ਸਕੂਲਾਂ ਵਿੱਚ ਮਿੱਡ ਡੇ ਮੀਲ ਦਾ ਖਾਣਾਂ ਬਣਾਉਣ ਵਾਲੀਆਂ ਕੁਕਾਂ ਦੀ ਇੱਕ ਰੋਜਾ ਵਰਕਸ਼ਾਪ ਲਗਾਈ ਗਈ

ss1

ਸਕੂਲਾਂ ਵਿੱਚ ਮਿੱਡ ਡੇ ਮੀਲ ਦਾ ਖਾਣਾਂ ਬਣਾਉਣ ਵਾਲੀਆਂ ਕੁਕਾਂ ਦੀ ਇੱਕ ਰੋਜਾ ਵਰਕਸ਼ਾਪ ਲਗਾਈ ਗਈ

27sarbjit1ਕੀਰਤਪੁਰ ਸਾਹਿਬ 27 ਸਤੰਬਰ (ਸਰਬਜੀਤ ਸਿੰਘ ਸੈਣੀ): ਇਥੋਂ ਦੇ ਨਜਦੀਕੀ ਪਿੰਡ ਮੀਢਵਾਂ ਲੋਅਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੈਂਟਰ ਮੀਢਵਾਂ ਅਧੀਨ ਪੈਂਦੇ 15 ਸਕੂਲਾਂ ਵਿੱਚ ਖਾਣਾਂ ਬਣਾਉਣ ਵਾਲੀਆਂ ਕੁੱਕ ਵਰਕਰਾਂ ਦੀ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ ਇੱਕ ਰੋਜਾ ਵਰਕਸ਼ਾਪ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਇੰਚਾਰਜ ਸ ਪੰਜਾ ਸਿੰਘ ਵਲੋਂ ਦੱਸਿਆ ਗਿਆ ਕਿ ਸੈਂਟਰ ਦੇ ਸਕੂਲਾਂ ਦੀਆਂ ਕੁੱਲ 15 ਕੁੱਕ ਵਰਕਰਾਂ ਨੂੰ ਇੱਕ ਰੋਜਾ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੋਰਾਨ ਹਾਜਰ ਵਰਕਰਾਂ ਨੂੰ ਬੱਚਿਆਂ ਦਾ ਖਾਣਾਂ ਬਣਾਉਣ ਸਮੇਂ ਸਫਾਈ ਦਾ ਖਾਸ ਧਿਆਨ ਰੱਖਣ, ਖਾਣਾਂ ਬਣਾਉਣ ਅਤੇ ਵਰਤਾਉਣ ਤੋਂ ਪਹਿਲਾਂ ਚੰਗੀ ਤਰਾਂ ਹੱਥਾਂ ਨੂੰ ਧੋਣਾਂ , ਬਰਤਣਾਂ ਦੀ ਚੰਗੀ ਤਰਾਂ ਸਫਾਈ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਰਸੋਈ ਦੀ ਚੰਗੀ ਰਤਾਂ ਸਫਾਈ ਕਰਨ, ਰਾਸ਼ਣ ਅਤੇ ਅਨਾਜ ਦੀ ਸਫਾਈ , ਸੰਭਾਲ, ਰਸੋਈ ਵਿੱਚ ਕੰਮ ਕਰਨ ਸਮੇਂ ਸਿਰ ਨੂੰ ਢੱਕ ਕੇ ਖਾਣਾਂ ਬਣਾਉਣਾਂ ਅਤੇ ਰਸੋਈ ਵਿੱਚ ਜੁੱਤੀ ਨਾ ਪਾ ਕਿ ਜਾਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਰਸੋਈ ਘਰ ਵਿੱਚ ਕੋਈ ਜਾਲਾ ਆਦਿ ਨਹੀ ਲੱਗਾ ਹੋਣਾ ਚਾਹਿਦਾ ਹੈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਸਰਬਜੀਤ ਸਿੰਘ ਵਲੋਂ ਦੱਸਿਆਂ ਗਿਆ ਕਿ ਕਿਵੇ ਥੋੜੀ ਜਿਹੀ ਸਾਵਧਾਨੀ ਅਤੇ ਸਫਾਈ ਨਾਲ ਮਿੱਡ ਡੇ ਮੀਲ ਦੇ ਖਾਣੇ ਦੀ ਸ਼ੁਧਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਅਤੇ ਕੁੱਕ ਵਰਕਰਾਂ ਨੂੰ ਦੱਸਿਆ ਗਿਆ ਕਿ ਜੇਕਰ ਹੋ ਸਕੇ ਤਾਂ ਚਾਵਲ ਅਤੇ ਦਾਲ ਬਣਾਉਣ ਲਈ ਵਰਤੇ ਜਾਂਦੇ ਪਾਣੀ ਨੂੰ ਪਹਿਲਾਂ ਉਬਾਲ ਲੈਣਾ ਚਾਹਿਦਾ ਹੈ ਅਤੇ ਬਰਤਣਾਂ ਨੂੰ ਰੱਖਣ ਤੋਂ ਪਹਿਲਾਂ ਚੰਗੀ ਤਰਾਂ ਧੁੱਪ ਵਿੱਚ ਸੁਕਾ ਲੈਣਾ ਚਾਹਿਦਾ ਹੈ।ਇਸ ਟ੍ਰਨਿੰਗ ਵਿੱਚ ਸੈਂਟਰ ਹੈੱਡ ਟੀਚਰ ਸ ਪੰਜਾ ਸਿੰਘ ਤੋਂ ਇਲਾਵਾ ਸਰਬਜੀਤ ਸਿੰਘ, ਮੈਡਮ ਮੋਨੀਕਾ ਦੇਵੀ, ਮੈਡਮ ਅਨੂੰ ਕੋਸ਼ਲ, ਗੀਤਾ ਰਾਣੀ, ਲਲਿਤਾ ਦੇਵੀ, ਉਰਮਿਲਾ ਦੇਵੀ, ਮਹਿੰਦਰ ਕੋਰ , ਸੋਮਾਂ ਦੇਵੀ, ਮਣਸੋ ਦੇਵੀ, ਮੀਨਾਂ ਕੁਮਾਰੀ , ਰਵੀਨਾਂ ਬੇਗਮ, ਰੀਤੂ, ਕਰਮਜੀਤ ਕੋਰ, ਮਨਜੀਤ ਕੋਰ, ਪਰਮਜੀਤ ਕੋਰ , ਸਰਬਜੀਤ ਕੋਰ, ਰਣਦੀਪ ਕੋਰ, ਰਾਜ ਕੁਮਾਰੀ ਅਤੇ ਸੋਮਾ ਦੇਵੀ ਆਦਿ ਕੁੱਕ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *