ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਦੇ ਰਾਜ ਪੱਧਰੀ ਸਮਾਗਮ ਦੌਰਾਨ 25 ਨਵੰਬਰ ਨੂੰ

ss1

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਦੇ ਰਾਜ ਪੱਧਰੀ ਸਮਾਗਮ ਦੌਰਾਨ 25 ਨਵੰਬਰ ਨੂੰ
ਸ਼੍ਰੀ ਆਨੰਦਪੁਰ ਸਾਹਿਬ ਵਿਖੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਰਨਗੇ ਸ਼ਿਰੱਕਤ
ਸੁਚੱਜੇ ਅਤੇ ਪੁੱਖਤਾ ਪ੍ਰਬੰਧਾਂ ਦੀ ਵਧੀਕ ਮੁੱਖ ਸਕੱਤਰ ਵੱਲੋ ਜਿਲਾ ਅਧਿਕਾਰੀਆ ਨਾਲ ਮੀਟਿੰਗ ਦੋਰਾਨ ਕੀਤੀ ਸਮੀਖਿੱਆ

dsc03728ਸ਼੍ਰੀ ਅਨੰਦਪੁਰ ਸਾਹਿਬ 23 ਨਵੰਬਰ : (ਦਵਿੰਦਰਪਾਲ ਸਿੰਘ/ ਅੰਕੁਸ਼): ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੀ 25 ਨਵੰਬਰ ਦੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਫੇਰੀ ਦੋਰਾਨ ਕੀਤੇ ਗਏ ਸੁਚੱਜੇ ਅਤੇ ਪੁਖਤੇ ਪ੍ਰਬੰਧਾ ਦਾ ਸ਼੍ਰੀ ਡਾ.ਐਨ.ਐਸ.ਕਲਸੀ. ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਅੱਜ ਐਸ.ਡੀ.ਐਮ. ਦਫਤਰ ਦੇ ਕਮੇਟੀ ਹਾਲ ਵਿੱਚ ਜਾਇਜਾ ਲਿਆ। ਇਸ ਮੀਟਿੰਗ ਦੋਰਾਨ ਉਹਨਾ ਸਮੂਹ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਦੇ ਪ੍ਰਬੰਧ ਅੱਜ ਸ਼ਾਮ ਤੱਕ ਹੀ ਮੁੰਕਮਲ ਕਰਵਾਏ ਜਾਣ ਤਾਂ ਜੋ ਅੱਜ 24 ਨਵੰਬਰ ਨੂੰ ਇਸ ਦੀ ਡਰਿਲ/ਫੂਲ ਡਰੈਸ ਰਿਹਰਸਲ ਕੀਤੀ ਜਾ ਸਕੇ। ਇਸ ਉਪਰੰਤ ਉਹਨਾ ਅਧਿਕਾਰੀਆ ਨਾਲ ਹੈਲੀਪੈਡ ,ਤਖਤ ਸ਼੍ਰੀ ਕੇਸਗੜ ਸਾਹਿਬ ਅਤੇ ਪੰਡਾਲ ਦਾ ਦੋਰਾ ਵੀ ਕੀਤਾ।
ਮੀਟਿੰਗ ਦੋਰਾਨ ਉਹਨਾ ਕਾਰਜਸਾਧਕ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਹੋਰ ਬੇਹਤਰ ਸਫਾਈ ਕਰਾਉਣੀ ਯਕੀਨੀ ਬਣਾਉਣ ਲਈ ਕਿਹਾ। ਉਹਨਾ ਵੀ.ਵੀ.ਆਈ.