ਸਕੂਲੀ ਵਿਦਿਆਰਥੀਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਲਿਆ

ss1

ਸਕੂਲੀ ਵਿਦਿਆਰਥੀਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਲਿਆ

dsc06796ਤਲਵੰਡੀ ਸਾਬੋ, 28 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਇੱਕ ਸਮਾਗਮ ਦੌਰਾਨ ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਪ੍ਰਣ ਕੀਤਾ।
ਇਸ ਮੌਕੇ ਦੀਵਾਲੀ ਸਮੇਂ ਪਟਾਕੇ ਨਾ ਚਲਾਉਣ, ਬਜ਼ਾਰ ‘ਚ ਵਿਕਦੀਆਂ ਮਿਲਾਵਟੀ ਅਤੇ ਬਣਾਉਟੀ ਮਿਠਾਈਆਂ ਨਾ ਖਰੀਦਣ ਬਾਰੇ ਅਤੇ ਚੀਨ ਦਾ ਬਣਿਆ ਸਮਾਨ ਨਾ ਖਰੀਦਣ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਅਤੇ ਪ੍ਰਣ ਕੀਤਾ ਕਿ ਇਸ ਵਾਰ ਵਾਤਾਵਰਨ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਦੀਵਾਲੀ ਮਨਾਈ ਜਾਵੇ। ਦੀਵਾਲੀ ਮੌਕੇ ਪਟਾਕਿਆਂ ਦੀ ਕੰਨ ਪਾੜਵੀਂ ਅਵਾਜ਼ ਨਾਲ ਮਰਨ ਵਾਲੇ ਜਾਨਵਰਾਂ ਅਤੇ ਪੰਛੀਆਂ ਸੰਬੰਧੀ ਵੀ ਚਿੰਤਾ ਪ੍ਰਗਟਾਈ ਗਈ।
ਸਕੂਲ ਦੇ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ, ਸਕੂਲ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ ਅਤੇ ਸੈਕਟਰੀ ਮੈਡਮ ਪਰਮਜੀਤ ਕੌਰ ਜਗਾ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ।

Share Button

Leave a Reply

Your email address will not be published. Required fields are marked *