ਸਮਾਜ ਸੇਵੀ ਜਗਸੀਰ ਜੱਗੀ ਆਪ ਚ ਸਾਮਲ

ਸਮਾਜ ਸੇਵੀ ਜਗਸੀਰ ਜੱਗੀ ਆਪ ਚ ਸਾਮਲ

ਬਠਿੰਡਾ 24 ਦਸੰਬਰ ( ਜਸਵੰਤ ਦਰਦ ਪ੍ਰੀਤ ) ਆਪ ਪਾਰਟੀ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋਕੇ ਸ਼ਹਿਰ ਦੇ ਸਮਾਜ ਸੇਵੀ ਤੇ ਵੱਖ -ਵੱਖ ਸੰਸਥਾਵਾਂ ਨਾਲ ਜੁੜੇ ਨੌਜਵਾਨ ਆਗੂ ਜਗਸੀਰ ਜੱਗੀ ਅੱਜ ਆਪ ਪਾਰਟੀ ਚ ਜਾ ਸਾਮਲ ਹੋਏ ਨੇ । ਇਸ ਮੌਕੇ ਰਾਮਪੁਰਾ ਫੂਲ ਤੋ ਆਪ ਦੇ ਉਮੀਦਵਾਰ ਮਨਜੀਤ ਬਿੱਟੀ ਨੇ ਉਹਨਾਂ ਨੂੰ ਪਾਰਟੀ ਚ ਆਉਣ ਤੇ ਜੀ ਆਇਆਂ ਕਿਹਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਸੀਰ ਜੱਗੀ ਨੇ ਕਿਹਾ ਉਹਨਾਂ ਨੂੰ ਆਪ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਚੰਗੀਆਂ ਲੱਗੀਆਂ ।ਉਹਨਾਂ ਕਿਹਾ ਆਪ ਪਾਰਟੀ ਕਿਸਾਨਾਂ ,ਮਜਦੂਰਾਂ ,ਵਪਾਰੀਆਂ ਤੋ ਇਲਾਵਾ ਹਰ ਵਰਗ ਦੇ ਲੋਕਾਂ ਲਈ ਚੰਗੀਆਂ ਸਕੀਮਾਂ ਲਿਆ ਰਹੀ ਜਿਸ ਕਾਰਨ ਇਹ ਸਾਫ ਹੈ ਪੰਜਾਬ ਦਾ ਭਵਿੱਖ ਆਪ ਪਾਰਟੀ ਦੇ ਹੱਥਾਂ ਚ ਸੁਰੱਖਿਤ ਹੈ ।ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋ ਇਲਾਵਾ ਭੁਪਿੰਦਰ ਸਿੰਘ ਭਿੰਦਰ, ਹਰਜੀਤ ਸਿੰਘ ਰੁਪਾਲ ,ਜਗਤਾਰ ਸਿੰਘ ਭਾਰੀ ,ਬਿੱਟੂ ਫੂਲ ,ਫੌਜੀ ਰਾਮਪੁਰਾ,ਗੁਰਮੇਲ ਸਿੰਘ,ਬਲਵੀਰ ਸਿੰਘ ਫੂਲ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: