ਸਕੂਲ ਮੈਨਜਮੈਂਟ ਕਮੇਟੀਆਂ ਦੀ ਨਾਨ ਰੈਜੀਡੈਂਸ਼ੀਅਲ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ

ss1

ਸਕੂਲ ਮੈਨਜਮੈਂਟ ਕਮੇਟੀਆਂ ਦੀ ਨਾਨ ਰੈਜੀਡੈਂਸ਼ੀਅਲ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ 

kulewalਗੜ੍ਹਸ਼ੰਕਰ, 24 ਨਵੰਬਰ (ਅਸ਼ਵਨੀ ਸ਼ਰਮਾ) ਸਰਕਾਰੀ ਐਲੀਮੈਂਟਰੀ ਸਕੂਲ ਇਬਰਾਹੀਮਪੁਰ ਵਿਖੇ ਸਕੂਲ ਮੈਨਜਮੈਂਟ ਕਮੇਟੀਆਂ ਦੀ ਨਾਨ ਰੈਜੀਡੈਂਸ਼ੀਅਲ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ । ਜਿਸ ਵਿੱਚ ਸੱਤ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਚੇਅਰਮੈਨਾਂ ਅਤੇ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਸੰਬੋਧਨ ਕਰਦਿਆਂ ਰਿਸੋਰਸ ਪਰਸਨ ਮਾਸਟਰ ਬਲਵਿੰਦਰ ਸਿੰਘ, ਹਰਕੇਸ਼ ਸਿੰਘ, ਬਲਵੀਰ ਕੌਰ, ਆਦਿ ਨੇ ਸਕੂਲਾਂ ਨੂੰ ਮੈਨਜਮੈਂਟ ਕਮੇਟੀਆਂ ਦੇ ਕੰਮ ਢੰਗ, ਆਰਟੀਈ ਅਤੇ ਸਕੂਲਾਂ ਨੂੰ ਮਿਲਦੀਆਂ ਗਰਾਂਟਾ ਦੀ ਯੋਗ ਵਰਤੋਂ ਬਾਰੇ ਵਿਸਥਾਰਵਿੱਚ ਚਾਨਣਾ ਪਾਇਆ । ਸਰਪੰਚ ਜੋਗਿੰਦਰ ਸਿੰਘ ਚੇਅਰਮੈਨ ਨੇ ਸੰਬੋਧਨ ਕਰਦਿਆਂ ਬੱਚੇ ਦੀ ਸਖਸ਼ੀਅਤ ਵਿੱਚ ਅਧਿਆਪਕ ਅਤੇ ਮਾਤਾ ਪਿਤਾ ਦੀ ਭੂਮਿਕਾ ਬਾਰੇ ਚਾਨਣਾ ਪਾਉਂਦਿਆਂ ਵਹਿਮਾਂ ਭਰਮਾਂ, ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋ ਉੱਪਰ ਉਠਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਆ । ਹੋਰਨਾਂ ਤੋਂ ਇਲਾਵਾ ਚੇਅਰਮੈਨ ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਮੈਡਮ ਜਸਵਿੰਦਰ ਕੌਰ, ਸੱਤਪਾਲ ਸਿੰਘ ਹੈੱਡ ਮਾਸਟਰ, ਕੁੱਲਵਿੰਦਰ ਕੌਰ, ਅਮਨਦੀਪ ਵਾਲੀਆ, ਨਿਰਮਲ ਕੌਰ, ਜਸਵਿੰਦਰ ਕੁਮਾਰ, ਰਵਿੰਦਰ ਕੁਮਾਰ ਆਦਿ ਨੇ ਵੀ ਸੰਬੋਧਨ ਕਰਦਿਆਂ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।

Share Button

Leave a Reply

Your email address will not be published. Required fields are marked *