ਸ਼੍ਰੀ ਦਸ਼ਮੇਸ਼ ਅਕੈਡਮੀ ਵਿਖੇ ਇੱਕ ਰੋਜਾ ਮੁਫਤ ਕੈਂਸਰ ਜਾਂਚ ਕੈਪ ਲਗਾ

ss1

ਸ਼੍ਰੀ ਦਸ਼ਮੇਸ਼ ਅਕੈਡਮੀ ਵਿਖੇ ਇੱਕ ਰੋਜਾ ਮੁਫਤ ਕੈਂਸਰ ਜਾਂਚ ਕੈਪ ਲਗਾ

2-2ਸ਼੍ਰੀ ਅਨੰਦਪੁਰ ਸਾਹਿਬ 15 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਉੱਤਰੀ ਭਾਰਤ ਦੀ ਪ੍ਰਸਿੱਧ ਰਿਹਾਇਸ਼ੀ ਸੰਸਥਾ ਸ਼੍ਰੀ ਦਸ਼ਮੇਸ਼ ਅਕੈਡਮੀ ਵਿਖੇ ਹਿਊਮਨ ਅਲਾਇੰਸ ਫਾਊਡੇਸ਼ਨ ਵੱਲੋ ਇੰਡਸ ਸੁਪਰਸ਼ਪੈਸ਼ਲਟੀ ਹਸਪਤਾਲ ਦੇ ਸਹਿਯੋਗ ਨਾਲ ਇੱਕ ਰੋਜਾ ਮੁਫਤ ਕੈੁਂਸਰ ਜਾਂਚ ਕੈਪ ਲਗਾਇਆ ਗਿਆ। ਜਿਸ ਦਾ ਉਦਘਾਟਨ ਅਕੈਡਮੀ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ.ਘੁੰਮਣ ਨੇ ਕੀਤਾ। ਘੁੰਮਣ ਨੇ ਕਿਹਾ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਜਾਂਚ ਲਈ ਅਜਿਹੇ ਕੈਪ ਪਿੰਡ ਪੱਧਰ 2-1ਤੇ ਵੀ ਲਗਾਏ ਜਾਣੇ ਚਾਹੀਦੇ ਹਨ। ਕਿਉਕਿ ਇਹ ਅਤੀ ਮਹਿੰਗੇ ਟੈਸਟ ਆਮ ਲੋਕ ਨਹੀ ਕਰਵਾ ਸਕਦੇ। ਉਹਨਾ ਸੰਸਥਾ ਦਾ ਕੈਪ ਲਗਾਉਣ ਲਈ ਧੰਨਵਾਦ ਵੀ ਕੀਤਾ। ਇਸ ਤੋ ਬਾਅਦ ਡਾ. ਅਸ਼ਵਿਨ ਕਲਿਆਣਪੁਰ ਅਤੇ ਡਾ. ਕਵਿਤਾ ਅਧਾਰਿਤ ਟੀਮ ਨੇ ਦੱਸਿਆ ਕਿ ਕੈਪ ਵਿੱਚ 300 ਤੋ ਵੱਧ ਮਰੀਜਾ ਦੀ ਵੱਖ ਵੱਖ ਜਾਂਚ ਕੀਤੀ ਗਈ। ਇਸ ਮੋਕੇ ਭਾਈ ਜੈਤਾ ਜੀ ਸਿਵਲ ਹਸਪਤਾਲ ਤੋ ਡਾ. ਲਲਿਤ ਕੁਮਾਰ, ਮਧੂ ਬਾਲਾ, ਅਜੈ ਕੁਮਾਰ, ਸਵੀਪਾਲ ਸਿੰਘ, ਪ੍ਰਿੰਸੀਪਲ ਰਣਵੀਰ ਸੈਣੀ, ਜਸਵਿੰਦਰ ਕੋਰ, ਨੀਤੂ ਬਾਲਾ, ਅਨੁਰਾਧਾ ਰਾਣੀ, ਸ਼ੁਭਮ ਰਾਠੋਰ, ਮੰਜੂ ਬਾਲਾ, ਰਜਿੰਦਰ ਸਿੰਘ ਮੰਡ, ਸਮੇਤ ਵੱਡੀ ਗਿਣਤੀ ਵਿੱਚ ਸਟਾਫ ਅਤੇ ਵਿਦਿਆਰਥੀਆ ਦਾ ਮਾਪੇ ਹਾਜਰ ਸਨ।

Share Button

Leave a Reply

Your email address will not be published. Required fields are marked *