ਸ਼ਹੀਦ ਗਹਿਲ ਸਿੰਘ ਮੇਲੇ ਵਿੱਚ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਨੇ ਮਾਰੀਆਂ ਮੱਲ੍ਹਾਂ

ਸ਼ਹੀਦ ਗਹਿਲ ਸਿੰਘ ਮੇਲੇ ਵਿੱਚ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਨੇ ਮਾਰੀਆਂ ਮੱਲ੍ਹਾਂ

ਜੰਡਿਆਲਾ ਗੁਰੂ 23 ਨਵੰਬਰ ਵਰਿੰਦਰ ਸਿੰਘ :- ਮਿਤੀ 18,19 ਨਵੰਬਰ ਨੂੰ ਸ਼ਹੀਦ ਗਹਿਲ ਸਿੰਘ ਮੇਲਾ ਪਿੰਡ ਛੱਜਲਵੱਡੀ ਦੀ ਗਰਾਉਂਡ ਵਿੱਚ ਮਨਾਇਆ ਗਿਆ । ਜਿਸ ਵਿੱਚ ਸੇਂਟ ਸੋਲਜ਼ਰ ਇਲ਼ੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੇ ਬੱਚਿਆਂ ਵੱਲੋਂ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ । ਇਸ ਮੇਲੇ ਵਿੱਚ ਸ਼ਹੀਦ ਗਹਿਲ ਸਿੰਘ ਯਾਦਗਾਰੀ ਟਰੱਸਟ ਵੱਲੋਂ ਬੱਚਿਆਂ ਦੇ ਭਾਸ਼ਨ, ਗੀਤ, ਕਵਿਤਾ, ਡਰਾਇੰਗ ਅਤੇ ਕੋਰਿਓਗਰਾਫੀ ਦੇ ਮੁਕਾਬਲੇ ਕਰਵਾਏ ਗਏ । ਸਕੂਲ ਦੇ ਬੱਚਿਆ ਵੱਲੋਂ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਜੂਨੀਅਰ ਭਾਸ਼ਨ ਵਿੱਚ ਸਮਰੀਤ ਕੌਰ 7ਟਹ ਕਲਾਸ ਨੇ ਦੂਸਰੀ ਪੁਜੀਸ਼ਨ, ਸੀਨੀਅਰ ਭਾਸ਼ਨ ਵਿੱਚ ਨਵਨੀਤ ਕੌਰ 10ਟਹ ਕਲਾਸ ਨੇ ਦੂਸਰੀ ਪੁਜੀਸ਼ਨ । ਜੂਨੀਅਰ ਇਨਕਲਾਬੀ ਗੀਤ ਵਿੱਚ ਪਰਨੀਤ ਕੌਰ 6ਟਹ ਕਲਾਸ ਨੇ ਦੂਸਰੀ ਪੁਜੀਸ਼ਨ ਇਸੇ ਤਰ੍ਹਾਂ ਸੀਨੀਅਰ ਇਨਕਲਾਬੀ ਗੀਤ ਵਿੱਚ ਅੰਕੁਸ਼ਦੀਪ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ । ਇਸ ਤੋਂ ਇਲਾਵਾ ਡਰਾਇੰਗ ਵਿੱਚ ਸਬ-ਜੁਨੀਅਰ ਵਿੱਚ ਅਕਾਸ਼ਦੀਪ ਸਿੰਘ ਨੇ ਦੂਸਰੀ ਪੁਜੀਸ਼ਨ, ਜੂਨੀਅਰ ਡਰਾਇੰਗ ਵਿੱਚ ਨਵਨੀਤ ਕੌਰ ਦੂਸਰੀ ਪੁਜੀਸ਼ਨ ਅਤੇ ਸੀਨੀਅਰ ਕੈਟੇਗਰੀ ਡਰਾਇੰਗ ਵਿੱਚ ਜਰਮਨਪਾਲ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ । ਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿੱਚ ਮੁਸਕਾਨਪ੍ਰੀਤ ਕੌਰ 10ਟਹ ਕਲਾਸ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ । ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ, ਪਿ੍ਰੰਸੀਪਲ ਅਮਰਪ੍ਰੀਤ ਕੌਰ ਜੀ, ਕੁਆਰਡੀਨੇਟਰ ਵਰਿਤੀ ਧੁੱਗਾ, ਸ਼ਿਲਪਾ ਸ਼ਰਮਾ, ਸਿਮਰਨਜੀਤ ਕੌਰ ਨੇ ਬੱਚਿਆਂ ਨੂੰ ਇਨਾਮ ਦਿੱਤੇ ਅਤੇ ਸੰਬੰਧਤ ਅਧਿਆਪਕਾਂ ਗੁਰਮਿੰਦਰ ਕੌਰ, ਜਸਬੀਰ ਸਿੰਘ (ਕਲਚਰਲ ਐਕਟਿਵਿਟੀ ਇੰਚਾਰਜ), ਅਜੈ ਕੁਮਾਰ (ਢੋਲਕੀ ਪਲੇਅਰ), ਹਰਪ੍ਰਿਆ ਕੌਰ (ਮਿਊਜ਼ਿਕ ਟੀਚਰ), ਜਗਰੂਪ ਕੌਰ (ਡਰਾਇੰਗ ਟੀਚਰ), ਰਮਨਦੀਪ ਕੌਰ (ਡਰਾਇੰਗ ਟੀਚਰ) ਨੂੰ ਸ਼ਾਬਾਸ਼ੀ ਦਿੱਤੀ ਅਤੇ ਵਧਾਈ ਦਿੱਤੀ ।

Share Button

Leave a Reply

Your email address will not be published. Required fields are marked *

%d bloggers like this: