ਵੈਟਨਰੀ ਯੂਨੀਵਰਸਿਟੀ ਦੇ ਕੋਰਸਾਂ ਵਿੱਚ ਦਾਖਲੇ ਲਈ ਪਹਿਲੀ ਕਾਊਂਸਲਿੰਗ ਸੰਪੂਰਨ

ss1

ਵੈਟਨਰੀ ਯੂਨੀਵਰਸਿਟੀ ਦੇ ਕੋਰਸਾਂ ਵਿੱਚ ਦਾਖਲੇ ਲਈ ਪਹਿਲੀ ਕਾਊਂਸਲਿੰਗ ਸੰਪੂਰਨ

23-37
ਲੁਧਿਆਣਾ, 22 ਜੁਲਾਈ (ਜਸਵੀਰ ਕਲੋਤਰਾ): ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਤਿੰਨ ਅੰਡਰ ਗਰੈਜੁਏਟ ਕੋਰਸਾਂ ਲਈ ਪਹਿਲੀ ਕਾਊਂਸਲਿੰਗ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਬਲਾਕ ਵਿੱਚ ਸੰਪੂਰਨ ਹੋ ਗਈ। ਬੈਚਲਰ ਆਫ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ, ਬੈਚਲਰ ਆਫ ਫਿਸ਼ਰੀਜ਼ ਸਾਇੰਸ ਅਤੇ ਬੀ. ਟੈਕ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਕੋਰਸਾਂ ਲਈ ਯੂਨੀਵਰਸਿਟੀ ਵਾਸਤੇ ਕੁੱਲ 2685 ਵਿਦਿਆਰਥੀਆਂ ਨੇ ਸਾਂਝੀ ਦਾਖਲਾ ਪ੍ਰੀਖਿਆ ਦਿੱਤੀ ਸੀ।ਇਸ ਕਾਊਂਸਲਿੰਗ ਦੇ ਬਾਰੇ ਦੱਸਦਿਆਂ ਡਾ. ਸੁਸ਼ੀਲ ਪ੍ਰਭਾਕਰ, ਰਜਿਸਟਰਾਰ ਨੇ ਦੱਸਿਆ ਕਿ ਬੀ. ਵੀ. ਐਸ. ਸੀ ਅਤੇ ਏ. ਐਚ ਦੀਆਂ 69, ਅਤੇ ਬੀ. ਟੈਕ ਡੇਅਰੀ ਸਾਇੰਸ ਤਕਨਾਲੋਜੀ ਦੀਆਂ 25 ਸੀਟਾਂ ਭਰ ਗਈਆਂ ਹਨ।
ਡਾ. ਪ੍ਰਭਾਕਰ ਨੇ ਦੱਸਿਆ ਕਿ ਬੈਚਲਰ ਆਫ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ, ਬੈਚਲਰ ਆਫ ਫਿਸ਼ਰੀਜ਼ ਸਾਇੰਸ ਅਤੇ ਬੀ. ਟੈਕ ਡੇਅਰੀ ਸਾਇੰਸ ਕੋਰਸਾਂ ਦੀ ਦੂਜੀ ਕਾਊਂਸਲਿੰਗ 17 ਅਗਸਤ 2016 ਨੂੰ ਕੀਤੀ ਜਾਵੇਗੀ। ਇਨ੍ਹਾਂ ਤਿੰਨੋਂ ਅੰਡਰ ਗਰੈਜੁਏਟ ਕੋਰਸਾਂ ਲਈ ਤੀਜੀ ਕਾਊਂਸਲਿੰਗ 07 ਸਤੰਬਰ 2016 ਨੂੰ ਹੋਵੇਗੀ। ਦੂਸਰੀ ਕਾਊਸਲਿੰਗ ਤੋਂ ਇਕ ਦਿਨ ਪਹਿਲਾਂ ਖਾਲੀ ਸੀਟਾਂ ਦੀ ਸੂਚੀ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੇ ਵੇਖੀ ਜਾ ਸਕਦੀ ਹੈ।

Share Button

Leave a Reply

Your email address will not be published. Required fields are marked *