ਸ਼ਹਿਰ ਵਿੱਚ ਸਟਰੀਟ ਲਾਈਟਾਂ ਦਾ ਕੰਮ ਜ਼ੋਰਾਂ ਤੇ

ss1

ਸ਼ਹਿਰ ਵਿੱਚ ਸਟਰੀਟ ਲਾਈਟਾਂ ਦਾ ਕੰਮ ਜ਼ੋਰਾਂ ਤੇ

img_20160929_172659ਰਾਮਪੁਰਾ ਫੂਲ 29 ਸਤੰਬਰ (ਕੁਲਜੀਤ ਸਿੰਘ ਢੀਗਰਾਂ) : ਸਥਾਨਕ ਸ਼ਹਿਰ ਦੇ ਵੱਖਵੱਖ ਵਾਰਡਾਂ ਵਿੱਚ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਯੂਥ ਅਕਾਲੀ ਦਲ ਦੇ ਵਰਕਰਾ ਵੱਲੋਂ ਪ੍ਰਧਾਨ ਨਰੇਸ਼ ਤਾਂਗੜੀ ਦੀ ਅਗਵਾਈ ਵਿੱਚ ਅਭਿਆਨ ਚਲਾਇਆ ਹੋਇਆ ਹੈ। ਯੂਥ ਆਗੂ ਜਿੰਮੀ ਗਰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਕੌਸਲ ਰਾਮਪੁਰਾ ਦੇ ਸਹਿਯੋਗ ਨਾਲ ਸ਼ਹਿਰ ਦੇ ਹਰੇਕ ਬਾਜਾਰ, ਗਲੀ ਮੁਹੱਲੇ ਤੇ ਚੋਰਾਹਿਆ ਚ ਯੂਥ ਅਕਾਲੀ ਦਲ ਦੇ ਮੈਂਬਰ ਆਪ ਜਾ ਕੇ ਪੁਰਾਣੀਆਂ ਸਟਰੀਟ ਲਾਈਟਾਂ ਰਿਪੇਅਰ ਕਰਾ ਰਹੇ ਹਨ ਅਤੇ ਜਿੱਥੈ ਲੋੜ ਹੈ, ਊਥੇ ਨਵੀਆਂ ਲਗਵਾ ਰਹੇ ਹਨ। ਜਿੰਮੀ ਗਰਗ ਨੇ ਦੱਸਿਆ ਕਿ ਮੈਨ ਬਜਾਰਾਂ ਵਿੱਚ ਲਗਵਾਉਣ ਲਈ 2500 ਐਲ yਈ yਡੀ yਲਾਇਟਾਂ ਹੋਰ ਮੰਗਵਾਈਆਂ ਗਈਆਂ ਹਨ ਜ਼ੋ ਕਿ ਜਲਦ ਹੀ ਲਗਾ ਦਿੱਤੀਆਂ ਜਾਣਗੀਆ।ਇਸ ਮੌਕੇ ਨੀਰਜ ਸਿੰਗਲਾ, ਅਰੁਣ ਗੋਇਲ, ਜਗਦੀਪ ਸਿੰਘ, ਸੰਜੈ ਕੁਮਾਰ, ਕੇਸ਼ਵ, ਅਮਨ ਕੁਮਾਰ, ਜਾਫ਼ਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *