ਸ਼੍ਰੀ ਮੱਦ ਭਾਗਵਤ ਪੁਰਾਣ ਦੀ ਕਥਾ ਦੇ ਸੁਨਣ ਨਾਲ ਰਾਹੂ, ਕੇਤੂ ਅਤੇ ਅਮੰਗਲ ਗ੍ਰਹਿਆਂ ਦੀ ਦ੍ਰਸ਼ਟੀ ਹੁੰਦੀ ਹੈ ਦੂਰ : ਆਚਾਰੀਆ ਵਾਗੀਸ਼ ਸਵਰੂਪ

ਸ਼੍ਰੀ ਮੱਦ ਭਾਗਵਤ ਪੁਰਾਣ ਦੀ ਕਥਾ ਦੇ ਸੁਨਣ ਨਾਲ ਰਾਹੂ, ਕੇਤੂ ਅਤੇ ਅਮੰਗਲ ਗ੍ਰਹਿਆਂ ਦੀ ਦ੍ਰਸ਼ਟੀ ਹੁੰਦੀ ਹੈ ਦੂਰ : ਆਚਾਰੀਆ ਵਾਗੀਸ਼ ਸਵਰੂਪ
ਪਿੱਤਰ-ਮੁੱਕਤੀ ਸਪਤਾਹ ਕਥਾ ਦਾ ਸਮਾਪਨ 29 ਨੂੰ

geeta-2ਬਰਨਾਲਾ, 27 ਸਤੰਬਰ (ਪਰਦੀਪ ਕੁਮਾਰ): ਸੂਬੇ ਦੇ ਜ਼ਿਲਾ ਬਰਨਾਲਾ ਦੇ ਸ਼੍ਰੀ ਗੀਤਾ ਭਵਨ ਦੀ ਪਾਵਨ ਧਰਤੀ ਤੇ ਪਹਿਲੀ ਵਾਰ ਪਿੱਤਰ-ਮੁੱਕਤੀ ਸਪਤਾਹ ਕਥਾ ਹੋ ਰਹੀ ਹੈ ਜਿਸ ਵਿੱਚ ਸ਼੍ਰੀ ਮੱਦ ਭਾਗਵਤ ਪੁਰਾਣ ਦੀ ਕਥਾ ਦਾ ਅਯੋਜਨ ਕੀਤਾ ਜਾ ਰਿਹਾ ਹੈ। ਇਹ ਯੱਗ 29 ਸਤੰਬਰ ਤਕ ਜਾਰੀ ਰਹੇਗਾ ਸ਼੍ਰੀ ਕਾਸ਼ੀ ਧਾਮ ਤੋਂ ਪੁੱਜੇ ਮੁੱਖ ਕਥਾ ਵਾਚਕ ਪਰਮ ਸਤਿਕਾਰਯੋਗ ਅਚਾਰੀਆ ਸਵਾਮੀ ਸ਼੍ਰੀ ਵਾਗੀਸ਼ ਸਵਰੂਪ ਜੀ ਮਹਾਰਾਜ ਪਿੱਤਰ-ਮੁੱਕਤੀ ਦਾ ਹੱਲ ਤੇ ਕਥਾ ਦਾ ਫਾਇਦਾ ਦੱਸ ਰਹੇ ਹਨ। ਉਂਨਾਂ ਦਾ ਕਹਿਣਾ ਹੈ ਕਿ ਪਿੱਤਰ-ਮੁੱਕਤੀ ਕਥਾ ਨੂੰ ਸੁਨਣ ਨਾਲੇ ਆਪਣੇ ਪਿੱਤਰਾਂ ਦੀ ਸੇਵਾ ਕਰਨ ਦਾ ਤੇ ਉਂਨਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਜਾਂਦੀ ਪ੍ਰਾਰਥਨਾ ਸਮੇਂ ਹੁੰਦੀਆਂ ਗਲਤੀਆਂ ਅਸਾਨੀ ਨਾਲ ਦੂਰ ਹੋ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਕਥਾ ਨੂੰ ਸੁਨਣ ਲਈ ਵੱਡੇ ਵੱਡੇ ਸੰਤ ਮਹਾਂਪੁਰਸ਼ ਵੀ ਪਹੁੰਚ ਰਹੇ ਹਨ।
ਅਚਾਰੀਆ ਸਵਾਮੀ ਸ਼੍ਰੀ ਵਾਗੀਸ਼ ਸਵਰੂਪ ਜੀ ਮਹਾਰਾਜ ਦਾ ਕਹਿਣਾ ਹੈ ਕਿ ਸ਼੍ਰੀ ਮੱਦ ਭਾਗਵਤ ਪੁਰਾਣ ਵਿੱਚ ਦਰਜ਼ ਕਥਾ ਦੇ ਮੁਤਾਬਕ ਪਿੱਤਰ-ਮੁਕਤੀ ਕਥਾ ਸੁਨਣ ਨਾਲ ਉਸ ਪਰਿਵਾਰ ਦੇ ਪਿੱਤਰ ਪ੍ਰੇਤ ਯੋਨੀ ਤੋਂ ਵੀ ਮੁੱਕਤ ਹੋ ਜਾਂਦੇ ਹਨ, ਜਿਸਦੇ ਬਦਲੇ ਵਿੱਚ ਉਹ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਸ਼ੀਵਾਦ ਦੇਂਦੇ ਹਨ। ਸਾਨੂੰ ਧਨ-ਦੌਲਤ-ਸੁਖ-ਸਮਰਿੱਧੀ ਪ੍ਰਦਾਨ ਕਰਦੇ ਹਨ। ਉੰਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਕਥਾ ਨਾਲ ਸਾਡੇੇ ਜੀਵਨ ‘ਤੇ ਜੋ ਰਾਹੂ, ਕੇਤੂ ਜਾਂ ਹੋਰ ਅਮੰਗਲ ਗ੍ਰਹਿਆਂ ਕੀ ਦ੍ਰਿਸ਼ਟੀ ਹੋ ਜਾਂਦੀ ਹੈ ਉੰਨਾਂ ਇਹ ਵੀ ਦਾਵਾ ਕੀਤਾ ਹੈ ਕਿ ਇਸ ਕਥਾ ਨਾਲ ਪਿੱਤਰਾਂ ਵੱਲੋਂ ਕ੍ਰਿਪਾ ਬਣੀ ਰਹਿੰਦੀ ਹੈ।
22 ਸਤੰਬਰ ਤੋਂ ਆਰੰਭ ਹੋਏ ਇਸ ਯੱਗ ਵਾਰੇ ਜਾਣਕਾਰੀ ਦਿੰਦਅਿਾਂ ਸ਼੍ਰੀ ਗੀਤਾ ਭਵਨ ਟ੍ਰੱਸਟ ਵੱਲੋਂ ਬਸੰਤ ਕੁਮਾਰ ਗਇਲ, ਰਾਜੇਸ਼ ਕਾਂਸਲ ਅਤੇ ਸ਼੍ਰੀ ਗਊਸੇਵਾ ਸੰਘ ਵੱਲੋਂ ਰਾਮ ਕੁਮਾਰ ਵਿਆਸ, ਮੱਖਣ ਲਾਲ ਨੇ ਦੱਸਿਆ ਕਿ ਸ਼ਹਿਰ ਦੀਆਂ ਸਮੁੱਚੀਆਂ ਸੰਸਥਾਵਾਂ ਦੀ ਕੋਸ਼ਿਸ਼ ਨਾਲ ਚਲ ਰਹੇ ਇਸ ਸਪਤਾਹ ਯੱਗ ਦੇ ਮੁੱਖ ਯਜਮਾਨ ਨਵੀਨ ਜਿੰਦਲ, ਅਜੈ ਜਿੰਦਲ ਅਤੇ ਹਰੀਸ਼ ਜਿੰਦਲ ਹਨ ਇਸ ਯੱਗ ਵਿੱਚ ਰੋਜਾਨਾ 5 ਸੌ ਤੋਂ ਵੱਧ ਪਰਿਵਾਰ ਪਹੁੰਚ ਰਹੇ ਹਨ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਮਹਾਂਯੱਗ ਦੇ ਸਮਾਪਨ ਸਮੇਂ 28 ਸਤੰਬਰ ਅਤੇ 29 ਸਤੰਬਰ ਨੂੰ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਮੌਕੇ ਟਵਿੰਕਲ ਗੋਇਲ, ਮੁਨੀਸ਼ ਗੁਪਤਾ, ਮੋਤੀ ਲਾਲ, ਸੁਰਜੀਤ ਸਿੰਘ, ਤਰਸੇਮ ਲਾਲ, ਰਿੰਕੂ, ਬਬਲੂ ਜੋਧਪੁਰ, ਐਡਵੋਕੇਟ ਵਰਿੰਦਰ ਕੁਮਾਰ ਗੋਇਲ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *