰਾਓ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।ਘਿਰਾਓ ਦੌਰਾਨ ਜਲੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸਾਸ਼ਨ ਨੇ ਅਜੇ ਵੀ ਮੰਨੀਆਂ ਮੰਗਾਂ ਨੂੰ ਮੁਕੰਮਲ ਰੂਪ ਵਿੱਚ ਲਾਗੂ ਨਾ ਕੀਤਾ ਤਾਂ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਸੰਗਰੂਰ ਸ਼ਹਿਰ ਅੰਦਰ ਆਮਦ ਮੌਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਬੀ.ਕੀ.ਯੂ. (ਏਕਤਾ ਉਗਰਾਹਾਂ) ਦੇ ਅਮਰੀਕ ਸਿੰਘ ਗੰਡੂਆਂ, ਬੀ.ਕੇ.ਯੂ. (ਏਕਤਾ ਡਕੌਂਦਾ) ਦੇ ਦਰਸ਼ਨ ਉੱਗੋਕੇ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਅਵਤਾਰ ਸਿੰਘ ਰਸੂਲਪੁਰ, ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਲਛਮਣ ਸੇਵੇਵਾਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਟਹਿਲ ਸਿੰਘ ਝੰਡੇਆਣਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਏਕਮ ਸਿੰਘ ਛੀਨੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਦਾਤਾਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ”ਸਰਕਾਰਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ” ਵਾਲੀ ਕਹਾਵਤ ਵਾਂਗ ਪੁਲੀਸ ਤੇ ਸਿਵਲ ਪ੍ਰਸਾਸ਼ਨ ਲਾਰੇ-ਲੱਪੇ ਵਾਲੀ ਪਹੁੰਚ ਅਖਤਿਆਰ ਕਰੀ ਬੈਠਾ ਹੈ। ਮੰਨਣ ਦੇ ਬਾਵਜੂਦ ਅਜੇ ਤੀਕ ਮਾਤਾ ਗੁਰਦੇਵ ਕੌਰ ਦੇ ਕਾਤਲ ਤੇ ਦਲਿਤਾਂ ‘ਤੇ ਅੰਨਾ ਜਬਰ ਕਰਨ ਵਾਲੇ ਅਕਾਲੀ ਆਗੂ ਤੇ ਪੇਂਡੂ ਧਨਾਢਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਉਹ ਸ਼ਰੇਆਮ ਘੁੰਮ ਫਿਰ ਕੇ ਚੈਲੰਜ ਕਰ ਰਹੇ ਹਨ। ਪੀੜਤ ਤੇ ਬੇਕਸੂਰ ਦਲਿਤਾਂ ਦੀ ਰਿਹਾਈ ਤਾਂ ਕਰ ਦਿੱਤੀ ਪਰ ਦਰਜ ਝੂਠੇ ਕੇਸ ਰੱਦ ਨਹੀਂ ਕੀਤੇ ਗਏ ਅਤੇ ਬਾਕੀ ਮੰਗਾਂ ‘ਤੇ ਅਮਲ ਵੀ ਗੱਲੀਬਾਤੀਂ ਹੀ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੰਗਾਂ ਦੇ ਹੱਲ ਤੋਂ ਬਿਨਾਂ ਸੰਘਰਸ਼ ਖਤਮ ਨਹੀਂ ਹੋਵੇਗਾ ਅਤੇ ਮਾਤਾ ਗੁਰਦੇਵ ਕੌਰ ਦਾ ਪੋਸਟ ਮਾਰਟਮ ਕਰਵਾ ਕੇ ਅੰਤਿਮ ਸਸਕਾਰ ਵੀ ਓਨਾ ਚਿਰ ਨਹੀਂ ਹੋਵੇਗਾ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਿਥੀ ਲੌਂਗੋਵਾਲ, ਬਲਵਿੰਦਰ ਜਲੂਰ, ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਜੋਗਿੰਦਰ ਸਿੰਘ ਉਗਰਾਹਾਂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ, ਬੀ.ਕੇ.ਯੂ. (ਏਕਤਾ ਡਕੌਂਦਾ) ਦੇ ਮਨਜੀਤ ਧਨੇਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੱਖੀ ਆਦਿ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *