ਸਕੂਲ ਪੱਧਰੀ ਭਾਰਤ ਕੋ ਜਾਨੋ ਪ੍ਰਤੀਯੋਗਤਾ ਦਾ ਆਯੋਜਨ ਕਰਵਾਇਆ

ss1

ਸਕੂਲ ਪੱਧਰੀ ਭਾਰਤ ਕੋ ਜਾਨੋ ਪ੍ਰਤੀਯੋਗਤਾ ਦਾ ਆਯੋਜਨ ਕਰਵਾਇਆ

04malout05ਮਲੋਟ, 4 ਨਵੰਬਰ (ਆਰਤੀ ਕਮਲ) : ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਕਰੁਣਾ ਸਚਦੇਵਾ ਜੀ ਦੀ ਅਗਵਾਈ ਵਿਚ ਅਤੇ ਡਾ.ਹਰਿਭਜਨ ਪ੍ਰਿਯਦਰਸ਼ੀ ਦੀ ਦੇਖ-ਰੇਖ ਵਿਚ ਭਾਰਤ ਕੋ ਜਾਨੋ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਲਗਭਗ 100 ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ. ਹਰਿਭਜਨ ਦੇ ਅਨੁਸਾਰ ਪਿਛਲੇ ਤਿੰਨ ਮਹੀਨੇ ਤੋਂ ਵਿਦਿਆਰਥੀ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ। ਪ੍ਰਿੰਸੀਪਲ ਸ਼੍ਰੀਮਤੀ ਕਰੁਣਾ ਸਚਦੇਵਾ ਨੇ ਵਿਦਿਆਰਥੀਆਂ ਨੂੰ ਪ੍ਰਵਿਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿਚ ਪ੍ਰਤੀਯੋਗਤਾ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਸਕੂਲ ਵਿਚ ਸਮੇਂ-2 ਤੇ ਅਜਿਹੀ ਪ੍ਰਤੀਯੋਗਤਾ ਆਯੋਜਿਤ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਜਿੰਦਗੀ ਵਿਚ ਇਕ ਸਫਲ ਨਾਗਰਿਕ ਬਣ ਸਕਣ। ਜ਼ੂਨੀਅਰ ਵਰਗ ਵਿਚੋਂ ਕ੍ਰਮਵਾਰ ਰਾਧਿਕਾ ਰਾਣੀ, ਗੀਤਾ ਰਾਣੀ ਤੇ ਦੇਵੀਕ ਰਾਣੀ ਅਤੇ ਸੀਨੀਅਰ ਵਰਗ ਵਿਚੋਂ ਪਹਿਲਾ ਸਥਾਨ ਨੀਤੂ, ਦੂਜਾ ਸਥਾਨ ਪੁਨੀਤ ਕੌਰ ਤੇ ਤੀਜਾ ਨੇਹਾ ਅਤੇ ਜੀਯਾ ਨੇ ਪ੍ਰਾਪਤ ਕੀਤਾ। ਇਹ ਵਿਦਿਆਰਥੀ ਇਸ ਤੋਂ ਬਾਅਦ ਬਲਾਕ ਪੱਧਰ ਤੇ ਭਾਗ ਲੈਣਗੇ।

Share Button

Leave a Reply

Your email address will not be published. Required fields are marked *