ਸਕੂਲ ਪੜਨ ਗਿਆ ਲੜਕਾ ਘਰ ਵਾਪਸ ਨਾ ਆਇਆ

ss1

ਸਕੂਲ ਪੜਨ ਗਿਆ ਲੜਕਾ ਘਰ ਵਾਪਸ ਨਾ ਆਇਆ

20gssr1ਗੜ੍ਹਸ਼ੰਕਰ 20 ਸਤੰਬਰ (ਅਸ਼ਵਨੀ ਸ਼ਰਮਾ) 6 ਕਲਾਸ ਵਿੱਚ ਪੜਦਾ ਲੜਕਾ ਸਕੂਲ ਪੜਨ ਗਿਆ ਵਾਪਸ ਘਰ ਨਾਂ ਆਉਣ ਕਰਕੇ ਪਰਿਵਾਰ ਹੋਇਆ ਪ੍ਰੇਸ਼ਾਨ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਕੀ ਸੈਲਾਂ ਖੁਰਦ ਵਿੱਚ ਪੈਦੇ ਪਿੰਡ ਰਾਏਪੁਰ ਗੁਜਰਾਂ ਵਾਸੀ ਹਰਮਨ (12) ਪੁੱਤਰ ਬਲਵੀਰ ਰਾਮ ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਫਤਿਹਪੁਰ ਖੁਰਦ ਵਿੱਚ 6 ਕਲਾਸ ਦਾ ਵਿਦਿਆਰਥੀ ਹੈ। ਸੋਮਵਾਰ ਨੂੰ ਹਰਮਨ ਸਕੂਲ ਆਇਆ ਪਰ ਵਾਪਸ ਘਰ ਨਾ ਪਹੁੰਚਿਆ। ਸਕੂਲ ਦੇ ਪ੍ਰਿੰਸ਼ੀਪਲ ਹਰੀ ਕ੍ਰਿਸ਼ਨ ਅਤੇ ਸਟਾਫ ਅਨੁਸਾਰ ਹਰਮਨ ਚਲ ਰਹੇ ਪੇਪਰ ਦੇ ਕੇ ਮਿਡ ਡੇ ਮੀਲ ਦਾ ਖਾਣਾ ਖਾਕੇ ਆਪਣੇ ਸਾਇਕਲ ਤੇ ਇਥੋ ਚਲਾ ਗਿਆ ਸੀ ਅਤੇਨਾਲ ਪੈਦੇ ਪਿੰਡ ਕਿਤਣਾ ਦੇ ਕੁਝ ਲੋਕਾਂ ਨੇ ਵੀ ਉਸ ਨੂੰ ਆਪਣੇ ਸਾਇਕਲ ਤੇ ਜਾਦੇ ਹੋਏ ਦੇਖਿਆ ਪਰ ਉਹ ਆਪਣੇ ਘਰ ਨਹੀ ਪਹੁੰਚਿਆ। ਸੂਚਨਾਂ ਮਿਲਣ ਤੇ ਸਕੂਲ ਦੇ ਸਟਾਫ ਨੇ ਸ਼ਾਮ ਨੂੰ ਪਰਿਵਾਰ ਦੇ ਨਾਲ ਲੰਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਪਤਾ ਨਹੀ ਲਗਿਆ। ਪੁਲਿਸ ਪਾਰਟੀ ਵੀ ਉਸ ਨੂੰ ਲੰਭਣ ਵਿੱਚ ਲੱਗੀ ਰਹੀ। ਅੱਜ ਸਵੇਰੇ ਪਿੰਡ ਕਿਤਣਾ ਦੇ ਨਜਦੀਕ ਬਿਸਤ ਦੁ7ਆਬਾ ਨਹਿਰ ਦੇ ਸੈਫਨ ਤੇ ਸਾਇਕਲ ਅਤੇ ਪਿੰਡ ਰਾਏਪੁਰ ਗੁਜਰਾਂ ਸਾਇਫਨ ਤੇ ਚੱਪਲਾ ਪਾਣੀ ਵਿੱਚ ਤੈਰਦੀਆ ਮਿਲੀਆ ਹਨ। ਪੁਲਿਸ ਨੇ ਹਰਮਨ ਦੇ ਨਹਿਰ ਵਿੱਚ ਡੁੱਬਣ ਦੇ ਖਦਸੇ ਵਿੱਚ ਨਹਿਰ ਦੇ ਪੁੱਲਾ ਤੇ ਰੋਕਾਂ ਲਗਾਇਆ ਹਨ ਤੇ ਗਹਿਰੀ ਜਾਂਚ ਸ਼ੁਰੂ ਕਰ ਦਿਤੀ ਹੈ।

Share Button

Leave a Reply

Your email address will not be published. Required fields are marked *