ਵਿੱਦਿਆ ਮਨੁੱਖ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦਾ ਸਭ ਤੋਂ ਪਵਿੱਤਰ ਸਾਧਨ – ਕੁਲਵੰਤ ਮਲੂਕਾ

ss1

ਵਿੱਦਿਆ ਮਨੁੱਖ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦਾ ਸਭ ਤੋਂ ਪਵਿੱਤਰ ਸਾਧਨ – ਕੁਲਵੰਤ ਮਲੂਕਾ

05-10-16-gholia-01ਬਾਘਾ ਪੁਰਾਣਾ 2 ਅਕਤੂਬਰ ((ਕੁਲਦੀਪ ਘੋਲੀਆ ,ਸਭਾਜੀਤ ਪੱਪੂ)-): ਵੈਸੇ ਤਾਂ ਮਨੁੱਖ ਸਦਾ ਹੀ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਤਰਾਂ-ਤਰਾਂ ਦੇ ਹੀਲੇ ਵਰਤਦਾ ਹੈ ਪਰ ਵਿੱਦਿਆ ਇੱਕੋ ਇੱਕ ਅਜਿਹਾ ਸਾਧਨ ਹੈ ਜੋ ਮਨੁੱਖ ਵੱਲੋਂ ਵਰਤੇ ਜਾਣ ਵਾਲੇ ਹੀਲਿਆਂ ਨੂੰ ਹੋਰ ਵੀ ਸੁਖਾਲਾ ਤੇ ਸੁਖਮਈ ਬਣਾਕੇ ਉਸਦੀ ਮਾਨਸਿਕ ਤੇ ਆਰਥਿਕ ਊਰਜਾ ਨੂੰ ਬਚਾਉਂਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਲੇਰ ਵਿੱਦਿਅਕ ਸੰਸਥਾਂਵਾਂ ਦੇ ਚੇਅਰਮੈਨ ਤੇ ਪ੍ਰਵਾਸੀ ਪੰਜਾਬੀ ਕੁਲਵੰਤ ਸਿੰਘ ਮਲੂਕਾ ਨੇ ਸਕੂਲ ਦੇ ਨਵੇਂ ਪ੍ਰਿੰਸੀਪਲ ਸ੍ਰੀ ਸੰਜੇ ਸਕਲਾਨੀ ਨੂੰ ਚਾਰਜ ਸੌਂਪਣ ਮੌਕੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨਾਂ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ ‘ਤੇ ਜੋ ਕਾਮਯਾਬੀ ਦੇ ਝੰਡੇ ਗੱਡੇ ਹਨ ਉਸੇ ਤਰਾਂ ਸਾਨੂੰ ਵੀ ਪੰਜਾਬ ਦੇ ਲੋਕਾਂ ਨੇ ਦੁਨੀਆਂ ਦਾ ਸਭ ਤੋਂ ਵੱਡਾ ਦਾਨ ਵਿੱਦਿਆ ਦਾ ਦਾਨ ਵੰਡਣ ਵਿੱਚ ਭਰਭੂਰ ਮਦਦ ਕਰਕੇ ਵਿਸ਼ੇਸ ਮਾਣ ਦਿੱਤਾ ਹੈ। ਉਨਾਂ ਕਿਹਾ ਕਿ ਜਿਸ ਤਰਾਂ ਸਕੂਲ ਪਹਿਲਾਂ ਹੀ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਿਹਾ ਹੈ ਉਸੇ ਤਰਾਂ ਹੀ ਪ੍ਰਿੰ. ਸੰਜੇ ਸਕਲਾਨੀ ਦੀ ਦੇਖ-ਰੇਖ ਵਿੱਚ ਵੀ ਹੋਰ ਵਧੇਰੇ ਕਾਮਯਾਬੀਆਂ ਸਰ ਕਰੇਗਾ। ਇਸ ਮੌਕੇ ਚੇਅਰਪਰਸਨ ਮੈਡਮ ਰਣਧੀਰ ਕੌਰ ਕਲੇਰ, ਕਾਲਜ ਪ੍ਰਿੰ. ਸ਼ਰਦੇਵ ਸਿੰਘ ਗਿੱਲ, ਕਮੇਟੀ ਮੈਂਬਰ ਗੁਰਦੀਪ ਸਿੰਘ ਮਾਣੂੰਕੇ, ਸਾਬਕਾ ਐੱਸ.ਡੀ.ਓ. ਜਗਨ ਸਿੰਘ, ਹਰਭਜਨ ਸਿੰਘ ਗਿੱਲ, ਰੰਜੀਵ ਸ਼ਰਮਾਂ ਤੋਂ ਇਲਾਵਾ ਸਕੂਲ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *