ਵੱਖ-ਵੱਖ ਖੇਤਰ ਵਿੱਚ ਮੱਲਾ ਮਾਰਨ ਵਾਲੀਆ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ss1

ਵੱਖ-ਵੱਖ ਖੇਤਰ ਵਿੱਚ ਮੱਲਾ ਮਾਰਨ ਵਾਲੀਆ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

1-24
ਬਨੂੜ, 31 ਮਈ (ਰਣਜੀਤ ਸਿੰਘ ਰਾਣਾ): ਬੇਟੀ ਬਚਾਓ-ਬੇਟੀ ਪੜਾਓ ਮਿਸ਼ਨ ਤਹਿਤ ਅੱਜ ਬਲਾਕ ਸਿੱਖਿਆ ਅਫਸਰ (ਪ੍ਰਾਇਮਰੀ) ਬਨੂੜ ਦੇ ਦਫਤਰ ਵਿਖੇ ਬਲਾਕ ਪੱਧਰ ਦਾ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਖੇਤਰ ਵਿੱਚ ਮੱਲਾ ਮਾਰਨ ਵਾਲੀਆ ਬਲਾਕ ਦੇ ਸਕੂਲਾ ਵਿੱਚ ਪੜਦੀਆ ਸੱਤਰ ਦੇ ਕਰੀਬ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲਾ ਦੇ ਅਧਿਆਪਕ ਤੇ ਬੱਚਿਆ ਦੇ ਮਾਪੇ ਹਾਜਰ ਸਨ।
ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਲ ਹੋਏ ਜਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਗਗਨਦੀਪ ਸਿੰਘ ਨੇ ਸੰਖੇਪ ਜਿਹੇ ਸ਼ਬਦਾਂ ਵਿੱਚ ਕਿਹਾ ਕਿ ਲੜਕੀਆ ਨੂੰ ਪੜਾਉਣ ਲਈ ਪ੍ਰੇਰਿਤ ਕਰਨ ਲਈ ਬੇਟੀ ਬਚਾਓ-ਬੇਟੀ ਪੜਾਓ ਮਿਸ਼ਨ ਤਹਿਤ ਸਮੂੱਚੇ ਪੰਜਾਬ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਨਾਲ ਲੜਕੀਆ ਸਵੈ-ਨਿਰਭਰ ਹੋ ਸਕਣ ਤੇ ਨਾ ਹੀ ਕਿਸੇ ਤੇ ਬੋਝ ਬਨਣ। ਉਨਾਂ ਕਿਹਾ ਕਿ ਲੜਕੀਆ ਨੇ ਸਮਾਜਿਕ, ਰਾਜਨੀਤਿਕ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਵੱਡੀਆ ਮੱਲਾ ਮਾਰੀਆ ਹਨ। ਇਸ ਕਰਕੇ ਮਾਪੇ ਵੀ ਲੜਕੀਆ ਨੂੰ ਬੌਝ ਨਾ ਸਮਝਣ, ਸਗੋਂ ਲੜਕਿਆ ਦੀ ਤਰਾਂ ਪਰਵਸ਼ ਕਰਨੀ ਚਾਹੀਦੀ ਹੈ। ਅੰਤ ਉਨਾਂ ਸਿੱਖਿਆ, ਖੇਡਾਂ ਤੇ ਹੋਰ ਗਤੀਵਿਧੀਆ ਵਿੱਚ ਮੱਲਾ ਮਾਰਨ ਵਾਲੀਆ ਸੱਤਰ ਲੜਕੀਆ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀਪੀਈਓ ਜਗੀਰ ਸਿੰਘ, ਰਸ਼ਪਾਲ ਸਿੰਘ, ਮੱਖਣ ਲਾਲ ਵੀ ਹਾਜਰ ਸਨ। ਸਮਾਗਮ ਦੇ ਪ੍ਰਬੰਧਕ ਜਸਵਿੰਦਰ ਸਿੰਘ ਨੇ ਸਹਿਯੋਗ ਬਦਲੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਜਿਲਾ ਸਿੱਖਿਆ ਅਫਸਰ ਦਾ ਸਨਮਾਨ ਕੀਤਾ।

Share Button

Leave a Reply

Your email address will not be published. Required fields are marked *