ਵੰਡਰ ਆਰਟ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਪੱਤਰਕਾਰ ਰਮੇਸ਼ ਰਾਮਪੁਰਾ ਦਾ ਸਨਮਾਨ

ss1

ਵੰਡਰ ਆਰਟ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਪੱਤਰਕਾਰ ਰਮੇਸ਼ ਰਾਮਪੁਰਾ ਦਾ ਸਨਮਾਨ

ਕਲਾ ਅਤੇ ਕਲਾਕਾਰਾਂ ਨੂੰ ਪ੍ਰਮੋਟ ਕਰਨ ਵਾਲੇ ਪੱਤਰਕਾਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ : ਗੁਰਪ੍ਰੀਤ

untitled-1ਅੰਮ੍ਰਿਤਸਰ(ਜਗਜੀਤ ਸਿੰਘ ਖਾਲਸਾ)-ਪੱਤਰਕਾਰੀ ਦੇ ਖੇਤਰ ਵਿਚ ਵਿਲੱਖਣ ਸੇਵਾਵਾਂ ਨਿਭਾਉਣ ਤੇ ਅਗਨੀਪਥ ਸੰਸਥਾ ਦੇ ਪ੍ਰਧਾਨ ਮਹਿੰਦਰ ਕੁਮਾਰ ਲੂਥਰਾ ਵਲੋਂ ਚੰਡੀਗੜ੍ਹ ਤੋਂ ‘ਕਲਾ ਰਤਨ’ ਐਵਾਰਡ ਲੈ ਕੇ ਵਾਪਸ ਪਰਤਣ ਤੇ ਆਰਟ ਗੈਲਰੀ ਵਿਖੇ ਪੰਜਾਬ ਪੱਧਰ ਦੇ ਵੰਡਰ ਆਰਟ ਕਲੱਬ ਦੇ ਪ੍ਰਧਾਨ ਅਤੇ ਵਿਸ਼ਵ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵਲੋਂ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੰਗਲੈਂਡ ਦੇ ਦੌਰੇ ਤੋਂ ਵਾਪਸ ਪਰਤੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਲਾ ਅਤੇ ਕਲਾਕਾਰਾਂ ਨੂੰ ਪ੍ਰਮੋਟ ਕਰਨ ਵਾਲੇ ਪੱਤਰਕਾਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਅਤੇ ਬੀਤੇ ਕਈ ਵਰ੍ਹਿਆਂ ਤੋਂ ਪੱਤਰਕਾਰ ਰਮੇਸ਼ ਰਾਮਪੁਰਾ ਨੇ ਜਮੀਨੀ ਪੱਧਰ ਤੋਂ ਲੈ ਕੇ ਵੱਡੇ ਪੱਧਰ ਦੇ ਸਮੂਹ ਆਰਟਿਸਟਾਂ ਲਈ ਆਪਣੀ ਕਲਮ ਅਜਮਾਈ ਕੀਤੀ ਹੈ। ਹਰੇਕ ਕਲਾ ਨੂੰ ਅਤੇ ਕਲਾਕਾਰ ਨੂੰ ਚਾਹੇ ਉਹ ਪੇਟਿੰਗ ਆਰਟਿਸਟ ਹੋਵੇ, ਥੀਏਟਰ ਆਰਟਿਸਟ ਹੋਵੇ, ਡਾਂਸ ਖੇਤਰ, ਖੇਡਾਂ ਅਤੇ ਸੱਭਿਆਚਾਰਕ ਨਾਲ ਸਬੰਧਤ ਸ਼ਖਸੀਅਤਾਂ ਹੋਣ ਸਭ ਲਈ ਪੱਤਰਕਾਰ ਰਮੇਸ਼ ਰਾਮਪੁਰਾ ਨੇ ਦਿਲ ਖੋੋਲ੍ਹ ਕੇ ਸੱਚਾਈ ਬਿਆਨ ਕਰਕੇ ਸਮੂਹ ਸ਼ਖਸੀਅਤਾਂ ਅਤੇ ਕਲਾਕਾਰਾਂ ਦੀ ਪ੍ਰਸਿੱਧੀ ਲਈ ਅਥਾਹ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਵੰਡਰ ਆਰਟ ਕਲੱਬ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਕਲਾ ਰਤਨ ਐਵਾਰਡ ਪ੍ਰਾਪਤ ਕਰਨ ਤੇ ਅੱਜ ਸਨਮਾਨ ਕਰਕੇ ਵੱਡਾ ਫਖਰ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਪੱਧਰ ਦੇ ਕਲਾਕਾਰ ਡਾ. ਹਰਵਿੰਦਰ ਗਿੱਲ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਜਗਮੋਹਨ ਕਨੌਜੀਆ ਅਤੇ ਸ਼ਾਂਤੀ ਸਵਰੂਪ ਨੇ ਵੀ ਰਮੇਸ਼ ਰਾਮਪੁਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Share Button

Leave a Reply

Your email address will not be published. Required fields are marked *