Mon. May 20th, 2019

ਵੱਖ ਵੱਖ ਮਾਮਲਿਆ ਵਿੱਚ 5 ਕਾਬੂ

ਵੱਖ ਵੱਖ ਮਾਮਲਿਆ ਵਿੱਚ 5 ਕਾਬੂ
98 ਬੋਤਲਾਂ ਨਜਾਇਜ ਸ਼ਰਾਬ ਠੇਕਾ ਕੀਤੀ ਬਰਾਮਦ

ਭੀਖੀ,5 ਅਕਤੂਬਰ(ਵੇਦ ਤਾਇਲ) ਭੀਖੀ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਤੇ ਸਿਕੰਜਾ ਕਸਦੇ ਹੋਏ ਵੱਖ ਵੱਖ ਵਿਅਕਤੀਆਂ ਨੂੰ ਨਜਾਇਜ ਸ਼ਰਾਬ ਠੇਕਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਐਸਐਚਓ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਇੱਕ ਮੁਖਬਰੀ ਦੇ ਅਧਾਰ ਤੇ ਹੋਲਦਾਰ ਜਸਵੀਰ ਸਿੰਘ ਨੇ ਰਾਮ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ ਉਸ ਪਾਸੋਂ 36 ਬੋਤਲਾਂ ਨਜਾਇਜ ਸ਼ਰਾਬ ਠੇਕਾ ਬਰਾਮਦ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਸੇ ਤਰਾਂ ਹੋਲਦਾਰ ਜੰਟਾ ਸਿੰਘ ਨੇ ਜਗਸੀਰ ਸਿੰਘ ਲਾਡੀ ਪੁੱਤਰ ਧੰਨਾ ਸਿੰਘ, ਸੁਖਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਅਤੇ ਸੁਖਚੈਨ ਸਿੰਘ ਵਾਸੀ ਖੀਵਾ ਖੁਰਦ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 62 ਬੋਤਲਾਂ ਨਜਾਇਜ ਸ਼ਰਾਬ ਠੇਕਾ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਮਾਨ ਨੇ ਇੱਕ ਹੋਰ ਮਾਮਲੇ ਵਿੱਚ ਲੋੜੀਦੇ ਮਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕੋਰ ਵਾਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

Leave a Reply

Your email address will not be published. Required fields are marked *

%d bloggers like this: