ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕਰਵਾਈ ਬੁੱਤ ਦੇ ਆਲੇ ਦੁਆਲੇ ਸਫ਼ਾਈ

ss1

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕਰਵਾਈ ਬੁੱਤ ਦੇ ਆਲੇ ਦੁਆਲੇ ਸਫ਼ਾਈ

27mogapappu01ਬਾਘਾ ਪੁਰਾਣਾ, 27 ਸਤੰਬਰ (ਕੁਲਦੀਪ ਘੋਲੀਆ, ਸਭਾਜੀਤ ਪੱਪੂ)-ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸਥਾਨਕ ਕਸਬੇ ਵਿਖੇ ਪੰਜਾਬ ਕੋ ਐਜ਼ੂਕੇਸ਼ਨ ਸਕੂਲ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਅਤੇ ਡਾਇਰੈਕਟਰ ਸੰਦੀਪ ਮਹਿਤਾ ਦੀ ਅਗਵਾਈ ਹੇਠ ਮੇਨ ਚੌਂਕ ਵਿੱਚ ਲੱਗੇ ਭਗਤ ਸਿੰਘ ਦੇ ਬੁੱਤ ਦੀ ਸਾਫ਼ ਸਫ਼ਾਈ ਕੀਤੀ ਗਈ ਅਤੇ ਜੋ ਆਸੇ ਪਾਸੇ ਇਸ਼ਤਿਹਾਰ ਲੱਗੇ ਸਨ ਉਨਾਂ ਨੂੰ ਪਾੜ ਕੇ ਸੁੱਟਿਆ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਮੈਂਬਰ ਪੰਚਾਇਤ ਚੰਨੂੰਵਾਲਾ ਨੇ ਕਿਹਾ ਕਿ ਇਸ ਮੇਨ ਚੌਂਕ ਅਤੇ ਸ਼ਹੀਦ ਭਗਤ ਸਿੰਘ ਦੀ ਬੁੱਤ ਦੀ ਸਾਫ਼ ਸਫ਼ਾਈ ਦਾ ਜਿੰਮਾ ਪੰਜਾਬ ਕੇ ਐਜ਼ੂਕੇਸ਼ਨ ਸਕੂਲ ਕੋਲ ਹੋਣ ਕਾਰਨ ਇਹ ਬੁੱਤ ਦੇ ਆਲੇ ਦੁਆਲੇ ਸਫ਼ਾਈ ਕੀਤੀ ਗਈ ਅਤੇ ਉਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਇਸ਼ਤਿਹਾਰ ਦਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਤੋਂ ਇਸ ਚੌਂਕ ਦੇ ਆਲੇ ਦੁਆਲੇ ਇਸ਼ਤਿਹਾਰ ਨਾ ਲਗਾਉਣ ਅਤੇ ਬੁੱਤ ਦੇ ਆਲੇ ਦੁਆਲੇ ਸਫ਼ਾਈ ਦਾ ਖਾਸ ਧਿਆਨ ਰੱਖਣ ਵਿੱਚ ਸਾਡਾ ਸਹਿਯੋਗ ਕਰਨ। ਇਸ ਮੌਕੇ ਉਨਾਂ ਹੈਡ ਕਾਂਸਟੇਬਲ ਜਗਦੇਵ ਸਿੰਘ, ਰਾਜੂ ਸਿੰਘ, ਸਿਕੰਦਰ ਸਿੰਘ, ਅਮਰਜੀਤ ਸਿੰਘ, ਬਲਕਰਨ ਸਿੰਘ, ਹਰਨੀਕ ਸਿੰਘ, ਗੁਰਚਰਨ ਸਿੰਘ, ਗੁਰਦਿੱਤਾ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *