Thu. May 23rd, 2019

ਵਿਸਾਖੀ ਨੂੰ ‘ਵਿਸ਼ਵ ਸਿੱਖ ਦਿਵਸ’ ਸਥਾਪਤ ਕਰਾਉਣ ਲਈ ਅਮਰੀਕਾ ਦੀਆਂ ਜਥੇਬੰਦੀਆਂ ਹੋਈਆਂ ਇੱਕਮੁੱਠ

ਵਿਸਾਖੀ ਨੂੰ ‘ਵਿਸ਼ਵ ਸਿੱਖ ਦਿਵਸ’ ਸਥਾਪਤ ਕਰਾਉਣ ਲਈ ਅਮਰੀਕਾ ਦੀਆਂ ਜਥੇਬੰਦੀਆਂ ਹੋਈਆਂ ਇੱਕਮੁੱਠ
-8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਨੈਸ਼ਨਲ ਸਿੱਖ ਡੇ ਪਰੇਡ ਵਿਚ ਸ਼ਾਮਲ ਹੋਣਗੇ ਹਜ਼ਾਰਾਂ ਸਿੱਖ

ਨਿਊਯਾਰਕ, 30 ਮਾਰਚ (ਰਾਜ ਗੋਗਨਾ) ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਵਿਸਾਖੀ ਦੇ ਦਿਹਾੜੇ ਨੂੰ ਅਮਰੀਕਾ ਦੀ ਪਾਰਲੀਮੈਂਟ ਵਿਚ ਅਮਰੀਕਾ ਦਾ ‘ਨੈਸ਼ਨਲ ਸਿੱਖ ਡੇ’ ਸਥਾਪਤ ਕਰਾਉਣ ਲਈ ਮਤਾ ਪਵਾਉਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਜਿਸ ਲਈ ਅਮਰੀਕਾ ਵਿਚ ਰਹਿ ਰਹੀ ਸਿੱਖ ਕੌਮ ਨੇ ਪੂਰਾ ਸਾਥ ਦਿੱਤਾ ਹੈ, ਹੁਣ ਤੱਕ 92 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਇਕਮੁੱਠਤਾ ਪ੍ਰਗਟਾਉਂਦਿਆਂ ਮਤੇ ਪਾ ਦਿੱਤੇ ਹਨ ਅਤੇ 8 ਅਪਰੈਲ ਨੂੰ ਸਿੱਖ ਕੌਮ ਦੀ ਇੱਕਜੁੱਟਤਾ ਦਿਖਾਉਣ ਲਈ ਇਕ ‘ਦੂਜੀ ਨੈਸ਼ਨਲ ਸਿੱਖ ਡੇ ਪਰੇਡ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦਸਿਆ ਕਿ ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਨੇ ਤਹੱਈਆ ਕੀਤਾ ਹੈ ਕਿ ਜੋ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੇ ਸਾਜਨਾ ਲਈ ਚੁਣਿਆ ਸੀ, ਉਹ ਦਿਨ ਸਿੱਖ ਕੌਮ ਲਈ ਮਹਾਨ ਦਿਨ ਹੈ ਇਸ ਕਰ ਕੇ ਪਹਿਲਾਂ ਅਮਰੀਕਾ ਦੀ ਪਾਰਲੀਮੈਂਟ ਵਿਚ ਵਿਸਾਖੀ ਦੇ ਦਿਹਾੜੇ ਨੂੰ ਅਮਰੀਕਾ ਦਾ ‘ਨੈਸ਼ਨਲ ਸਿੱਖ ਡੇ’ ਸਥਾਪਤ ਕਰਾਉਣ ਲਈ ਮਤਾ ਪਵਾਇਆ ਜਾਵੇਗਾ, ਉਸ ਤੋਂ ਬਾਅਦ ਪੂਰੇ ਵਿਸ਼ਵ ਵਿਚ ‘ਵਿਸ਼ਵ ਸਿੱਖ ਦਿਵਸ’ ਸਥਾਪਤ ਕਰਾਉਣ ਲਈ ਕਾਰਜ ਸ਼ੁਰੂ ਕੀਤੇ ਜਾਣਗੇ ਕੋਆਰਡੀਨੇਟਰ ਹਿੰਮਤ ਸਿੰਘ ਦੇ ਨਾਲ ਕਮੇਟੀ ਦੇ ਹੋਰ ਆਗੂਆਂ ਵਿੱਚ ਕੇਵਲ ਸਿੰਘ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦੇਵਿੰਦਰ ਸਿੰਘ ਦਿਓ ਆਦਿ ਨੇ ਦਸਿਆ ਕਿ 8 ਅਪਰੈਲ ਨੂੰ ਅਮਰੀਕਾ ਦੀ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਚ ਨੈਸ਼ਨਲ ਸਿੱਖ ਡੇ ਪਰੇਡ ਦਾ ਆਯੋਜਨ ਕਰਨ ਲਈ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਕੋਲੋਂ ਮਤੇ ਪਵਾਏ ਜਾ ਰਹੇ ਹਨ ਹਰੇਕ ਗੁਰੂ ਘਰ ਵਿਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਕ ਪੱਤਰ ਲਿਖਿਆ ਹੈ ਤਾਂ ਕਿ ਸ਼੍ਰੋਮਣੀ ਕਮੇਟੀ ਦੇ ਹੋ ਰਹੇ ਜਨਰਲ ਇਜਲਾਸ ਵਿਚ ‘ਵਿਸ਼ਵ ਸਿੱਖ ਦਿਵਸ’ ਸਥਾਪਤ ਕਰਾਉਣ ਲਈ ਮਤਾ ਪਾਇਆ ਜਾਵੇ ਤਾਂ ਕਿ ਕੋਈ ਸਿੱਖ ਇਸ ਗੱਲੋਂ ਵਾਂਝਾ ਨਾ ਰਹਿ ਜਾਵੇ ਕਿ ਇਸ ਮਹਾਨ ਕਾਰਜ ਵਿਚ ਉਸ ਨੇ ਹਿੱਸਾ ਨਹੀਂ ਪਾਇਆ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ 8 ਅਪਰੈਲ ਨੂੰ ਸਿੱਖ ਡੇ ਪਰੇਡ ਨੂੰ ਕਾਮਯਾਬ ਕਰਾਉਣ ਲਈ ਇਕ ਅਹਿਮ ਮੀਟਿੰਗ 2 ਅਪਰੈਲ ਨੂੰ ਪਾਈਨ ਹਿੱਲ ਦੇ ਗੁਰਦੁਆਰਾ ਸਾਹਿਬ ਵਿਚ ਰੱਖੀ ਗਈ ਹੈ ਉਸ ਵਿਚ ਸਾਰੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਹਿੱਸਾ ਲੈਣਗੇ।

Leave a Reply

Your email address will not be published. Required fields are marked *

%d bloggers like this: