ਸਮਾਜ ਸੇਵੀ ਕੁਲਵੰਤ ਸਿੱਧੂ ਨੇ ਮਰੀਜਾਂ ਨੂੰ ਫਲ ਵੰਡੇ

ss1

ਸਮਾਜ ਸੇਵੀ ਕੁਲਵੰਤ ਸਿੱਧੂ ਨੇ ਮਰੀਜਾਂ ਨੂੰ ਫਲ ਵੰਡੇ

img-20161101-wa0005ਰਾਮਪੁਰਾ ਫੂਲ 1 ਨਵੰਬਰ (ਕੁਲਜੀਤ ਸਿੰਘ ਢੀਗਰਾਂ) – ਸ਼ਹਿਰ ਦੇ ਉਘੇ ਸਮਾਜ ਸੇਵੀ ਤੇ ਪੀ ਆਰ ਟੀ ਸੀ ਦੇ ਇਸਪੈਕਟਰ ਕੁਲਵੰਤ ਸਿੰਘ ਸਿੱਧੂ ਨੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਆਪਣੀ ਨਰੋਈ ਸੋਚ ਦਾ ਪ੍ਰਗਟਾਵਾ ਕਰਦਿਆਂ ਦਿਵਾਲੀ ਤੇ ਫਜੂਲ ਖਰਚੀ ਤੋ ਪਰਹੇਜ ਕਰਦਿਆਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਮਰੀਜਾਂ ਨੂੰ ਫਲ ਵੰਡੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਸਾਨੂੰ ਆਪਣੀ ਹਰ ਖੁਸ਼ੀ ਵੇਲੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ । ਉਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਨੇਕ ਕਮਾਈ ਵਿਚੋਂ ਦੀਨ ਦੁਖੀਆਂ ਲਈ ਜਰੂਰ ਹਿਸਾ ਕੱਢਣਾ ਚਾਹੀਦਾ ਹੈ । ਇਸ ਮੌਕੇ ਉਨਾਂ ਨਾਲ ਸਹਾਰਾ ਗਰੁੱਪ ਦੇ ਵਰਕਰ ਰਵੀ ,ਹੈਪੀ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *