Tue. Jul 23rd, 2019

ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਬਣਨਾ ਇੱਕ ਮਾਣ ਦੀ ਗੱਲ : ਸ: ਵਰਦੇਵ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਬਣਨਾ ਇੱਕ ਮਾਣ ਦੀ ਗੱਲ : ਸ: ਵਰਦੇਵ ਸਿੰਘ ਮਾਨ

photoਸ਼ਾਮ ਸਿੰਘ ਵਾਲਾ, 8 ਸਤੰਬਰ (ਕਰਮ ਸੰਧੂ)-‘ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਅਜਿਹੀ ਪਾਰਟੀ ਹੈ ਜੋ ਹਰ ਵਰਗ ਦੀ ਮਨਪਸੰਦ ਪਾਰਟੀ ਵਜੋਂ ਜਾਣੀ ਜਾਂਦੀ ਹੈ। ਪਾਰਟੀ ਦੇ ਕਰਤਾ-ਧਰਤਾ ਅਤੇ ਪੰਜਾਬ ਦੇ ਲਾਡਲੇ ਪੁੱਤਰ ਵਜੋਂ ਜਾਣੇ ਜਾਂਦੇ ਸ: ਪ੍ਰਕਾਸ਼ ਸਿੰਘ ਬਾਦਲ ਦੂਰਅੰਦੇਸ਼ੀ ਨਜ਼ਰ ਦੇ ਮਾਲਿਕ ਹਨ ਜੋ ਹਰ ਵਰਗ ਨੂੰ ਖਿੜੇ ਮੱਥੇ ਮਿਲਦੇ ਹਨ ਅਤੇ ਉਨਾਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਉਨਾਂ ਦੇ ਹੀ ਨਕਸ਼ੇ ਕਦਮ ‘ਤੇ ਚੱਲਦਿਆਂ ਉਨਾਂ ਪੁੱਤਰ ਸ: ਸੁਖਬੀਰ ਸਿੰਘ ਬਾਦਲ (ਉਪ ਮੁੱਖ ਮੰਤਰੀ ਪੰਜਾਬ) ਵੀ ਨੌਜਵਾਨ ਦੇ ਵਰਗ ਦੇ ਹਰਮਨਪਿਆਰੇ ਨੇਤਾ ਬਣੇ ਹੋਏ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਤੋਂ ਸਰਕਾਰ ਬਨਾਉਣ ਲਈ ਯੂਥ ਅਕਾਲੀ ਦਲ ਦੇ ਨੌਜਵਾਨਾਂ ਤੋਂ ਇਲਾਵਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਲਈ ਜੀਅ-ਤੋੜ ਮਿਹਨਤ ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੱਚੇ ਅਤੇ ਇਮਾਨਦਾਰੀ ਸਿਪਾਹੀ ਬਣਕੇ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੈ।’ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਸ: ਵਰਦੇਵ ਸਿੰਘ ਨੋਨੀ ਮਾਨ ਨੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਕੁੱਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਅਤੇ ਪਾਰਟੀ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸੇ ਗੱਲ ਤੋਂ ਸਾਬਿਤ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕ ਪਾਰਟੀ ਨੂੰ ਕਿੰਨਾ ਕੁ ਪਸੰਦ ਕਰਦੇ ਹਨ। ਉਨਾਂ ਦਾਅਵੇ ਨਾਲ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਬਾਕੀ ਪਾਰਟੀਆਂ ਨੂੰ ਚੱਲਦਾ ਕਰਕੇ ਤੀਜੀ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਰਿਕਾਰਡ ਪੈਦਾ ਕਰਨਗੇ। ਇਸ ਮੌਕੇ ਗੁਰਸੇਵਕ ਸਿੰਘ ਕੈਸ਼ ਮਾਨ, ਨਰਦੇਵ ਸਿੰਘ ਬੌਬੀ ਮਾਨ, ਜਸਪਾਲ ਸਿੰਘ ਜ਼ੋਨ ਇੰਚਾਰਜ, ਜੋਗਿੰਦਰ ਸਿੰਘ ਸੰਧੂ ਸਵਾਈਕੇ ਜ਼ਿਲਾ ਪ੍ਰਧਾਨ, ਜਰਨੈਲ ਸਿੰਘ ਟਾਹਲੀਵਾਲਾ ਬਲਾਕ ਸੰਮਤੀ ਮੈਂਬਰ, ਬੂਟਾ ਸਿੰਘ ਜੁਆਇੰਟ ਸਕੱਤਰ, ਰਸਦੀਪ ਥੇਹਗੁੱਜਰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਸਮਰਾ ਮੀਤ ਪ੍ਰਧਾਨ, ਦਵਿੰਦਰ ਸਿੰਘ ਮੀਤ ਪ੍ਰਧਾਨ, ਮੇਜਰ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਬੇਅੰਤ ਸਿੰਘ ਮੀਤ ਪ੍ਰਧਾਨ, ਪਰਮਪਾਲ ਸਿੰਘ ਥੇਹ ਗੁੱਜਰ, ਡਾ. ਚਰਨ ਸਿੰਘ ਸੰਧੂ ਝੋਕ ਮੋਹੜੇ, ਗੁਰਪਿਆਰ ਸਿੰਘ ਝੋਕ ਮੋਹੜੇ, ਇਕਬਾਲ ਸਿੰਘ ਸਰਪੰਚ ਝੋਕ ਮੋਹੜੇ, ਸੁਖਵੰਤ ਸਿੰਘ ਥੇਹਗੁੱਜਰ ਅਤੇ ਸੁਖਵਿੰਦਰ ਸਿੰਘ ਭੱਪਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: