ਵੱਖ ਵੱਖ ਤਰ੍ਹਾ ਦੀ ਪੱਗਾਂ ਬਣਨ ਦਾ ਮਾਹਿਰ ਗੁਰਜੀਤ ਸਿੰਘ ਸ਼ਾਹਪੁਰੀਆ

ss1

ਵੱਖ ਵੱਖ ਤਰ੍ਹਾ ਦੀ ਪੱਗਾਂ ਬਣਨ ਦਾ ਮਾਹਿਰ ਗੁਰਜੀਤ ਸਿੰਘ ਸ਼ਾਹਪੁਰੀਆ

  ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਟੇਜਾਂ ਤੇ ਹੋ ਚੁੱਕਾ ਹੈ ਸਨਮਾਨਿਤ

ਫਤਿਹਗੜ੍ਹ ਚੂੜੀਆਂ, ਰਜਿੰਦਰ ਸਿੰਘ ਬੰਟੂ, ਪੰਜਾਬੀ ਨੌਜਵਾਨ ਸਿੱਖ ਹੁਣ ਦੇ ਬਾਵਜੂਦ ਜੋ ਗਲਤ ਰਸਤੇ ਪੈ ਕੇ ਅਪਣੇ ਸੁੰਦਰ ਕੇਸ ਕੱਟਵਾ ਕੇ ਜੋ ਸਿੱਖੀ ਨੂੰ ਭੁੱਲੇ ਬੈਠੇ ਸਨ  ਅੱਜ ਉਹੀ ਨੌਜਵਾਨਾਂ ਨੂੰ ਵਾਪਸ ਸਿੱਖੀ ਵੱਲ ਲੈ ਕੇ ਉਹਨਾਂ ਨੂੰ ਸੋਹਣੀ ਦਸਤਾਰ ਬਣਨ ਲਈ ਪੇਰਤ ਕਰਦਾ ਸੋਹਣਾ ਤੇ ਸੁਨੱਖਾ ਨੌਜਵਾਨ ਗੁਰਜੀਤ ਸਿੰਘ ਸ਼ਾਹਪੁਰ ਗੋਰਾਇਆ ਨੌਜਵਾਨਾ ਲਈ ਇਕ ਮਿਸਾਲ ਬਣਿਆ ਹੈ। ਗੁਰਜੀਤ ਸਿੰਘ ਪੁੱਤਰ ਤੀਰਥ ਸਿੰਘ ਪਿੰਡ ਸ਼ਾਹਪੁਰ ਗੋਰਾਇਆ ਨੂੰ ਅੱਜ ਪੰਜਾਬ ਵਿੱਚ ਲੱਗਦੇ ਵੱਖ ਵੱਖ ਦਸਤਾਰਬੰਦੀ ਕੈਂਪਾਂ ਵੱਲੋ ਸਨਮਾਨਿਤ ਵੀ ਕੀਤਾ ਗਿਆ ਹੈ ਤੇ ਉਹ ਅਨੇਕਾਂ ਹੀ ਦਸਤਾਰਬੰਦੀ ਪੋਗਰਾਮ ਵਿੱਚ ਬਤੌਰ ਜੱਜ ਵੀ ਬਣ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਗੁਰਜੀਤ ਸਿੰਘ ਨੂੰ ਬਚਪਨ ਤੋ ਹੀ ਸਿੱਖੀ ਨਾਲ ਬਹੁਤ ਮੋਹ ਪਿਆਰ ਸੀ ਤੇ ਉਹ ਛੋਟੇ ਹੁੰਦੇ ਤੋ ਹੀ ਪੱਗ ਬਣਨ ‘ਚ ਮਾਹਿਰ ਸੀ ਜਿਸ ਕਰਕੇ ਉਸ ਦਾ ਇਹ ਸ਼ੋਂਕ ਪੂਰਾ ਹੁਣ ‘ਚ ਬਹੁਤੀ ਦੇਰ ਨਹੀ ਲੱਗੀ।  