ਸ਼ਾਡੇ ਦੇਸ਼ ਦੇ ਸਰਬੱਤ ਦੇ ਭਲੇ ਲਈ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸਾਬਤ ਹੋਏ

ss1

ਸ਼ਾਡੇ ਦੇਸ਼ ਦੇ ਸਰਬੱਤ ਦੇ ਭਲੇ ਲਈ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸਾਬਤ ਹੋਏ
ਪ੍ਰਧਾਨ ਮੰਤਰੀ ਦੀਆਂ 52 ਵਿਕਾਸ ਸਕੀਮਾਂ ਘਰ ਘਰ ਪਹੁੰਚਾਉਣ ਦਾ ਦਿੱਤਾ ਸੁਨੇਹਾ:ਗੋਇਲ
ਸਿਰਫ ਸਰਦੂਲਗੜ੍ਹ ਹਲਕੇ ਚ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਬੀਜੇਪੀ ਵਰਕਰਾਂ ਨੂੰ ਅਣਗੌਲਿਆਂ ਕਰਨ ਦਾ ਨਤੀਜਾ ਆਉਣ ਵਾਲੇ ਦਿਨਾਂ ਚ ਭੁਗਤਣਾ ਪੈ ਸਕਦਾ ਹੈ

20161020_145944ਗੁਰਜੀਤ ਸ਼ੀਂਹ,ਸਰਦੂਲਗੜ੍ਹ 20 ਅਕਤੂਬਰ: ਸਾਡੇ ਦੇਸ਼ ਦੇ ਸਰਬੱਤ ਦੇ ਭਲੇ ਲਈ ਹੁਣ ਤੱਕ ਇਹ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ ਹਨ।ਜਿੰਨਾਂ ਨੇ ਦੇਸ਼ ਚ ਅਮਨ ਸ਼ਾਂਤੀ ,ਭਾਈਚਾਰਕ ਸਾਂਝ ਅਤੇ ਦੇਸ਼ ਦੇ ਵਿਕਾਸ ਦੀ ਗੱਲ ਕੀਤੀ ਹੈ।ਕਾਂਗਰਸ ਨੇ ਲੰਮਾਂ ਸਮਾਂ ਰਾਜ ਕਰਕੇ ਸਾਡੇ ਦੇਸ਼ ਚ ਜੋ ਵੰਡੀਆਂ ਪਾਈਆਂ ਹਨ ਉਸ ਨੂੰ ਸਾਰੀ ਜਨਤਾ ਜਾਣਦੀ ਹੈ।ਇਹ ਪ੍ਰਗਟਾਵਾ ਜੀਵਨ ਕੁਮਾਰ ਗਰਗ ਬੀਜੇਪੀ ਵਿਭਾਗ ਦੇ ਸੰਗਠਨ ਮੰਤਰੀ ਅਤੇ ਜ਼ਿਲਾਂ ਪ੍ਰਧਾਨ ਸਤੀਸ਼ ਕੁਮਾਰ ਗੋਇਲ ਨੇ ਲਾਲਾ ਚਰੰਜੀ ਲਾਲ ਦੀ ਧਰਮਸ਼ਾਲਾ ਵਿਖੇ ਬੀਜੇਪੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋ ਚਲਾਈਆਂ 52 ਕਿਸਮ ਦੀਆਂ ਵਿਕਾਸ ਸਕੀਮਾਂ ਦਾ ਲਾਭ ਲੈਣ ਲਈ ਬੀਜੇਪੀ ਵਰਕਰਾਂ ਨੂੰ ਅਦੇਸ਼ ਦਿੱਤਾ ਕਿ ਉਹ ਹਰ ਪਿੰਡ ਨਿਵਾਸੀ ਅਤੇ ਸ਼ਹਿਰ ਨਿਵਾਸੀ ਨੂੰ ਸ਼੍ਰੀ ਮੋਦੀ ਦੀਆਂ ਸਕੀਮਾਂ ਤੋ ਜਾਣੂੰ ਕਰਵਾ ਕੇ ਘਰ ਘਰ ਤੱਕ ਪਹੁੰਚਾਇਆ ਜਾਵੇ।ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਦਿੱਲੀ ਚ ਅੰਨਾ ਹਜਾਰੇ ਵਰਗੇ ਅੰਦੋਲਨਕਾਰੀ ਨਾਲ ਧੋਖਾ ਕਰ ਸਕਦਾ ਹੈ ਉਸ ਵਿਅਕਤੀ ਤੋ ਪੰਜਾਬ ਵਾਸੀ ਕੀ ਆਸ ਰੱਖ ਸਕਦੇ ਹਨ।ਸ਼੍ਰੀ ਗੋਇਲ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਚ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ ਨੀਤੀਆਂ ਤੋ ਖੁਸ਼ ਹੋ ਕੇ ਬੀਜੇਪੀ ਅਕਾਲੀ ਗੱਠਜੋੜ ਦੀ ਸਰਕਾਰ ਬਣੇਗੀ।ਉਹਨਾਂ ਕਿਹਾ ਹਾਈਕਮਾਂਡ ਚ ਅਕਾਲੀ ਭਾਜਪਾ ਗੱਠਜੋੜ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਪਰ ਪਿਛਲੇ ਦਿਨੀ ਸਰਦੂਲਗੜ੍ਹ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਫੇਰੀ ਨੂੰ ਲੈ ਕੇ ਇੱਥੋ ਦੇ ਬੀਜੇਪੀ ਵਰਕਰਾਂ ਨੂੰ ਸ਼ਾਮਲ ਨਾ ਕਰਨਾ ਜਾਂ ਮੈਸਿਜ ਨਾ ਦੇਣਾ ਸਿਰਫ ਪੰਜਾਬ ਦੇ ਇੱਕੋ ਇੱਕ ਹਲਕਾ ਸਰਦੂਲਗੜ੍ਹ ਚ ਹੀ ਅਜਿਹਾ ਹੋ ਰਿਹਾ ਹੈ ਜਦਕਿ ਬਾਕੀ ਸਮੂਹ ਹਲਕਿਆਂ ਚ ਜਿੱਥੇ ਵੀ ਕੋਈ ਸਰਕਾਰ ਦਾ ਸਮਾਗਮ ਹੁੰਦਾ ਹੈ ਬੀਜੇਪੀ ਅਕਾਲੀ ਇੱਕੋ ਸਟੇਜ ਤੇ ਬਿਰਾਜਮਾਨ ਹੁੰਦੇ ਹਨ।ਜਿਸ ਦਾ ਅੰਦਾਜਾ ਵੀ ਆਉਣ ਵਾਲੇ ਦਿਨਾਂ ਚ ਭੁਗਤਣਾ ਪੈ ਸਕਦਾ ਹੈ।ਇਸ ਮੌਕੇ ਉਹਨਾਂ ਬੀਜੇਪੀ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਦਾ ਜੁਆਇੰਟ ਸੈਕਟਰੀ ਵੀ ਲਗਾਇਆ ਗਿਆ।ਇਸ ਮੌਕੇ ਬੀਜੇਪੀ ਦੇ ਸਟੇਟ ਮੈਂਬਰ ਜਗਜੀਤ ਸਿੰਘ ਮਿਲਖਾ ,ਬੀਜੇਪੀ ਦੇ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਅਤੇ ਪਵਨ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਵਿਸ਼ਵਾਸ ਦਿਵਾਇਆ ਕਿ ਉਹ ਸਰਦੂਲਗੜ੍ਹ ਹਲਕੇ ਤੋ ਬੀਜੇਪੀ ਪਾਰਟੀ ਨੂੰ ਬੂਥ ਪੱਧਰ ਤੇ ਹੋਰ ਮਜਬੂਤ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਉਣਗੇ।ਇਸ ਮੌਕੇ ਬੀਜੇਪੀ ਮੰਡਲ ਸਰਦੂਲਗੜ੍ਹ ਦੇ ਪ੍ਰਧਾਨ ਪ੍ਰੇਮ ਕੁਮਾਰ ਗਰਗ ,ਝੁਨੀਰ ਮੰਡਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਹਿਪੁਰ ,ਕੋਟਧਰਮੂ ਮੰਡਲ ਦੇ ਪ੍ਰਧਾਨ ਸਰਪੰਚ ਪਾਲ ਸਿੰਘ ਬੀਰੇਵਾਲਾ ਜੱਟਾਂ ,ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਗੁਰਾਇਆਂ ,ਯੁਵਾ ਆਗੂ ਅਮਨਦੀਪ ਸ਼ਰਮਾ ਝੁਨੀਰ ,ਸੋਨੂੰ ਸ਼ੌਕਰਾਂ ਵਾਲਾ ,ਸੁਭਾਸ਼ ਚੰਦਰ ਸਹਿਗਲ ,ਗੁਰਦਿਆਲ ਗੋਦਾਰਾ ,ਓਮ ਪ੍ਰਕਾਸ਼ ਸਰਦੂਲਗੜ੍ਹ ਆਦਿ ਹਾਜਰ ਸਨ।

Share Button