ਵੂਸ਼ੂ ਸਟੇਟ ਚੈਪੀਅਨਸ਼ਿਪ ਵਿੱਚ ਆਕਸਫੋਰਡ ਦੇ ਵਿਦਿਆਰਥੀ ਛਾਏ

ss1

ਵੂਸ਼ੂ ਸਟੇਟ ਚੈਪੀਅਨਸ਼ਿਪ ਵਿੱਚ ਆਕਸਫੋਰਡ ਦੇ ਵਿਦਿਆਰਥੀ ਛਾਏ

11111111111111111111ਭਗਤਾ ਭਾਈ ਕਾ 6 ਨਵੰਬਰ (ਸਵਰਨ ਸਿੰਘ ਭਗਤਾ) ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੇ ਕਰਵਾਈ ਗਈ 62ਵੀਂ ਪੰਜਾਬ ਸਕੂਲ ਗੇਮ ਵੂਸ਼ੂ ਵਿੱਚ ਆਪਣੇ ਨਾਮ ਦਾ ਡੰਕਾ ਵਜਾ ਦਿੱਤਾ। ਜ਼ਿਲ੍ਹਾਂ ਸੰਗਰੂਰ ਦੇ ਵਾਰ ਹੀਰੋਜ ਸਟੇਡੀਅਮ ਵਿਖੇ ਹੋਈਆਂ ਖੇਡਾਂ ਵਿੱਚ ਆਕਸਫੋਰਡ ਦੇ 3 ਖਿਡਾਰੀਆਂ ਨੇ ਭਾਗ ਲਿਆ। ਜਿੰਨ੍ਹਾਂ ਵਿੱਚੋਂ ਦੋ ਖਿਡਾਰਨਾਂ ਸੁਖਦੀਪ ਕੌਰ ਪੁੱਤਰੀ ਧਰਮਿੰਦਰ ਸਿੰਘ ਵਾਸੀ ਭਗਤਾ ਨੇ ਸਿਲਵਰ ਅਤੇ ਪਰਮੀਤ ਕੌਰ ਪੁੱਤਰੀ ਗੁਰਜੰਟ ਸਿੰਘ ਵਾਸੀ ਥਰਾਜ ਨੇ ਬਰੋਨਜ਼ ਮੈਡਲ ਜਿੱਤ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉਕਤ ਨਤੀਜੇ ਦਾ ਸਿਹਰਾ ਕੋਚ ਰਵੀ ਸਿੰਘ ਸੋਨੀ ਦੇ ਸਿਰ ਬ’ਝਿਆ।ਇਸ ਸਮੇਂ ਪ੍ਰਦੀਪ ਕੁਮਾਰ ਸ਼ਰਮਾ ਵੁਸ਼ੂ ਜਨਰਲ ਸਕੱਤਰ ਬਠਿੰਡਾ ਵੀ ਹਾਜ਼ਰ ਸਨ ਉਹਨਾਂ ਦੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਆਸ਼ੀਰਵਾਦ ਦਿੱਤਾ। ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਤੇ ਵਾਈਸ ਪਿੰਸੀਪਲ ਰੂਪ ਲਾਲ ਬਾਂਸਲ ਨੇ ਜੇਤੂ ਖਿਡਾਰਨਾਂ ਤੇ ਕੋਚ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਚੇਅਰਮੈਨ ਹਰਗੁਰਪ੍ਰੀਤ ਸਿੰਘ (ਗਗਨ ਬਰਾੜ), ਪ੍ਰਧਾਨ ਗੁਰਮੀਤ ਸਿੰਘ ਗਿੱਲ , ਵਾਈਸੁਚੇਅਰਮੈਨ ਪਰਮਪਾਲ ਸਿੰਘ ‘ਸ਼ੈਰੀ ਢਿਲੋਂ’ ਅਤੇ ਸੀਨੀਅਰ ਕਮੇਟੀ ਮੈਂਬਰ ਅਜੇਪਾਲ ਸਿੰਘ ‘ਬੱਬੀ ਢਿਲੋਂ’ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਅ’ਗੇ ਤੋ ਹੋਰ ਵਧੀਆ ਕਰਨ ਲਈ ਪ੍ਰੇਰਿਤ ਕੀਤਾ।

Share Button

Leave a Reply

Your email address will not be published. Required fields are marked *