ਅੱਜ ਵੀ ਜਦੋ ਉਸਨੂੰ ਕਿਸੇ ਵੀ ਯਾਰ ਦੋਸਤ ਜਾਂ ਕਿਸੇ ਅਨਜਾਨ ਲੋਕਾਂ ਦਾ ਫੋਨ ਅਉਦਾ ਹੈ ਤੇ ਸਭ ਤੋ ਪਹਿਲਾਂ ਉਹ ਅਪਣੇ ਮਿੱਠੇ ਸੁਭਾਅ ਨਾਲ ਸਤਿ ਸੀ ਅਕਾਲ ਵਾਹਿੁਗੁਰੂ ਜੀ ਬੋਲਕੇ ਬੜੇ ਹੀ ਸਤਿਕਾਰ ਨਾਲ ਬੋਲਦਾ ਹੈ। ਸਿੱਖੀ ਸਰੂਪ ਨੂੰ ਸੰਭਾਲਣ ਵਾਲਾ ਗੁਰਜੀਤ ਸਿੰਘ ਸ਼ਾਹਪੁਰੀਆ ਪੰਜਾਬ ਦੇ ਹਰ ਕੋਨੇ ‘ਚ ਸਿੱਖੀ ਦੀ ਸੇਵਾ ਕਰਨ ਤੇ ਬਾਰ ਬਾਰ ਸਨਮਾਨਿਤ ਹੋ ਚੁੱਕਾ ਹੈ ਤੇ ਉਹ ਨੌਜਵਾਨ ਲੜਕਿਆ ਨੂੰ ਸਿੱਖੀ ਦਾ ਰਸਤਾ ਦਿਖਾ ਰਿਹਾ ਹੈ। ਅੱਜ ਕਸਬਾ ਫਤਿਹਗੜ ਚੂੜੀਆਂ ਵਿਖੇ ਦਸ਼ਮੇਸ਼ ਪਗੜੀ ਸੈਂਟਰ ਵਿਖੇ ਹਜਾਰਾਂ ਦੀ ਤਾਦਾਰ ‘ਚ ਛੋਟੇ ਬੱਚਿਆ ਤੋ  ਵੱਡੇ ਬਜੁਰਗਾ ਤੱਕ  ਗੁਰਜੀਤ ਸਿੰਘ ਕੋਲੋ ਸੋਹਣੀ ਦਸਤਾਰ ਬਣਾਉਣ ਲਈ ਅਉਂਦੇ ਹਨ। ਬਚਪਨ ਤੋ ਹੀ ਪੱਗਾਂ ਬਣਨ ਦਾ ਸ਼ੋਕ ਰੱਖਣ ਵਾਲਾ ਗੁਰਜੀਤ ਸਿੰਘ ਅੱਜ ਪੰਜਾਹ ਦੇ ਕਰੀਬ ਪੱਗਾਂ ਤੇ ਹਰ ਤਰ੍ਹਾ ਦੇ ਦੋਮਾਲੇ ਬਣਨ ਦੀ ਜਾਚ ਸਿਖਉਣ ਵਾਲਾ ਗੁਰਜੀਤ ਸਿੰਘ ਸ਼ਾਹਪੁਰੀਆ ਨੌਜਵਾਨਾਂ ਲਈ ਇਕ ਮਿਸਾਲ ਪੇਸ਼ ਕਰ ਰਿਹਾ ਹੈ। ਗੁਰਜੀਤ ਸਿੰਘ ਦੀ ਸੋਹਣੀ ਦਸਤਾਰ ਦੇਖਕੇ ਇਕ ਫਿਲਮ ਡਾਇਰੈਕਟਰ ਨੇ ਵੀ ਉਸ ਨੂੰ ਅਪਣੀ ਫਿਲਮ ਕਿਰਦਾਰੇ ਸਰਦਾਰ ਵਿੱਚ ਇਕ ਸਿੱਖ ਦੇ ਰੋਲ ਲਈ ਅਦਾਕਾਰੀ ਕਰਨ ਦੀ ਪੇਸ਼ਕਾਸ ਕੀਤੀ ਤੇ ਉਸ ਨੇ ਅਪਣਾ ਰੋਲ ਵੀ ਬਖੂਬੀ ਨਿਭਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਜੀਤ ਸਿੰਘ ਨੇ ਦੱਸਿਆ ਕਿ ਮੈ ਅਪਣੀਆਂ ਅੱਖਾਂ ਤੇ ਪੱਟੀ ਬਣਕੇ ਵੀ ਦੂਸਰੇ ਦੇ ਸਿਰ ਤੇ ਪੱਗ ਬਨ ਸਕਦਾ ਹਾਂ ਅਤੇ ਵਿਦੇਸ਼ਾਂ ਵਿੱਚ ਵੀ ਗੁਰਜੀਤ ਸਿੰਘ ਦੀਆਂ  ਪੱਗਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਉਹ ਅਪਣੀ ਵਿਦੇਸ਼ ਯਾਤਰਾ ਕਰ ਰਿਹਾ ਹੈ।

Share Button

Leave a Reply

Your email address will not be published. Required fields are marked *