ਸ਼ਹਿਰ ਦੇ ਮੁੱਦੇ ਤੇ ਕੌਂਸਲਰ ਆਏ ਸਾਹਮਣੇ

ss1

ਸ਼ਹਿਰ ਦੇ ਮੁੱਦੇ ਤੇ ਕੌਂਸਲਰ ਆਏ ਸਾਹਮਣੇ
ਸ਼ਹਿਰ ਦੇ ਕੰਮ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ:-ਜੀਤਾ, ਜਥੇ:ਰਾਮ ਸਿੰਘ
ਮੇਰੇ ਤੋ ਪਹਿਲਾਂ ਹੋਏ ਕੰਮਾਂ ਦੇ ਟੈਂਡਰਾਂ ਬਾਰੇ ਮੈਂ ਕੁਛ ਨਹੀ ਕਹਿ ਸਕਦਾ-: ਈ ਓ

22-21

ਸ਼੍ਰੀ ਅਨੰਦਪੁਰ ਸਾਹਿਬ, 22 ਅਗਸਤ(ਦਵਿੰਦਰਪਾਲ ਸਿੰਘ): ਪਿਛਲੇ ਲੰਮੇ ਸਮੇ ਤੋ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਕਾਰਜਾਂ ਵਿਚ ਆਈ ਖੜੋਤ ਤੋ ਖਫਾ ਕੌਂਸਲਰ ਹੁਣ ਮੈਦਾਨ ਵਿਚ ਆ ਗਏ ਹਨ ਤੇ ਖੁੱਲ ਕੇ ਸ਼ਹਿਰ ਵਾਸੀਆਂ ਦੇ ਹੱਕ ਵਿਚ ਬੋਲਣਾ ਸ਼ੁਰੂ ਹੋ ਗਏ ਹਨ। ਅੱਜ ਇਸ ਸਬੰਧੀ ਅਕਾਲੀ ਦੱਲ ਦੇ ਕੌਂਸਲਰ ਅਤੇ ਸਾਬਕਾ ਕੌਂਸਲ ਪ੍ਰਧਾਨ ਜਥੇਦਾਰ ਰਾਮ ਸਿੰਘ ਅਤੇ ਕਾਂਗਰਸ ਪੱਖੀ ਕੌਂਸਲਰ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਸਾਨੂੰ ਸ਼ਹਿਰ ਦੇ ਕੰਮ ਪਹਿਲਾਂ ਹਨ ਤੇ ਪਾਰਟੀ ਬਾਜੀ ਬਾਅਦ ਵਿਚ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇ ਤੋ ਸ਼ਹਿਰ ਵਿਚ ਵਿਕਾਸ ਦੇ ਕੰਮ ਬਿਲਕੁਲ ਬੰਦ ਪਏ ਹਨ। ਸ਼ਹਿਰ ਵਿਚ ਸਫਾਈ, ਲਾਈਟਾਂ, ਗਲੀਆਂ, ਨਾਲੀਆਂ ਆਦਿ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ। ਉਨਾਂ ਕਿਹਾ ਕਿ ਇਥੋ ਤੱਕ ਕਿ ਕਈ ਕੰਮਾਂ ਦੇ ਮਤੇ ਪੈ ਕੇ ਟੈਂਡਰ ਵੀ ਹੋ ਚੁੱਕੇ ਹਨ ਪਰ ਅਜੇ ਤੱਕ ਕੰਮ ਸ਼ੁਰੂ ਨਹੀ ਹੋਏ। ਕਈ ਕੰਮ ਅਜਿਹੇ ਹਨ ਜੋ ਈ ਟੈਂਡਰ ਨਾਲ ਹੋਣੇ ਹਨ ਉਹ ਵੀ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ। ਆਗੂਆਂ ਨੇ ਕਿਹਾ ਕਿ ਭਾਂਵੇ ਕਾਰਨ ਕੋਈ ਵੀ ਹੋਵੇ ਸ਼ਹਿਰ ਦੇ ਸਾਰੇ ਕੰਮ ਪਹਿਲ ਦੇ ਅਧਾਰ ਤੇ ਹੋਣੇ ਚਾਹੀਦੇ ਹਨ। ਇਸ ਮੋਕੇ ਜੀਤਾ ਨੇ ਕਿਹਾ ਕਿ ਇਸ ਵਿਚ ਅਫਸਰਸ਼ਾਹੀ ਦਾ ਦੋਸ਼ ਹੈ ਜੋ ਸਮੇ ਸਿਰ ਕੰਮ ਨਹੀ ਕਰ ਰਹੇ। ਇਸ ਵਿਚ ਪ੍ਰਧਾਨ ਦਾ ਕੋਈ ਦੋਸ਼ ਨਹੀ।

ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਦਾ?
ਇਸ ਬਾਰੇ ਕਾਰਜ ਸਾਧਕ ਅਫਸਰ ਰਕੇਸ਼ ਅਰੋੜਾ ਨਾਲ ਗੱਲ ਕਰਨ ਤੇ ਉਨਾ ਕਿਹਾ ਕਿ ਮੇਰੇ ਤੋ ਪਹਿਲਾਂ ਹੋਏ ਕੰਮਾਂ ਦੇ ਟੈਂਡਰਾਂ ਬਾਰੇ ਮੈਂ ਕੁਛ ਨਹੀ ਕਹਿ ਸਕਦਾ। ਉਨਾਂ ਕਿਹਾ ਕਿ 24 ਲੱਖ ਰੁਪਏ ਦੇ 22 ਕੰਮਾਂ ਦੇ ਟੇੈਂਡਰ ਕੱਢੇ ਗਏ ਸਨ ਜੋ ਠੇਕੇਦਾਰਾਂ ਨੇ ਨਹੀ ਲਏ। ਹੁਣ ਊਹੀ ਕੰਮ 31 ਅਗਸਤ ਨੂੰ ਦੁਬਾਰਾ ਦਿਤੇ ਜਾਣਗੇ। ਉਨਾਂ ਕਿਹਾ ਕਿ ਸ਼ਹਿਰ ਵੱਡਾ ਹੈ ਤੇ ਸਫਾਈ ਕਰਮੀ ਵੀ ਵਧਾਏ ਜਾਣਗੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ।

Share Button

Leave a Reply

Your email address will not be published. Required fields are marked *