ਸਤਲੁਜ ਯਮਨਾ ਲਿੰਕ ਨਹਿਰ ਦਾ ਮਸਲਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਵਿੱਚ ਉਠਾਇਆ ਜਾਵੇਗਾ – ਪੀਰ ਮੁਹੰਮਦ

ss1

ਸਤਲੁਜ ਯਮਨਾ ਲਿੰਕ ਨਹਿਰ ਦਾ ਮਸਲਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਵਿੱਚ ਉਠਾਇਆ ਜਾਵੇਗਾ – ਪੀਰ ਮੁਹੰਮਦ
ਪੰਜਾਬ ਜਲ ਰੈਫਰੇਡਿਮ 2017 ਕਰਵਾਉਣ ਲਈ ਆਨ-ਲਾਈਨ ਵੋਟਿੰਗ ਕਰਵਾਉਣ ਲਈ ਅਕਾਲੀ, ਕਾਗਰਸ ਅਤੇ ਆਮ ਆਦਮੀ ਪਾਰਟੀ ਅੱਗੇ ਆਵੇ

ਫਰੀਦਕੋਟ,19 ਦਸੰਬਰ ( ਜਗਦੀਸ਼ ਬਾਂਬਾ ) ਪੰਜਾਬ ਦੇ ਪਾਣੀਆ ਉਪਰ ਰਾਜਨੀਤੀ ਕਰਨ ਵਾਲੀਆ ਪਾਰਟੀਆਂ ਕਾਗਰਸ, ਅਕਾਲੀ ਅਤੇ ਆਮ ਪਾਰਟੀ ਨੂੰ ਸਿੱਧੀ ਚਣੌਤੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ‘ਤੇ ਮਨੁੱਖੀ ਅਧਿਕਾਰ ਸੰਗਠਨ ਸਿੱਖਸ ਫਾਰ ਜਸਟਿਸ ਨੇ ਪੰਜਾਬ ਜਲ ਰੈਫਰੇਡੰਮ ਕਰਵਾਉਣ ਲਈ ਆਨ ਲਾਈਨ ਵੋਟਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ,ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀਆ ਉਪਰ ਸੋੜੀ ਸਿਆਸਤ ਕਰਨ ਲਈ ਅਕਾਲੀ ਦਲ, ਭਾਜਪਾ, ਕਾਗਰਸ ਅਤੇ ਆਮ ਪਾਰਟੀ ਇੱਕ ਦੂਜੇ ਉਪਰ ਦੂਸਣਬਾਜੀ ਕਰਕੇ ਅਸਲ ਮੁੱਦਿਆ ਤੋ ਜਨਤਾ ਦਾ ਧਿਆਨ ਹਟਾਉਣ ਦਾ ਯਤਨ ਕਰ ਰਹੀਆ ਹਨ ਜਦਕਿ ਅਮਲੀ ਰੂਪ ਵਿੱਚ ਕਿਸੇ ਵੀ ਸਿਆਸੀ ਪਾਰਟੀ ਵੱਲੋ ਕੋਈ ਵੀ ਸਾਰਥਿਕ ਕਦਮ ਨਹੀਂ ਚੁੱਕਿਆ ਗਿਆ, ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਨੇ ਪੰਜਾਬ ਦੇ ਪਾਣੀਆ ਦਾ ਮਸਲਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਵਿੱਚ ਲਿਜਾਣ ਦਾ ਨਿਰਣਾ ਲਿਆ ਹੈ ਜਿਸ ਦੇ ਸਮਰਥਨ ਵਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਅੰਦਰ 27 ‘ਤੇ 28 ਦਸਬੰਰ ਨੂੰ ਸਾਹਿਬਜਾਦਿਆਂ ਦੇ ਸ਼ਹੀਦੀ ਜੋੜ ਮੇਲ ਮੌਕੇ ਫਤਿਹਗੜ ਸਾਹਿਬ ਵਿਖੇ ਕੈਂਪ ਲਗਾਕੇ ਪੰਜਾਬ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਫੈਸਲਾ ਕੀਤਾ ਹੈ। ਸ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਬਨਣ ਤੱਕ ਪੰਜਾਬ ਨੂੰ ਆਪਣੇ ਪਾਣੀਆ ਸਬੰਧੀ ਨਿਰਣਾ ਲੈਣ ਦਾ ਹੱਕ ਸੀ ਲੇਕਿਨ 1966 ਵਿੱਚ ਇਹ ਐਕਟ ਬਨਣ ਤੋਂ ਬਾਅਦ ਇਸ ਐਕਟ ਦੇ ਸੈਕਸ਼ਨ 78,79 ਅਤੇ 80 ਮੁਤਾਬਿਕ ਪੰਜਾਬ ਦੇ ਪਾਣੀਆ ਉਪਰ ਭਾਰਤ ਸਰਕਾਰ ਨੇ ਆਪਣਾ ਕੰਟਰੋਲ ਕਰਨ ਲਈ ਭਾਖੜਾ ਮੈਨਜਮੈਂਟ ਬੋਰਡ ਬਣਾ ਦਿੱਤਾ ਗਿਆ ਉਹਨਾਂ ਸਵਾਲ ਕੀਤਾ ਕਿ ਜੇ ਹਰਿਆਣਾ ਨੂੰ ਇਹ ਹੱਕ ਹੈ ਕਿ ਉਹ ਯਮਨਾ ਨਦੀ ਦਾ ਪਾਣੀ ਕਿਸੇ ਹੋਰ ਰਾਜ ਨੂੰ ਦੇਵੇ ਜਾ ਨਾ ਦੇਵੇ ਤਾ ਪੰਜਾਬ ਦੇ ਪਾਣੀਆ ਉਪਰ ਪੰਜਾਬ ਦਾ ਹੱਕ ਕਿਉ ਖੋਹਿਆ ਗਿਆ? ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ 10 ਨਵੰਬਰ 2016 ਨੂੰ ਸੁਪਰੀਮ ਕੋਰਟ ਦੇ ਫੈਸਲੇ ਵਿਰੋਧ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਹੇਂਗ) ਨੀਦਰਲੈਡ ਵਿੱਚ ਜਾਣ ਦਾ ਸੁਨਿਹਰੀ ਮੌਕਾ ਸੀ ਲੇਕਿਨ ਬਾਦਲ ਭਾਜਪਾ ਸਰਕਾਰ ਨੇ ਮਗਰ ਮਛ ਦੇ ਹੰਝੂ ਵਹਾਉਦਿਆ ਸਿਰਫ ਕਿਸਾਨਾਂ ਦੀਆ ਐਕਉਅਰ ਕੀਤੀਆ ਜਮੀਨਾ ਮੁੜ ਕਿਸਨਾ ਦੇ ਹਵਾਲੇ ਕਰਨ ਦਾ ਕਾਗਜੀ ਫੈਸਲਾ ਲਿਆ ਜਦਕਿ ਸਤਲੁਜ ਯਮਨਾ ਲਿੰਕ ਨਹਿਰ ਅੱਜ ਵੀ ਜਿਉ ਦੀ ਤਿਉ ਹੈ ਉਹਨਾਂ ਕਿਹਾ ਕਿ ਕਾਗਰਸ ਨੇ ਖੁਦ ਨਹਿਰ ਬਨਾਉਣ ਨੂੰ ਅਮਲੀ ਰੂਪ ਦਿੱਤਾ ਸੀ ਜੇਕਰ ਉਹ ਅੱਜ ਨਹਿਰ ਦੇ ਵਿਰੁੱਧ ਬਿਆਨਬਾਜੀ ਕਰ ਰਹੀ ਹੈ ਤਾ ਉਸਨੇ ਖੁਦ ਜਿਵੇ ਨਹਿਰ ਬਣਾਈ ਸੀ ਉਸੇ ਤਰਾ ਨਹਿਰ ਪੂਰਨ ਲਈ ਅੱਗੇ ਆਉਣਾ ਚਾਹੀਦਾ ਹੈ,ਆਮ ਪਾਰਟੀ ਨੂੰ ਲੰਮੇ ਹੱਥੀ ਲੈਦਿਆ ਫ਼ੈਡਰੇਸ਼ਨ ਪ੍ਰਦਾਨ ਸz ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿਰਫ ਵੋਟਾ ਖਾਤਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵਲੋ ਪੰਜਾਬ ਦੇ ਪਾਣੀਆ ਉਪਰ ਦੋਗਲਾ ਸਟੈਡ ਲਿਆ ਜਾ ਰਿਹਾ ਹੈ ਉਹ ਪੰਜਾਬ ਆਕੇ ਪਾਣੀਆ ਉਪਰ ਪੰਜਾਬ ਦਾ ਸਪੂੰਰਨ ਹੱਕ ਦੱਸਦੇ ਹਨ ਜਦ ਕਿ ਦਿੱਲੀ ਜਾਕੇ ਹਰਿਆਣਾ ਅਤੇ ਦਿੱਲੀ ਦਾ ਹੱਕ ਦੱਸਦੇ ਹਨ ਉਹਨਾਂ ਭਾਜਪਾ ਦੀ ਸਖ਼ਤ ਨਿੰਦਾ ਕਰਦਿਆ ਕਿਹਾ ਕਿ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਹੈ ਲੇਕਿਨ ਉਸ ਵੱਲੋ ਪਜਾਬ ਦੇ ਹਿੱਤਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਹਨਾਂ ਅਕਾਲੀ ਦਲ ਨੂੰ ਕਿਹਾ ਕਿ ਉਹ ਭਾਜਪਾ ਦੇ ਨਾ ਪੱਖੀ ਰਵਈਏ ਨੂੰ ਧਿਆਨ ਵਿੱਚ ਰੱਖਦਿਆ ਭਾਜਪਾ ਨਾਲੋ ਆਪਣਾ ਗਠਜੋੜ ਤੋੜਨ ਦਾ ਐਲਾਨ ਕਰੇ ਸ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਇਸ ਮੌਕੇ ਫ਼ੈਡਰੇਸ਼ਨ ਦੇ ੧੩ ਮੈਂਬਰੀ ਸਟੂਡੈਂਟਸ ਬਾਡੀ ਦੇ ਕਨਵੀਨਰ ਸ ਜਗਰੂਪ ਸਿੰਘ ਚੀਮਾ, ਜਸਬੀਰ ਸਿੰਘ ਮੋਹਾਲੀ, ਸ ਅਰਸਦੀਪ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਅਤੇ ਸ ਤੁਪਿੰਦਰ ਸਿੰਘ, ਹਰਦਿੱਤ ਸਿੰਘ ਚੰਡੀਗੜ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *