Tue. May 21st, 2019

ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਭਾਰਤੀ ਸੁਰਿੰਦਰ ਮਹੇ ਤੇ ਬਾਬਾ ਬਿੱਲਾ ਜੀ ਨੂੰ ਕੀਤਾ ਸਨਮਾਨਿਤ

ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਭਾਰਤੀ ਸੁਰਿੰਦਰ ਮਹੇ ਤੇ ਬਾਬਾ ਬਿੱਲਾ ਜੀ ਨੂੰ ਕੀਤਾ ਸਨਮਾਨਿਤ
ਸਰਬ ਨੌਜਵਾਨ ਸਭਾ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜ ਕੇ ਕਰ ਰਹੀ ਉੱਤਮ ਸੇਵਾ ਕੈਂਥ

photo-200-snsਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਟਲ ਹੇਅਰ ਪੈਲੇਸ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸ਼੍ਰੀ ਸੋਮ ਪ੍ਰਕਾਸ਼ ਕੈਂਥ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਪਵਨ ਕੁਮਾਰ ਬੀਸਲਾ ਐਕਸੀਅਨ ਪਾਵਰਕਾਮ ਫਗਵਾੜਾ, ਸ਼੍ਰੀ ਗੁਰਮੀਤ ਪਲਾਹੀ ਲੇਖਕ, ਬਲਜਿੰਦਰ ਸਿੰਘ ਠੇਕੇਦਾਰ ਕੌਂਸਲਰ, ਨਰੇਸ਼ ਕੋਟਰਾਣੀ ਕੌਂਸਲਰ, ਡਾ. ਅਸ਼ੋਕ ਭਾਟੀਆ ਆਦਿ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਦੇਸ਼ੀ ਧਰਤੀ ਅਮਰੀਕਾ ਵਿਖੇ ਰਹਿ ਕੇ ਸਮਾਜ ਸੇਵਾ ਦੇ ਖੇਤਰ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਸਮਾਜ ਸੇਵਕ ਸੁਰਿੰਦਰ ਮਹੇ ਯੂ.ਐਸ.ਏ. ਅਤੇ ਬਾਬਾ ਬਿੱਲਾ ਜੀ (ਅਮਰੀਕਾ) ਗੱਦੀ ਨਸ਼ੀਨ ਪੀਰ ਬਾਬਾ ਲੱਖ ਦਾਤਾ ਜੀ ਬਸੰਤ ਨਗਰ ਨੂੰ ਸਭਾ ਦੇ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ ‘ਤੇ ਦੋਸ਼ਾਲਾ ਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਨੂੰ ਜਦੋਂ ਸਨਮਾਨ ਮਿਲਦਾ ਹੈ ਤਾਂ ਉਸ ਵਿੇੱਚ ਸਮਾਜ ਦੀ ਸੇਵਾ ਕਰਨ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ ਅਤੇ ਉਹ ਹੋਰ ਵੱਦ ਚੜ ਕੇ ਕੰਮ ਕਰਦਾ ਹੈ। ਕੈਂਥ ਨੇ ਕਿਹਾ ਕਿ ਜਿੱਥੇ ਸਭਾ ਵੱਧ ਚੜ ਕੇ ਸਮਾਜ ਦੇ ਦੱਬੇ ਕੁਚਲੇ ਲੋਕੰ ਦੀ ਬਾਂਹ ਫੜ ਕੇ ਸੇਵਾ ਕਰ ਰਹੀ ਹੈ, ਉੱਥੇ ਹੀ ਹੋਰਨਾਂ ਨੂੰ ਵੀ ਪ੍ਰੇਰਿਤ ਕਰਦੀ ਹੈ, ਜਿਸ ਕਰਕੇ ਐਨ.ਆਰ.ਆਈਜ਼ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੇ ਹਨ। ਉਨਾਂ ਕਿਹਾ ਕਿ ਸਭਾ ਨਾਲ ਮੈਂ ਵੀ ਮੈਂਬਰ ਦੇ ਤੌਰ ‘ਤੇ ਕੰਮ ਕਰਕੇ ਬਹੁਤ ਹੀ ਫ਼ਖ਼ਰ ਮਹਿਸੂਸ ਕਰਦਾ ਹਾਂ। ਇਸ ਮੌਕੇ ਸ਼੍ਰੀ ਕੈਂਥ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਫਗਵਾੜੇ ਦੇ ਵਿਕਾਸ ਲਈ ਚੁਣਿਆ ਸੀ ਤੇ ਮੈਂ ਉਨਾਂ ਦੀ ਉਮੀਦਾਂ ‘ਤੇ ਖ਼ਰਾ ਉੱਤਰ ਰਿਹਾ ਹਾਂ ਪਰ ਕੁਝ ਮੌਕਾਪ੍ਰਸਤ ਲੋਕ ਮੇਰੇ ਵਿਕਾਸ ਦੇ ਰਾਹ ਵਿੱਚ ਰੁਕਾਵਟਾਂ ਪਾ ਰਹੇ ਹਨ ਪਰ ਮੈਂ ਇਸ ਦੇ ਬਾਵਜੂਦ ਜੋ ਸਰਕਾਰ ਤੇ ਲੋਕਾਂ ਨੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ‘ਤੇ ਮੈਂ ਉਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸੁਰਿੰਦਰ ਮਹੇ ਨੇ ਆਪਣੇ ਸੰਬੋਧਨ ਵਿੱਚ ਸਭਾ ਦੀ ਸਮੁੱਚੀ ਟੀਮ ਦਾ ਉਨਾਂ ਨੂੰ ਸਨਮਾਨਿਤ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਸਭਾ ਨੇ ਮੈਨੂੰ ਸਨਮਾਨਿਤ ਕਰਕੇ ਮੇਰੀ ਜ਼ਿੰਮੇਵਾਰੀ ਨੂੰ ਹੋਰ ਵੀ ਵਧਾ ਦਿੱਤਾ ਹੈ। ਮਹੇ ਨੇ ਕਿਹਾ ਕਿ ਉਹ ਸਮਾਜ ਦੇ ਖੇਤਰ ਵਿੱਚ ਸਭਾ ਵਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਰਹਿਣਗੇ ਤਾਂ ਜੋ ਸਮਾਜ ਵਿੱਚ ਦੀਨ ਦੁਖ਼ੀਆਂ ਦੀ ਵੱਧ ਤੋਂ ਵੱਦ ਸੇਵਾ ਕੀਤੀ ਜਾ ਸਕੇ। ਇਸ ਮੌਕੇ ਪਵਨ ਕੁਮਾਰ ਬੀਸਲਾ ਤੇ ਬਾਬਾ ਬਿੱਲਾ ਜੀ ਨੇ ਆਪਮੇ ਸੰਬੋਧਨ ਵਿੱਚ ਕਿਹਾ ਕਿ ਸਰਬ ਨੌਜਵਾਨ ਸਭਾ ਸਮਾਜ ਸੇਵਾ ਦੇ ਖੇਤਰ ਵਿੱਚ ਦੂਸਰਿਆਂ ਲਈ ਪ੍ਰੇਰਣਾਸ਼੍ਰੋਤ ਬਣ ਕੇ ਸਾਹਮਣੇ ਆ ਰਹੀ ਹੈ। ਉਨਾਂ ਕਿਹਾ ਕਿ ਸਭਾ ਵਲੋਂ ਆਏ ਦਿਨ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹਾਂ। ਸਭਾ ਆਏ ਦਿਨ ਕੋਈ ਨਾ ਕੋਈ ਪ੍ਰੋਜੈਕਟ ਕਰਦੀ ਰਹਿੰਦੀ ਹੈ। ਉਨਾਂ ਕਿਹਾ ਕਿ ਸਭਾ ਦਾ ਲੋੜਵੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਉਣਾ ਸਭ ਤੋਂ ਉੱਤਮ ਕਾਰਜ ਹੈ। ਜਿਸ ਵਿੱਚ ਹਰ ਇੱਕ ਇਨਸਾਨ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਰਣਜੀਤ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੀ ਲੜੀ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਰੋਹਿਤ ਪ੍ਰਭਾਕਰ ਆਰ.ਐਸ.ਐਸ, ਡਾ. ਅਸ਼ੋਕ ਭਾਟੀਆ, ਕੌਂਸਲਰ ਨਰੇਸ਼ ਕੋਟਰਾਣੀ, ਅਜੈਪਾਲ ਮਹੇ, ਅਮਨਪਾਲ ਮਹੇ, ਬਲਜਿੰਦਰ ਸਿੰਘ ਠੇਕੇਦਾਰ ਕੌਂਸਲਰ, ਰਣਜੀਤ ਸ਼ਰਮਾ, ਰਮੇਸ਼ ਅਰੋੜਾ, ਪਰਸ ਰਾਮ ਸ਼ਿਵਪੁਰੀ, ਰਣਜੀਤ ਮੱਲਣ, ਹਰਵਿੰਦਰ ਸੈਣੀ, ਅਨੂਪ ਦੁੱਗਲ, ਕੁਲਵੀਰ ਬਾਵਾ, ਨਿਰਮਲਜੀਤ ਕਾਲਾ, ਰਾਜ ਕੁਮਾਰ ਕਨੌਜੀਆ, ਆਰ.ਪੀ. ਸ਼ਰਮਾ, ਪੰਜਾਬੀ ਗਾਇਕ ਮਨਮੀਤ ਮੇਵੀ, ਡਾ. ਨਰੇਸ਼ ਬਿੱਟੂ, ਡਾ. ਕੁਲਦੀਪ ਸਿੰਘ, ਅਸ਼ੋਕ ਸ਼ਰਮਾ, ਮਾ. ਹਰਜਿੰਦਰ ਗੋਗਨਾ, ਜੁਨੇਸ਼ ਜੈਨ, ਰਾਜਾ, ਹਨੀ, ਜਸ਼ਨ, ਸਾਹਿਬਜੀਤ, ਕਰਮਜੀਤ ਸਿੰਘ, ਦਮਨਜੀਤ ਸਿੰਘ, ਚਰਨਪ੍ਰੀਤ ਸਿੰਘ,ਸੀਪਾ ਚਾਚੋਕੀ, ਗੁਲਸ਼ਨ ਟਿੱਬੀ, ਅਜ਼ਮੇਰ ਚਾਚੋਕੀ, ਟੋਨੀ, ਅਜਾਇਬ ਸ਼ਿਵਪੁਰੀ, ਕਾਲਾ ਸ਼ਿਵਪੁਰੀ ਆਦਿ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਮਾ. ਹਰਜਿੰਦਰ ਗੋਗਨਾ ਤੇ ਨਿਰਮਲਜੀਤ ਕਾਲਾ ਨੇ ਬਾਖ਼ੂਬੀ ਨਿਭਾਈ।

Leave a Reply

Your email address will not be published. Required fields are marked *

%d bloggers like this: