ਵੱਖ-ਵੱਖ ਯੂਨੀਵਰਸਿਟੀ ਕੈਂਪਸ ਦੇ ਮੁਲਾਜਮਾਂ ਨੇ ਦਿੱਤਾ ਵਾਈਸ ਚਾਂਸਲਰ ਦੇ ਦਫਤਰ ਅੱਗੇ ਰੋਸ ਧਰਨਾ

ss1

ਵੱਖ-ਵੱਖ ਯੂਨੀਵਰਸਿਟੀ ਕੈਂਪਸ ਦੇ ਮੁਲਾਜਮਾਂ ਨੇ ਦਿੱਤਾ ਵਾਈਸ ਚਾਂਸਲਰ ਦੇ ਦਫਤਰ ਅੱਗੇ ਰੋਸ ਧਰਨਾ
ਪੰਜਾਬ ਸਰਕਾਰ ਦੀ ਨਵੀਂ ਬਣੀ ਪਾਲਿਸੀ ਲਾਗੂ ਨਾ ਕਰਨ ਤੇ ਯੂਨੀਵਰਸਿਟੀ ਪ੍ਰਬੰਧਨ ਖਿਲਾਫ ਦਿੱਤਾ ਧਰਨਾ

ros-dharna-picਤਲਵੰਡੀ ਸਾਬੋ 28 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀ.ਸੀ. ਦਫ਼ਤਰ ਅੱਗੇ ਪਿਛਲੇ ਸੱਤਅੱਠ ਸਾਲਾਂ ਤੋਂ ਕੰਮ ਕਰਦੇ ਅਸਿਸਟੈਂਟ ਪ੍ਰੋਫ਼ੈਸਰਾਂ ਵੱਲੋਂ ਪੰਜਾਬ ਸਰਕਾਰ ਦੀ ਪਾਲਿਸੀ ਨੂੰ ਲਾਗੂ ਕਰਵਾਉਣ ਲਈ ਸ਼ਾਂਤਪੂਰਵਕ ਧਰਨਾ ਜਾਰੀ ਹੈ। ਇਸ ਵਿੱਚ ਵੱਖਵੱਖ ਨੇਬਰਹੁੱਡ ਕੈਂਪਸ, ਰਿਜਨਲ ਸੈਂਟਰਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ ਅਧਿਆਪਕ ਹਾਜ਼ਰ ਰਹੇ। ਜਿਨ੍ਹਾਂ ਨੇ ਦੱਸਿਆ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀ ਅਥਾਰਿਟੀ ਨੂੰ ਰੈਗੂਲਰ ਹੋਣ ਸੰਬੰਧੀ ਅਤੇ ਨਿਯਮਾਂ ਅਨੁਸਾਰ ਅਸਾਮੀਆਂ ਨੂੰ ਰੈਗੂਲਰ ਕਰਨ ਸੰਬੰਧੀ ਮੰਗ ਪੱਤਰ ਦਿੰਦੇ ਆ ਰਹੇ ਹਾਂ ਪਰ ਯੂਨੀਵਰਸਿਟੀ ਵਲੋਂ ਸਾਡੇ ਕਿਸੇ ਨੇ ਨਹੀਂ ਸੁਣੀ ਅਤੇ ਲੰਮੇ ਸਮੇਂ ਤੋਂ ਸਿਰਫ਼ ਫਿਕਸ ਤਨਖਾਹ ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਾਂ। ਇਹ ਸਮੂਹ ਅਧਿਆਪਕ ਇੰਟਰਵਿਊ ਸਿਲੈਕਸ਼ਨ ਕਮੇਟੀ ਦੁਆਰਾ ਨਿਯਮਾਂ ਅਨੁਸਾਰ ਕੰਟਰੈਕਟ ਅਧਾਰ ਤੇ ਸੇਵਾ ਨਿਭਾ ਰਹੇ ਹਨ। ਯੂਨੀਵਰਸਿਟੀ ਦੁਆਰਾ ਇਹ ਕੈਂਪਸ ਮਾਲਵਾ ਖੇਤਰ ਦੇ ਪੇਂਡੂ ਏਰੀਆ ਵਿੱਚ ਉੱਚ ਸਿੱਖਿਆ ਦਾ ਵਿਸਥਾਰ ਕਰਨ ਲਈ ਬਣਾਏ ਗਏ ਸਨ ਪ੍ਰੰਤੂ ਪਿਛਲੇ 9 ਸਾਲਾਂ ਦੌਰਾਨ ਇਹਨਾਂ ਕੈਂਪਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਸੀ। ਇਹਨਾਂ ਕੈਂਪਸ ਵਿੱਚ ਅਧਿਆਪਕਾਂ ਦੀ ਭਰਤੀ ਨਿਯਮਾਂ ਅਨੁਸਾਰ ਕੰਟਰੈਕਟ ਅਧਾਰ ਤੇ ਕੀਤੀ ਗਈ ਅਤੇ ਲੰਮੇ ਸਮਾਂ ਬੀਤ ਜਾਣ ਦੇ ਬਾਵਜੂਦ ਯੂਨੀਵਰਸਿਟੀ ਦੁਆਰਾ ਇਹ ਆਸਾਮੀਆਂ ਨੂੰ ਰੈਗੂਲਰ ਆਧਾਰ ਤੇ ਨਹੀਂ ਭਰਿਆ ਗਿਆ ਜਿਸ ਕਾਰਣ ਸਾਰੇ ਅਧਿਆਪਕ ਆਰਥਿਕ ਅਤੇ ਮਾਨਸਿਕ ਸ਼ੋਸਣ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਉਲਟ ਯੂਨੀਵਰਸਿਟੀ ਦੁਆਰਾ ਨਾਨਟੀਚਿੰਗ ਆਸਾਮੀਆਂ ਤੇ ਕੰਮ ਕਰਕੇ ਲਗਭਗ ਸਭ ਕਰਮਚਾਰੀਆਂ ਨੂੰ ਰੈਗੂਲਰ ਕਰ ਦਿੱਤਾ ਗਿਆ ਅਤੇ ਰੈਗੂਲਰ ਸਕੇਲ ਪ੍ਰਾਪਤ ਕਰ ਰਹੇ ਹਨ। ਜਿਸ ਕਾਰਨ ਸਾਡੀਆਂ ਤਨਖਾਹਾਂ ਵਿੱਚ ਬਹੁਤ ਅੰਤਰ ਆ ਚੁੱਕਾ ਹੈ। ਉੱਚ ਸਿੱਖਿਆ ਪ੍ਰਾਪਤ ਅਧਿਆਪਕ ਸਮਾਜ ਵਿੱਚ ਵਿਚਰਦੇ ਹੋਏ ਹੀਣਭਾਵਨਾ ਮਹਿਸੂਸ ਕਰ ਰਹੇ ਹਨ। ਇਹਨਾਂ ਅਧਿਆਪਕਾਂ ਦੀਆਂ ਜਾਇਜ਼ਮੰਗਾ ਨੂੰ ਅਥਾਰਟੀ ਵੱਲੋਂ ਲਗਾਤਾਰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਜੋ ਕਿ ਯੂਨੀਵਰਸਿਟੀ ਸੰਸਥਾ ਲਈ ਮੰਦਭਾਗੀ ਗੱਲ ਹੈ।
ਜ਼ਿਕਰ ਯੋਗ ਹੈ ਕਿ ਪੰਜਾਬ ਸਰਕਾਰ ਦੇ ਐਕਟ ਅਧੀਨ ਬਣੀ ਪੰਜਾਬੀ ਯੂਨੀਵਰਸਿਟੀ ਸਮੇਂ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਹਦਾਇਤਾਂ ਨੂੰ ਯੂਨੀਵਰਸਿਟੀ ਵਿੱਚ ਲਾਗੂ ਕਰਦੀ ਰਹੀ ਹੈ। ਹੁਣ ਜਦੋਂ ਪੰਜਾਬ ਸਰਕਾਰ ਦੁਆਰਾ ਰੈਗੂਲਰ ਕਰਨ ਲਈ ਨੀਤੀ ਜਾਰੀ ਕੀਤੀ ਗਈ ਹੈ ਤਾਂ ਯੂਨੀਵਰਸਿਟੀ ਅਧਿਕਾਰੀ ਇਸ ਨੂੰ ਲਾਗੂ ਕਰਨ ਤੋਂ ਭੱਜ ਰਹੇ ਹਨ। ਅਤੇ ਯੂਨੀਵਰਸਿਟੀ ਅਥਾਰਟੀ ਵਲੋਂ ਪਾਲਿਸੀ ਸੰਬੰਧੀ ਕੋਈ ਨਤੀਜਾ ਨਹੀਂ ਨਿਕਲਿਆ। ਅੱਜ ਦੇ ਲਗਾਤਾਰ ਚੱਲ ਰਹੇ ਧਰਨੇ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ, ਰਿਜਨਲ ਸੈਂਟਰ ਬਠਿੰਡਾ, ਰਾਮਪੁਰਾ ਫੂਲ, ਕੈਂਪਸ ਰੱਲਾ, ਕੈਂਪਸ ਝੁਨੀਰ, ਕੈਂਪਸ ਜੈਤੋਂ, ਕੈਂਪਸ ਦੇਹਲਾਂ ਸਿਹਾਂ ਤੋਂ ਅਧਿਆਪਕਾਂ ਨੇ ਭਾਗ ਲਿਆ।
ਅਧਿਆਪਕ ਐਸੋਸੀਏਸ਼ਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਉੱਚ ਅਫ਼ਸਰਾਂ ਨੁੂੰ ਪੰਜਾਬ ਸਰਕਾਰ ਦੁਆਰਾ ਕੰਨਰੈਕਟ ਆਧਾਰ ਤੇ ਸੇਵਾ ਨਿਭਾ ਰਹੇ ਏ, ਬੀ, ਸੀ ਅਤੇ ਡੀ ਕਲਾਸ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਰੈਗੂਲਾਈਜੇਸ਼ਨ ਦੀ ਨੀਤੀ ਨੂੰ ਨਿਯਮਾਂ ਅਨੁਸਾਰ ਯੂਨੀਵਰਸਿਟੀ ਅਧਿਆਪਕਾਂ ਉੱਪਰ ਲਾਗੂ ਕਰਕੇ ਰੈਗੂਲਰ ਕਰਨ ਦੀ ਮੰਗ ਕੀਤੀ। ਮੰਗਾਂ ਨਾ ਮੰਨ ਜਾਣ ਦੀ ਸੂਰਤ ਵਿੱਚ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਉੱਚ ਅਧਿਕਾਰੀਆਂ ਨੂੰ ਆਪਣਾ ਸੰਘਰਸ਼ ਹੋਰ ਤੇਜ ਕਰਨ ਲਈ ਕਿਹਾ।

Share Button

Leave a Reply

Your email address will not be published. Required fields are marked *