ਸਬ-ਇੰਸਪੈਕਟਰ ‘ਖੇਮ ਚੰਦ ਪਰਾਸ਼ਰ’ ਨੇ ਸਾਦਿਕ ਵਿਖੇ ਥਾਣਾ ਮੁੱਖੀ ਵਜੋਂ ਸੰਭਾਲਿਆ ਅਹੁੱਦਾ

ss1

ਸਬ-ਇੰਸਪੈਕਟਰ ‘ਖੇਮ ਚੰਦ ਪਰਾਸ਼ਰ’ ਨੇ ਸਾਦਿਕ ਵਿਖੇ ਥਾਣਾ ਮੁੱਖੀ ਵਜੋਂ ਸੰਭਾਲਿਆ ਅਹੁੱਦਾ

ਸਾਦਿਕ, 16 ਦਸੰਬਰ (ਗੁਲਜ਼ਾਰ ਮਦੀਨਾ)-ਦੋਸਤੋ ਬਹੁਤ ਸਾਰੇ ਅਫ਼ਸਰ ਸਾਹਿਬਾਨ ਇਸ ਤਰਾਂ ਦੇ ਹੁੰਦੇ ਹਨ ਜੋ ਜ਼ਰਾ ਵੀ ਉੱਚ-ਪਦਵੀ ‘ਤੇ ਪਹੁੰਚ ਜਾਣ ਤੇ ਕਿਸੇ ਨਾਲ ਠੀਕ ਢੰਗ ਨਾਲ ਗੱਲ ਵੀ ਨਹੀਂ ਕਰਦੇ ਕਿਉਂਕਿ ਉਨਾਂ ਵਿੱਚ ਅਫ਼ਸਰਸ਼ਾਹੀ ਹੀ ਲੋੜ ਤੋਂ ਜ਼ਿਆਦਾ ਭਰ ਜਾਂਦੀ ਹੈ, ਪਰ ਇਸ ਦੇ ਉਲਟ ਕਈ ਅਫ਼ਸਰ ਅਜਿਹੇ ਵੀ ਹੁੰਦੇ ਹਨ ਜੋ ਚਾਹੇ ਕਿਸੇ ਵੀ ਪਦਵੀ ‘ਤੇ ਪਹੁੰਚ ਜਾਣ ਪਰ ਆਪਣੇ ਆਪ ਨੂੰ ਬਿਲਕੁਲ ਸਾਦਾ ਅਤੇ ਆਮ ਇਨਸਾਨ ਹੀ ਸਮਝਦੇ ਹਨ ਹਰ ਇਕ ਵਿਆਕਤੀ ਦਾ ਦੁੱਖ ਆਪਣਾ ਸਮਝ ਕੇ ਉਸ ਦੀ ਹਿਫ਼ਾਜਤ ਕਰਦੇ ਰਹਿੰਦੇ ਹਨ ਇਸੇ ਹੀ ਲੜੀ ਤਹਿਤ ਅੱਜ ਮੈਂ ਜਿਸ ਅਫ਼ਸਰ ਸਾਹਿਬਾਨ ਦੀ ਗੱਲ ਕਰਨ ਜਾ ਰਿਹਾ ਉਮਰ ਵਿੱਚ ਭਾਵੇ ਉਹ ਸਿਰਫ਼ 27 ਕੁ ਵਰਿਆਂ ਦੇ ਹੀ ਹਨ ਪਰ ਉਨਾਂ ਦੀ ਸੋਚ ਬਹੁਤ ਵੱਡੀ ਜਾਪਦੀ ਹੈ, ਜੀ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਮਿਲਾਪੜੇ ਅਤੇ ਹੱਸਮੁੱਖ ਸੁਭਾਅ ਦੇ ਮਾਲਿਕ ਸਬ-ਇੰਸਪੈਕਟਰ ‘ਖੇਮ ਚੰਦ ਪਰਾਸ਼ਰ ਦੀ’। ਜਿਨਾਂ ਨੇ ਥਾਣਾ ਸਾਦਿਕ ਵਿਖੇ ਨਵੇਂ ਥਾਣਾ ਮੁੱਖੀ ਵਜੋਂ ਆਪਣਾ ਅਹੁੱਦਾ ਸੰਭਾਲਿਆ ਹੈ, ਪਰ ਇੰਨੀ ਛੋਟੀ ਉਮਰ ਵਿੱਚ ਐਡੀ-ਵੱਡੀ ਪ੍ਰਾਪਤੀ ਕਰਨਾ ਕੋਈ ਸੌਖਾ ਕੰਮ ਨਹੀਂ ਇਹ ਉਨਾਂ ਵੱਲੋਂ ਬੇਹੱਦ ਕੀਤੀ ਮਿਹਨਤ ਦਾ ਅਤੇ ਮਾਂ-ਬਾਪ ਵੱਲੋਂ ਮਿਲੀ ਚੰਗੇਰੀ ਸਿੱਖਿਆ ਦਾ ਹੀ ਨਤੀਜਾ ਹੈ। ਅੱਜ ‘ਖੇਮ ਚੰਦ ਪਰਾਸ਼ਰ’ ਨਾਲ ਵਿਸ਼ੇਸ਼ ਗੱਲਬਾਤ ਕਰਕੇ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਇੰਨਾਂ ਦੇ ਕਾਫ਼ੀ ਸਮੇਂ ਤੋਂ ਵਾਕਫ਼ ਹੋਈਏ ਗੱਲਬਾਤ ਕਰਦਿਆਂ ਦੌਰਾਨ ਸਬ-ਇੰਸਪੈਕਟਰ ‘ਖੇਮ ਚੰਦ ਪਰਾਸ਼ਰ’ ਨੇ ਕਿਹਾ ਕਿ ਮੈਂ ਜੋ ਵੀ ਕੰਮ ਕਰਾਂਗਾ ਉਹ ਇਨਸਾਨੀਅਤ ਤੌਰ ਤੇ ਕਰਾਂਗਾ ਅਤੇ ਕੋਈ ਵੀ ਕੰਮ ਕਰਵਾਉਣ ਲਈ ਆਮ ਪਬਲਿਕ ਨੂੰ ਕਿਸੇ ਰਾਜਨੀਤਿਕ ਸਿਫ਼ਾਰਿਸ਼ ਦੀ ਜ਼ਰੂਰਤ ਨਹੀਂ ਬਲਕਿ ਉਹ ਮੈਨੂੰ ਸਿੱਧੇ ਤੌਰ ‘ਤੇ ਮਿਲ ਸਕਦੇ ਹਨ ਉਨਾਂ ਕਿਹਾ ਕਿ ਮੇਰੀ ਸਭ ਤੋਂ ਪਹਿਲਾਂ ਇਹੀ ਕੋਸ਼ਿਸ਼ ਰਹੇਗੀ ਕਿ ਅੱਜ ਦੀ ਨੌਜਵਾਨ ਪੀੜੀ ਜੋ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ਉਨਾਂ ਨੂੰ ਇਸ ਨਰਕ ਵਿੱਚੋਂ ਕੱਢਣਾ ਅਤੇ ਨਸ਼ਾ ਸਾਦਿਕ ਇਲਾਕੇ ਵਿੱਚੋਂ ਜੜ ਤੋਂ ਖਤਮ ਕਰਨਾ ਹੈ ਉਨਾਂ ਅੱਗੇ ਕਿਹਾ ਕਿ ਸਕੂਲ ਛੁੱਟੀ ਟਾਈਮ ਜੋ ਲੜਕੇ ਮੋਟਰਸਾਈਕਲਾਂ ‘ਤੇ 3-4 ਚੜ ਕੇ ਲੜਕੀਆਂ ਨੂੰ ਪੇ੍ਰਸ਼ਾਨ ਕਰਦੇ ਹਨ, ਉਨਾਂ ਨੂੰ ਹਰ ਹਾਲ ਚ ਨੱਥ ਪਾਈ ਜਾਵੇਗੀ ਅਤੇ ਲੜਕੀਆਂ ਦੀ ਹਿਫ਼ਾਜ਼ਤ ਯਕੀਨੀ ਬਣਾਈ ਜਾਵੇਗੀ ਉਨਾਂ ਆਮ ਪਬਲਿਕ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਵਹੀਕਲਾਂ ਦੇ ਕਾਗ਼ਜ਼ਾਤ ਪੂਰੇ ਰੱਖਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਵਿਅਕਤੀ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਉਨਾਂ ਨਾਲ ਹੌਲਦਾਰ ਬੇਅੰਤ ਸਿੰਘ ਸੰਧੂ ਹਾਜ਼ਰ ਵੀ ਸਨ।

Share Button

Leave a Reply

Your email address will not be published. Required fields are marked *