ਪੀ. ਸਟੇਜ ਲਾਗੇ ਇੰਨਟਰਨੈਟ ਦਾ ਕੰਨੈਕਸ਼ਨ ਆਦਿ ਲਗਾਉਣ ਲਈ ਕਿਹਾ। ਉਹਨਾ ਕਿਹਾ ਕਿ ਪੰਡਾਲ ਵਿੱਚ ਜੋ ਵੈਲਕੋਨੀ ਲਗਾਈ ਗਈ ਹੈ ਉਸ ਨੂੰ ਰੰਗ ਰੋਗਨ ਕਰਵਾਇਆ ਜਾਵੇ। ਉਹਨਾ ਦਸ਼ਮੇਸ਼ ਅਕੈਡਮੀ ਸੜਕ ਦੇ ਸਾਈਡਾ ਦੀ ਪੇਟਿੰਗ ਕਰਵਾਉਣ ਲਈ ਆਖਿਆ। ਉਹਨਾ ਹੈਲੀਪੈਡ ਅਤੇ ਹੈਲੀਪੈਡ ਤੋ ਸਮਾਗਮ ਦੇ ਸਥਾਨ ਤੱਕ ਦੋਵਾ ਪਾਸੇ ਝੰਡੇ ਲਗਾਉਣ ਲਈ ਕਿਹਾ। ਉਹਨਾ ਹੈਲੀਪੈਡ ਦੇ ਅੱਜ 24 ਨਵੰਬਰ ਦਿਨ ਵੀਰਵਾਰ ਤੋ ਹੀ ਐਬੂਲੈਸ ਲਗਾਉਣ ਲਈ ਆਖਿਆ। ਉਹਨਾ ਯੋਗ ਗਿਣਤੀ ਵਿੱਚ ਮੈਜਿਸਟ੍ਰੇਟ ਲਗਾਉਣ ਲਈ ਵੀ ਕਿਹਾ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵੱਲੋ ਇਸ ਸਮਾਗਮ ਦੇ ਲਗਭਗ ਸਾਰੇ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ। ਸਥਾਨਿਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਟਰੋਮਾ ਸੈਟਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਤੋ ਇਲਾਵਾ 10 ਐਬੂਲੈਸਾ ਦਾ ਵੀ ਪ੍ਰਬੰਧ ਕੀਤਾ ਜਾ ਚੁੱਕਾ ਹੈ। ਉਹਨਾ ਦੱਸਿਆ ਕਿ ਮਹਿਲਾ ਅਤੇ ਪੁਰਸ਼ਾ ਲਈ ਵੱਖਰੇ ਵੱਖਰੇ ਆਰਜੀ ਪਖਾਨੇ ਲਗਾਏ ਜਾ ਚੁੱਕੇ ਹਨ। ਸਮਾਗਮ ਦੋਰਾਨ ਆਉਣ ਵਾਲੇ ਸ਼ਰਧਾਲੂਆ ਲਈ ਪੀਣ ਵਾਲੇ ਟੈਕਰਾ ਦਾ ਬਦੋਬਸਤ ਕੀਤਾ ਜਾ ਚੁੱਕਾ ਹੈ। 14 ਫਾਇਰ ਟੈਡਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਚੁੱਕੇ ਹਨ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋ ਸਰਬੰਸਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 25 ਨਵੰਬਰ ਨੂੰ ਵੱਡੀ ਪੱਧਰ ਤੇ ਇਕ ਵੱਡਾ ਰਾਜ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ ਇਸ ਸਮਾਗਮ ਵਿਚ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਰਨਗੇ ਸ਼ਿਰੱਕਤ ਕਰਨਗੇ ।ਇਸ ਤੌਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਪਰਕਾਸ਼ ਸਿੰਘ ਬਾਦਲ,ਉਪ ਮੁੱਖ ਮੰਤਰੀ ਮਾਣਯੋਗ ਸਰਦਾਰ ਸੁਖਬੀਰ ਸਿੰਘ ਬਾਦਲ,ਕੇਂਂਦਰੀ ਮੰਤਰੀ ਸਾਹਿਬਾਨ ,ਪੰਜਾਬ ਕੈਬਿਨਟ ਦੇ ਮੰਤਰੀ ਅਤੇੇ ਸਾਂਸਦ ਵੀ ਇਸ ਸਮਾਗਮ ਵਿਚ ਸ਼ਾਮਲ ਹੋਣਗੇ ।
ਇਸ ਮੋਕੇ ਹੋਰਨਾ ਤੋ ਇਲਾਵਾ ਏ.ਡੀ.ਜੀ.ਪੀ.ਸ਼੍ਰੀ ਡੀ.ਪੀ.ਆਰ.ਰੈਡੀ, ਡੀ.ਆਈ.ਜੀ. ਸ਼੍ਰੀਜੀ.ਐਸ.ਸੰਧੂ, ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ, ਸੀਨੀਅਰ ਪੁਲਿਸ ਕਪਤਾਨ ਸ਼੍ਰੀ ਵਰਿੰਦਰਪਾਲ ਸਿੰਘ, ਅਮਨਦੀਪ ਬਾਂਸਲ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਮਨਜੀਤ ਸਿੰਘ ਬਰਾੜ ਪੁਲਿਸ ਕਪਤਾਨ(ਡੀ), ਸ੍ਰੀ ਰਾਕੇਸ਼ ਕੁਮਾਰ ਗਰਗ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ,ਸ਼੍ਰੀ ਉਦੇਦੀਪ ਸਿੰਘ ਸਿੱਧੂ ਐਸ.ਡੀ.ਐਮ. ਰੂਪਨਗਰ,ਮੈਡਮ ਨਵਰੀਤ ਸੇਖੋ ਐਸ.ਡੀ.ਐਮ. ਸ਼੍ਰੀ ਚਮਕੋਰ ਸਾਹਿਬ, ਮੈਡਮ ਕੋਮਲ ਮਿੱਤਲ ਐਸ.ਡੀ.ਐਮ. ਨੰਗਲ, ਸ਼੍ਰੀ ਪਰੇਸ਼ ਗਾਰਗੀ ਸਹਾਇਕ ਕਮਿਸ਼ਨਰ ਸ਼ਿਕਾਇਤਾ,ਸ਼੍ਰੀ ਐਸ.ਐਸ.ਧਾਲੀਵਾਲ ਡੀ.ਐਸ.ਪੀ , ਸ਼੍ਰੀ ਰਣਧੀਰ ਸਿੰਘ ਡੀ.ਐਸ.ਪੀ.ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਸ਼ਾਲਿਨ ਵਾਲੀਆ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸ਼੍ਰੀ ਹਰਵਿੰਦਰ ਸਿੰਘ ਭੱਠਲ, ਸ਼੍ਰੀ ਇੰਦਰਜੀਤ ਸਿੰਘ (ਦੋਵੇ ਕਾਰਜਕਾਰੀ ਇੰਜੀਨੀਅਰ) ਸ਼੍ਰੀਮਤੀ ਸ਼ੰਤੋਸ਼ ਵਿਰਦੀ ਜਿਲਾ ਸਮਾਜਿਕ ਸੁਰਖਿੱਆ ਅਫਸਰ, ਡਾ. ਹਰਮਿੰਦਰ ਕੋਰ ਸੋਢੀ ਸਿਵਲ ਸਰਜਨ, ਸ਼੍ਰੀ ਜੋਰਾਵਰ ਸਿੰਘ ਐਕਸਾਈਜ ਇੰਨਸਪੈਕਟਰ, ਡਾ. ਰੀਤਾ ਸਹਾਇਕ ਸਿਵਲ ਸਰਜਨ, ਸ਼੍ਰੀ ਸੁਰਜੀਤ ਸਿੰਘ ਸੰਧੂ ਜਿਲਾ ਖੇਡ ਅਫਸਰ, ਸ਼੍ਰੀ ਪਵਨ ਸਿੰਗਲਾ ਜੀ.ਐਮ. ਪੰਜਾਬ ਰੋਡਵੇਜ, ਸ਼੍ਰੀ ਭੁਪਿੰਦਰ ਸਿੰਘ,ਸ਼੍ਰੀ ਮਨਜਿੰਦਰ ਸਿੰਘ, ਸ਼੍ਰੀ ਰਾਕੇਸ਼ ਕੁਮਾਰ,ਸ਼੍ਰੀ ਭਜਨ ਚੰਦ(ਸਾਰੇ ਕਾਰਜਸਾਧਕ ਅਫਸਰ), ਹੋਰ ਅਧਿਕਾਰੀ ਸਾਮਿਲ ਸਨ।

Share Button

Leave a Reply

Your email address will not be published. Required fields are marked *