Sun. Apr 21st, 2019

ਵੱਖ ਵੱਖ ਸੰਸਥਾਂਵਾਂ ਤੇ ਅਹੁਦੇਦਾਰਾਂ ਵੱਲੋ ਕੀਤਾ ਗਿਆ ਲਘੂ ਫਿਲਮ ਅਹਿਸਾਸ ਦੀ ਟੀਮ ਦਾ ਸਨਮਾਨ

ਵੱਖ ਵੱਖ ਸੰਸਥਾਂਵਾਂ ਤੇ ਅਹੁਦੇਦਾਰਾਂ ਵੱਲੋ ਕੀਤਾ ਗਿਆ ਲਘੂ ਫਿਲਮ ਅਹਿਸਾਸ ਦੀ ਟੀਮ ਦਾ ਸਨਮਾਨ
ਤਿੰਨ ਦਿਨਾਂ ਵਿੱਚ 13੦੦੦ ਲੋਕਾਂ ਵੱਲੋ ਯੂਟਿਉੂਬ ਤੇ ਵਿਸ਼ਵਪੱਧਰੀ ਦੇਖੀ ਗਈ ਫਿਲਮ

14632685_1324908294207850_1176341515_oਮਾਨਸਾ13 ਅਕਤੂਬਰ( ਜੋਨੀ ਜਿੰਦਲ) ਵੀ ਐਸ ਰਿਕਾਰਡਜ ਤੇ ਪ੍ਰਦੀਪ ਗਰਗ ਦੇ ਪ੍ਰਾਜੈਕਟ ਹੇਠ ਤੇ ਸਾਰੀ ਟੀਮ ਵੱਲੋ ਤਿਆਰ ਕੀਤੀ ਗਈ ਪੰਜਾਬੀ ਲਘੂ ਫਿਲਮ ਅਹਿਸਾਸ ਜਿਸਨੂੰ ਕਿ 8 ਅਕਤੂਬਰ ਨੂੰ ਯੂ ਟਿਊਬ ਤੇ ਵੀ ਐਸ ਰਿਕਾਰਡਜ ਵਿਸ਼ਵਪੱਧਰੀ ਰਿਲੀਜ ਕੀਤਾ ਗਿਆ । ਇਸ ਫਿਲਮ ਰਾਂਹੀ ਅੱਜ ਦੇ ਨੋਜਵਾਨ ਵਰਗ ਲਈ ਇੱਕ ਵੱਖਰਾ ਸੰਦੇਸ਼ ਦਿੱਤਾ ਗਿਆ । ਇਸ ਫਿਲਮ ਨੂੰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋ ਵੀ ਵਧੇਰੇ ਸਰਾਹਿਆ ਗਿਆ । ਇਸ ਫਿਲਮ ਨੂੰ ਤਿੰਨ ਦਿਨਾਂ ਵਿੱਚ 13੦੦੦ ਦਰਸ਼ਕਾਂ ਵੱਲੋ ਦੇਖਿਆ ਗਿਆ ਤੇ ਇਸ ਫਿਲਮ ਨੂੰ ਪੰਜਾਬੀ ਸੰਗੀਤ ਦੀ ਦੁਨੀਆ ਦੇ ਚਾਹਕਾਂ ਵੱਲੋ ਵੀ ਪਸੰਦ ਕੀਤਾ ਗਿਆ । ਇਸ ਫਿਲਮ ਦੀ ਟੀਮ ਦੇ ਸਾਰੇ ਮੈੈਂਬਰ ਜਿਲਾ ਮਾਨਸਾ ਨਾਲ ਸੰਬੰਧ ਰੱਖਦੇ ਹਨ ਜਿਸ ਕਾਰਨ ਮਾਨਸਾ ਸ਼ਹਿਰ ਦੀਆਂ ਸੰਸਥਾਵਾਂ ਤੇ ਅਹੁਦੇਦਾਰਾਂ ਵੱਲੋ ਉਨਾਂ ਦੀ ਹੌਂਸਲਾ ਅਫਜਾਈ
ਕੀਤੀ ਗਈ ਜਿਨਾਾਂ ਵਿੱਚ ਸਰਦਾਰ ਜਗਦੀਪ ਸਿੰਘ ਨਕੱਈ ਚੈਅਰਮੈਨ ਜਿਲਾ ਯੋਜਨਾ ਬੋਰਡ ਬਠਿੰਡਾ, ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ, ਮਾਨਸਾ ਸੁਰਿੰਦਰ ਪਿੰਟਾ ਸਕੱਤਰ ਆੜਤੀਆ ਐਸੋਸੀਏਸ਼ਨ ਪੰਜਾਬ, ਅਮਿਤ ਚਾਵਲਾ ਜਰਨਲਿਸਟ ਬੁਢਲਾਡਾ, ਨਿਖਿਲ ਸ਼ਰਮਾ ਐਕਟਿਵ ਮੈੈਂਬਰ, ਆਰ.ਐਸ.ਐਸ, ਐਡਵੋਕੇਟ ਪ੍ਰਾਤਿਬ ਸ਼ਰਮਾ, ਰਾਘਵ ਸਿੰਗਲਾ ਇਲੈਕਸ਼ਨ ਕਮਿਸ਼ਨਰ ਐਨ ਐਸ ਯੂ ਆਈ ਇੰਡੀਆ ਅਤੇ ਚੇਅਰਮੈਨ ਸ਼੍ਰੀ ਬਾਲਾ ਜੀ ਯੁਵਾ ਪਰਿਵਾਰ ਸੰਘ ਅਤੇ ਮੈੈਂਬਰਾਂ ਵੱਲੋ ਅਹਿਸਾਸ ਫਿਲਮ ਦੀ ਟੀਮ ਨੂੰ ਸਨਮਾਨਿਤ ਤੇ ਹੌਸਲਾਂ ਅਫਜਾਈ ਕੀਤੀ ਗਈ । ਫਿਲਮ ਦੀ ਸਾਰੀ ਟੀਮ ਵੱਲੋ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਤੇ ਸਨਮਾਨਿਤ ਕਰਨ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਉਨਾਂ ਕਿਹਾ ਕਿ ਆਉਣ ਵਾਲੇ ਸਮੇੇ ਵਿੱਚ ਵੀ ਸਮਾਜ ਲਈ ਇੱਕ ਚੰਗੀ ਸੋਚ ਨੂੰ ਪੂਰੀ ਮਿਹਨਤ ਤੇ ਪ੍ਰਤੱਖ ਰੂਪ ਵਿੱਚ ਲੈਕੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਗੇ ।

Share Button

Leave a Reply

Your email address will not be published. Required fields are marked *

%d bloggers like this: