ਸਮਾਜਸੇਵੀਆਂ ਵੱਲੋਂ ਬਾਬਾ ਬੂਟਾ ਸਿੰਘ ਗੁੜਥਲੀ ਦਾ ਸਨਮਾਨ

ਸਮਾਜਸੇਵੀਆਂ ਵੱਲੋਂ ਬਾਬਾ ਬੂਟਾ ਸਿੰਘ ਗੁੜਥਲੀ ਦਾ ਸਨਮਾਨ

img-20161109-wa0031ਬੋਹਾ 10 ਨਵੰਬਰ (ਦਰਸ਼ਨ ਹਾਕਮਵਾਲਾ)-ਖੇਤਰ ਦੇ ਨਾਮਵਰ ਸਿੱਖ ਆਗੂ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਗੁੜਥਲੀ ਨੂੰ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਉੱਪ ਪ੍ਰਧਾਨ ਬਣਾਏ ਜਾਣ ਤੇ ਸਿੱਖ ਆਗੂਆਂ ਅਤੇ ਸਮਾਜਸੇਵੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਖੁਸ਼ੀ ਵਿੱਚ ਬਾਬਾ ਜੀ ਦਾ ਵਿਸ਼ੇਸ਼ ਸਨਮਾਨ ਕਰਦਿਆਂ ਮਾਰਕੀਟ ਕਮੇਟੀ ਬੋਹਾ ਦੇ ਉੱਪ ਚੇਅਰਮੈਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ,ਅਕਾਲੀ ਦਲ ਦੇ ਜਿਲਾ ਪੈ੍ਰਸ ਸਕੱਤਰ ਪ੍ਰਕਾਸ ਸਿੰਘ ਮੱਲ ਸਿੰਘ ਵਾਲਾ,ਉੱਘੇ ਸਿੱਖ ਪ੍ਰਚਾਰਕ ਬਾਬਾ ਹਰਪੀ੍ਰਤ ਸਿੰਘ ਭਾਖੜਾ ਨਹਿਰ ਵਾਲੇ ਅਤੇ ਬਾਬਾ ਜਸਵਿੰਦਰ ਸਿੰਘ ਗਾਦੜਪੱਤੀ ਵਾਲਿਆਂ ਨੇ ਆਖਿਆ ਕਿ ਬਾਬਾ ਜੀ ਦੇ ਉੱਪ ਪ੍ਰਧਾਨ ਨਿਯੁਕਤ ਹੋਣਾਂ ਪੂਰੇ ਮਾਨਸਾ ਜਿਲੇ ਲਈ ਮਾਨ ਵਾਲੀ ਗੱਲ ਹੈ ਅਤੇ ਬਾਬਾ ਜੀ ਨੇ ਹਮੇਸ਼ਾ ਹੀ ਸਿੱਖ ਕੌਮ ਦੀ ਚੜਦੀ ਕਲਾ ਲਈ ਹੋਣ ਵਾਲੀਆਂ ਸਰਗਰਮੀਆਂ ਵਿੱਚ ਵਧ ਚੜਕੇ ਹਿੱਸਾ ਲਿਆ ਹੈ।

Share Button

Leave a Reply

Your email address will not be published. Required fields are marked *

%d bloggers like this: