ਸਫਾਰਤ ਖਾਨਿਆਂ ਦੀ ਨਾਕਸ ਕਾਰਗੁਜ਼ਾਰੀ ਕਾਰਨ ਪਾਕਿ ਦੀ ਜੇਲ੍ਹਾਂ ਵਿੱਚ ਰੁਲ ਰਹੇ ਨੇ ਸੈਂਕੜੇ ਵਿਦੇਸ਼ੀ ਕੈਦੀ

ss1

ਸਫਾਰਤ ਖਾਨਿਆਂ ਦੀ ਨਾਕਸ ਕਾਰਗੁਜ਼ਾਰੀ ਕਾਰਨ ਪਾਕਿ ਦੀ ਜੇਲ੍ਹਾਂ ਵਿੱਚ ਰੁਲ ਰਹੇ ਨੇ ਸੈਂਕੜੇ ਵਿਦੇਸ਼ੀ ਕੈਦੀ
ਵਿਦੇਸ਼ੀ ਕੈਦੀਆਂ ਦਾ ਜਿਸਮਾਨੀ ਤੇ ਮਾਨਸਿਕ ਪੱਧਰ ਜਾ ਰਿਹਾ ਹੈ ਨੀਵੇਂ ਪੱਧਰ ਵੱਲ

ਅੰਮ੍ਰਿਤਸਰ, 16 ਮਈ (ਜਤਿੰਦਰ ਸਿੰਘ ਬੇਦੀ): ਪਾਕਿਸਤਾਨ ਦੀਆਂ ਵੱਖਵੱਖ ਜੇਲ੍ਹਾਂ ਦੇ ਵਿੱਚ ਬੰਦ ਸੈਂਕੜੇ ਵਿਦੇਸ਼ੀ ਕੈਦੀਆਂ ਦੀ ਹਾਲਤ ਬਦ ਤੋਂ ਬਦੱਤਰ ਹੁੰਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਕਈ ਕੈਦੀਆਂ ਦਾ ਜਿਸਮਾਨੀ ਤੇ ਮਾਨਸਿਕ ਪੱਧਰ ਦਿਨਬਦਿਨ ਨੀਵੇਂ ਪੱਧਰ ਵੱਲ ਜਾ ਰਿਹਾ ਹੈ। ਇੰਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਕੈਦੀਆਂ ਦੀ ਵੀ ਹੈ। ਕਈਆਂ ਦੀ ਹਾਲਤ ਨੀਮ ਪਾਗਲਾਂ ਵਾਲੀ ਤੇ ਕਈ ਅੱਧ ਮਰਿਆਂ ਵਾਲੀ ਹੈ। ਜਿਸ ਦਾ ਮੁੱਖ ਕਾਰਨ ਪਾਕਿਸਤਾਨ ਵਿਖੇ ਸਥਿਤ ਵੱਖਵੱਖ ਦੇਸ਼ਾਂ ਦੇ ਸਫਾਰਤ ਖਾਨਿਆਂ ਚ ਤੈਨਾਤ ਸਫਾਰਤ ਅਧਿਕਾਰੀਆਂ ਤੇ ਹੋਰਨਾਂ ਅਮਲਾ ਮੈਂਬਰਾਂ ਦਾ ਪਾਕਿ ਸਰਕਾਰ ਦੇ ਨਾਲ ਇਸ ਮਾਮਲੇ ਤੇ ਸਿੱਧਾ ਤਾਲਮੇਲ ਨਾ ਹੋਣਾ ਮੰਨਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਕਤ ਪਾਕਿਸਤਾਨ ਦੀਆਂ ਵੱਖਵੱਖ ਜੇਲ੍ਹਾਂ ਦੇ ਵਿੱਚ ਸੰਗੀਨ ਮਾਮਲਿਆਂ ਦੇ ਵਿੱਚ ਸਜਾ ਭੁਗਤ ਰਹੇ ਕੈਦੀਆਂ ਦੀ ਗਿਣਤੀ ਸਂੈਕੜਿਆਂ ਵਿੱਚ ਹੈ। ਇੰਨ੍ਹਾਂ ਵਿੱਚੋਂ ਕਈ ਕੈਦੀ ਸਜਾਏਮੌਤ ਵਾਲੇ ਤੇ ਕਈ ਹੋਰ ਵੀ ਹਨ। ਜਦੋਂ ਕਿ ਕਈ ਕੈਦੀ ਆਪਣੀ ਸਜਾ ਪੂਰੀ ਕਰ ਲਏ ਜਾਣ ਦੇ ਬਾਵਜੂਦ ਵੀ ਜੇਲ੍ਹਾਂ ਦੀਆਂ ਸਲਾਖਾ ਪਿੱਛੇ ਅਜੇ ਵੀ ਡੱਕੇ ਪਏ ਹਨ। ਇਸ ਮਾਮਲੇ ਨੂੰ ਕਈ ਵਾਰੀ ਅੰਤਰਾਰਾਸ਼ਟਰੀ ਪੱਧਰ ਦੇ ਪ੍ਰਿੰਟ ਤੇ ਇਲੈਕਟ੍ਰਾਨਿਕਸ ਮੀਡੀਏ ਦੇ ਵੱਲੋਂ ਉਛਾਲਿਆ ਗਿਆ ਹੈ। ਪਰ ਸਥਿਤੀ ਜਿਉਂ ਦੀ ਤਿਉਂ ਬਰਕਾਰਾਰ ਹੈ। ਇੱਥੇ ਹੀ ਬਸ ਨਹੀਂ ਕਈ ਸੰਗੀਨ ਮਾਮਲਿਆਂ ਦੇ ਵਿੱਚ ਅਦਾਲਤੀ ਪੈਰਵਾਈਆਂ ਦਾ ਸਾਹਮਣਾ ਕਰ ਰਹੇ ਕੈਦੀਆਂ ਨੂੰ ਸਫਾਰਤ ਖਾਨਿਆਂ ਦੀ ਨਾਕਸ ਕਾਰਜਸ਼ੈਲੀ ਦੇ ਚਲਦਿਆਂ ਵਕੀਲ ਵੀ ਮੁਹੱਈਆ ਨਹੀਂ ਹੋ ਰਹੇ। ਜਦੋਂ ਕਿ ਇੰਨ੍ਹਾਂ ਮਾਮਲਿਆਂ ਦੇ ਨਾਲ ਜੁੜੇ ਪਾਕਿ ਸਰਕਾਰ ਦੇ ਸਰਕਾਰੀ ਵਿਭਾਗ ਵੀ ਕਾਫੀ ਹੱਦ ਤੱਕ ਕਸੂਰ ਵਾਰ ਹਨ। ਸਫਾਰਤ ਖਾਨਿਆਂ ਦੀ ਇਸ ਢਿੱਲੀ ਮੱਠੀ ਨਾਕਸ ਕਾਰਜਸ਼ੈਲੀ ਦੇ ਚੱਲਦਿਆਂ ਪਾਕਿ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਵਿਦੇਸ਼ੀ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਰੋਜ਼ਾਨਾ ਇਸਤੇਮਾਲ ਦੇ ਸਾਮਾਨ ਵਾਲੇ ਪਾਰਸਲਾਂ, ਸੁੱਖਸਾਂਦ ਵਾਲੇ ਚਿੱਠੀ ਪੱਤਰਾਂ ਤੇ ਕਈ ਹੋਰਨਾਂ ਚੀਜਾਂ ਤੋਂ ਮਹਿਰੂਮ ਰਹਿਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਕਤ ਪਾਕਿ ਦੀ ਕੋਟ ਲਖਪਤ ਜੇਲ੍ਹ ਲਾਹੌਰ, ਕੋਟਾ, ਕਰਾਚੀ, ਇਸਲਾਮਾਬਾਦ ਤੇ ਫੈਸਲਾਬਾਦ ਦੀਆਂ ਜੇਲ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਕੈਦੀ ਕਾਨੂੰਨੀ ਸਹਾਇਤਾ ਦੇ ਇੰਤਜ਼ਾਰ ਵਿੱਚ ਦਿਨ ਕੱਟੀ ਕਰ ਰਹੇ ਹਨ। ਅਗਰ ਸਫਾਰਤ ਖਾਨੇ ਸੁਹਿਰਦਤਾ ਤੇ ਸੰਜੀਦਗੀ ਨਾਲ ਇੰਨ੍ਹਾਂ ਮਾਮਲਿਆਂ ਤੇ ਨਜ਼ਰਸਾਨੀ ਕਰਨ ਦੇ ਨਾਲਨਾਲ ਜੇਲ੍ਹਾਂ ਦਾ ਸਮੇਂਸਮੇਂ ਤੇ ਦੌਰਾ ਕਰਨ ਤਾਂ ਬਹੁਤ ਸਾਰੇ ਵਿਦੇਸ਼ੀ ਕੈਦੀਆਂ ਦੀ ਜਾਨ ਖੁਲਾਸੀ ਹੋ ਸਕਦੀ ਹੈ। ਜਦੋਂ ਕਿ ਅੰਤਰਾਰਾਸ਼ਟਰੀ ਲਾਅ ਵੀ ਇਸੇ ਪੱਖ ਦੀ ਗਵਾਹੀ ਭਰਦਾ ਹੈ। ਸਬੰਧ ਦੇ ਵਿੱਚ ਇੱਕ ਕਾਨੂੰਨੀ ਮਾਹਿਰ ਐਡਵੋਕੇਟ ਤਨਵੀਰ ਕੌਰ ਤੇ ਕਾਨੂੰਨ ਦੀ ਪੜ੍ਹਾਈ ਦੀ ਵਿਦਿਆਰਥਣ ਸੀਰਤ ਦਾ ਕਹਿਣਾ ਹੈ ਕਿ ਵੱਖਵੱਖ ਦੇਸ਼ਾਂ ਦੇ ਵਿੱਚ ਸਥਿਤ ਸਫਾਰਤ ਖਾਨਿਆਂ ਦੇ ਅਧਿਕਾਰੀਆਂ ਤੇ ਹੋਰ ਅਮਲੇ ਨੇ ਆਪਣੇ ਦੇਸ਼ ਨਾਲ ਸੰਬੰਧਤ ਹਰੇਕ ਨਾਗਰਿਕ ਨੂੰ ਲੋੜ ਪੈਣ ਤੇ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣੀ ਹੁੰਦੀ ਹੈ। ਜਿਸ ਦੇ ਵਿੱਚ ਆਵਾਜਾਈ ਦਸਤਾਵੇਜ ਗੁੰਮ ਹੋਣ ਦੀ ਸੂਰਤ ਵਿੱਚ ਏ.ਟੀ.ਸੀ. ਤੇ ਕਾਨੂੰਨੀ ਸਹਾਇਤਾ ਆਦਿ ਮੁੱਖ ਤੌਰ ਤੇ ਸ਼ਾਮਲ ਹਨ।

Share Button

Leave a Reply

Your email address will not be published. Required fields are marked *