ਸਟੇਟ ਬੈਂਕ ਆਫ਼ ਪਟਿਆਲਾ ਨੇ ਮਨਾਇਆ ਆਪਣਾ 100ਵਾਂ ਜਨਮ ਦਿਨ

ss1

ਸਟੇਟ ਬੈਂਕ ਆਫ਼ ਪਟਿਆਲਾ ਨੇ ਮਨਾਇਆ ਆਪਣਾ 100ਵਾਂ ਜਨਮ ਦਿਨ

19btdh82ਭਗਤਾ ਭਾਈ ਕਾ 19 ਨਵੰਬਰ (ਸਵਰਨ ਸਿੰਘ ਭਗਤਾ)ਸਟੇਟ ਬੈਂਕ ਆਫ਼ ਪਟਿਆਲਾ ਦੇ 100ਵੇਂ ਜਨਮ ਦਿਨ ਦੇ ਸੰਬੰਧ ਵਿੱਚ ਸ਼ਹਿਰ ਦੀ ਬਰਾਂਚ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ਹਾਜਰ ਗ੍ਰਾਹਕਾਂ ਨੂੰ ਸੰਬੋਧਨ ਕਰਦਿਆਂ ਬਰਾਂਚ ਮੈਨੇਜਰ ਨਰੇਸ਼ ਕੁਮਾਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਬੈਂਕ ਹਰ ਸਮੇਂ ਆਪਣੇ ਖਾਤਾਧਾਰਕਾਂ ਨਾਲ ਖੜਾ ਹੈ। ਉਨਾਂ ਕਿਹਾ ਕਿ ਬੈਂਕ ਨੇ ਹਮੇਸ਼ਾ ਆਪਣੇ ਗ੍ਰਾਹਕਾਂ ਵਿਸ਼ੇਸ਼ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਨੂੰ ਪਹਿਲ ਦਿੱਤੀ ਹੈ। ਸ੍ਰੀ ਗਰਗ ਨੇ ਲੋਕਾਂ ਨੂੰ ਪਹਿਲਾਂ ਵਾਂਗ ਹੀ ਸਾਥ ਦੇਣ ਦੇ ਨਾਲ ਨਾਲ ਅਪੀਲ ਕੀਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਕਾਰਨ ਉਹ ਕਿਸੇ ਕਿਸਮ ਦੀ ਭੜਕਾਹਟ ਵਿਚ ਨਾ ਆਉਣ ਬਲਕਿ ਹਰ ਸੰਭਵ ਧੀਰਜ ਤੋਂ ਕੰਮ ਲੈਦਿਆਂ ਆਪਣੇ ਕਾਰਜ ਨਿਪਟਾਉਣ। ਸਮਾਗਮ ਦੌਰਾਨ ਬੈਂਕ ਦੇ ਪੁਰਾਣੇ ਗ੍ਰਾਹਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਸਮੇਂ ਦੀਪਕ ਕੁਮਾਰ, ਅਸ਼ੋਕ ਕੁਮਾਰ, ਇਕਬਾਲ ਸਿੰਘ ਢਿੱਲੋਂ, ਰਵੀ ਗੋਇਲ, ਨਛੱਤਰ ਸਿੰਘ, ਬੈਂਕ ਦਾ ਸਮੂਹ ਸਟਾਫ਼ ਅਤੇ ਗ੍ਰਾਹਕ ਹਾਜਰ ਸਨ।

Share Button

Leave a Reply

Your email address will not be published. Required fields are marked *