Wed. Apr 24th, 2019

ਵਿਸ਼ਵ ਸ਼ਾਂਤੀ ਲਈ ਸ੍ਰੀ ਗਾਇਤਰੀ ਪਾਠ ਅਤੇ ਮਹਾਮੰਤਰ ਜਾਪ ਕਰਵਾਇਆ

ਵਿਸ਼ਵ ਸ਼ਾਂਤੀ ਲਈ ਸ੍ਰੀ ਗਾਇਤਰੀ ਪਾਠ ਅਤੇ ਮਹਾਮੰਤਰ ਜਾਪ ਕਰਵਾਇਆ

ਰਾਮਪੁਰਾ ਫੂਲ 24 ਦਸੰਬਰ (ਮਨਦੀਪ ਸਿੰਘ ਢੀਂਗਰਾ) : ਸਥਾਨਕ ਪੁਰਾਣਾ ਦੁਰਗਾ ਮੰਦਰ ਲਾਲਾ ਰਾਮ ਸਿੰਘ ਵਾਲਾ ਵਿਖੇ ਖੁਦਾ ਸਿੰਘ ਸ਼ਰਮਾ(ਮੋਨੀ ਜੀ ਮਹਾਰਾਜ) ਦੀ ਯਾਦ ਵਿੱਚ ਵਿਸ਼ਵ ਸ਼ਾਂਤੀ ਲਈ ਸ੍ਰੀ ਗਾਇਤਰੀ ਪਾਠ ਆਖੰਡ ਹਵਨ ਅਤੇ ਮਹਾਮੰਤਰ ਆਖੰਡ ਜਾਪ ਕਰਵਾਇਆ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਅਰੁਣ ਗੋਇਲ ਨੇ ਦੱਸਿਆ ਕਿ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਜੀ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਵਿੱਚ 23 ਦਸੰਬਰ ਤੋਂ ਲਗਾਤਾਰ ਮਹਾਂਮੰਤਰ ਆਖੰਡ ਜਾਪ ਤੇ ਹਵਨ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 25 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਦਸ ਵੱਜੇ ਪੂਰਨ ਅਹੁਤੀ ਦਿੱਤੀ ਜਾਵੇਗੀ।ਇਸ ਕਾਰਜ ਨੂੰ ਸਫਲ ਬਣਾਉਣ ਲਈ ਜੈ ਸ਼ਕਤੀ ਸੇਵਾ ਦਲ, ਮਾਂ ਵੈਸ਼ਨੂੰ ਭਜਨ ਮੰਡਲੀ, ਸ੍ਰੀ ਸਿਵ ਸ਼ਕਤੀ ਕਾਂਵੜ ਸੰਘ, ਸ੍ਰੀ ਰਾਧਾ ਕ੍ਰਿਸ਼ਨ ਮਹਿਲਾ ਕੀਰਤਨ ਮੰਡਲ ਅਤੇ ਜੈ ਸ਼ਕਤੀ ਮਾਂ ਵੈਸ਼ਨੂੰ ਵਿੱਦਿਆ ਮੰਦਰ ਦੇ ਮੈਂਬਰਾ ਨੇ ਪੂਰਾ ਸਾਥ ਦਿੱਤਾ।ਇਸ ਮੌਕੇ ਪਵਨ ਬਾਂਸਲ, ਯਸ਼ਪਾਲ ਢੀਂਗਰਾ, ਪਵਨ ਸਟੈਨੋ, ਜਤਿੰਦਰ ਗੋਇਲ, ਨਰੇਸ਼ ਗਰਗ, ਕੇਸ਼ਵ ਗਰਗ, ਤਰਸੇਮ ਕੁਮਾਰ, ਸ਼ਾਮ ਲਾਲ, ਪੰਨਾ ਲਾਲ ਢੀਂਗਰਾ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: