ਵਿਸ਼ਵ ਕਬੱਡੀ ਕੱਪ ਵਿੱਚ 18 ਟੈਕਲ ਪੁਆਂਇੰਟ ਲੈ ਕੇ ਜੱਸਾ ਸਿਕੰਦਰਪੁਰੀਏ ਨੇ ਕੀਤਾ ਪਿੰਡ ਤੇ ਇਲਾਕੇ ਦਾ ਨਾ ਰੋਸ਼ਨ

ss1

ਵਿਸ਼ਵ ਕਬੱਡੀ ਕੱਪ ਵਿੱਚ 18 ਟੈਕਲ ਪੁਆਂਇੰਟ ਲੈ ਕੇ ਜੱਸਾ ਸਿਕੰਦਰਪੁਰੀਏ ਨੇ ਕੀਤਾ ਪਿੰਡ ਤੇ ਇਲਾਕੇ ਦਾ ਨਾ ਰੋਸ਼ਨ

jassaਗੜਸ਼ੰਕਰ, 19 ਅਕਤੂਬਰ (ਅਸ਼ਵਨੀ ਸ਼ਰਮਾ) ਅਹਿਮਦਾਬਾਦ ਵਿੱਚ ਚਲ ਰਹੇ ਵਿਸ਼ਵ ਕਬੱਡੀ ਕੱਪ ਵਿੱਚ ਆਸਟ੍ਰੇਲੀਆ ਦੀ ਟੀਮ ਵਲੋਂ ਖੇਡ ਰਹੇ। ਗੜਸ਼ੰਕਰ ਦੇ ਛੋਟੇ ਜਿਹੇ ਪਿੰਡ ਸਿਕੰਦਰ ਪੁਰ ਦੇ ਜੰਮਪਲ ਜਸਵੀਰ ਸਿੰਘ ਜੱਸਾ ਸਭ ਤੋਂ ਵੱਧ 18 ਟੈਕਲ ਪੁਆਂਇੰਟ ਹਾਸਲ ਕਰਕੇ ਜਿੱਥੇ ਵਿਸ਼ਵ ਕੱਬਡੀ ਕੱਪ ਵਿੱਚ ਖੇਡਣ ਵਾਲਾ ਨੰਬਰ ਇੱਕ ਜਾਫੀ ਬਣ ਗਿਆ ਹੈ ਉੱਥੇੇ ਜੱਸੇ ਨੇ ਰਿਕਾਰਡ ਬਣਾ ਕੇ ਆਪਣੇ ਪਿੰਡ ਇਲਾਕੇ ਸਮੇਤ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਨਾਂ ਮੈਚਾਂ ਵਿੱਚ ਹੁਣ ਤੱਕ ਜਸਵੀਰ ਸਿੰਘ ਜੱਸਾ ਨੇ 18, ਮਨਜੀਤ ਛਿੱਲੜ ਨੇ-17,ਫਜੀਲ ਅਤ੍ਰਾਚਿਲੀ ਨੇ-16,ਸੁਰਿੰਦਰ ਨੱਢਾ ਨੇ-12, ਤੇ ਸੁਰਜੀਤ ਨੇ-11 ਟੈਕਲ ਪੁਆਂਇੰਟ ਹਾਸਲ ਕੀਤੇ ,ਜਿਸ ਨਾਲ ਜੱਸਾ ਦਾ ਨਾ ਵਿਸ਼ਵ ਦੇ ਚੋਟੀ ਦੇ ਜਾਫੀਆਂ ਵਿੱਚ ਸ਼ੁਮਾਰ ਹੋ ਗਿਆ। ਜੱਸਾ ਦੇ ਵੱਡੇ ਭਰਾ ਕਬੱਡੀ ਪ੍ਰੋਮੋਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਸਵੀਂ ਤਕ ਨੇੜਲੇ ਪਿੰਡ ਰੂੜਕੀ ਖਾਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਨ ਤੋਂ ਬਾਦ ਜੱਸਾ ਡੀ ੲ ੇਵੀ ਕਾਲਜ ਜਲੰਧਰ ਵਿੱਚ ਦਾਖਲ ਹੋਇਆ ਤੇ ਇੰਟਰ ਕਾਲਜ,ਇੰਟਰ ਯੂਨੀਵਰਸਿਟੀ ਦੀਆਂ ਸਰਕਲ ਸਟਾਈਲ ਕਬੱਡੀ ਟੀਮਾਂ ਵਿੱਚ ਟਰਾਇਲ ਪਾਸ ਕਰਕੇ ਸਾਮਲ ਹੋਇਆ । ਜੱਸਾ ਨੈਸ਼ਨਲ ਸਟਾਈਲ ਕਬੱਡੀ ਦਾ ਗੋਲਡ ਮੈਡਲਿਸਟ ਹੈ ਤੇ 2005 ਵਿੱਚ ਆਸਟ੍ਰੇਲੀਆ ਵਿੱਚ ਸੈੱਟਲ ਹੋ ਗਿਆ। ਬੀਤੇ ਕਲ ਆਸਟ੍ਰੇਲੀਆ ਦੇ ਅਰਜਟੀਨਾ ਨਾਲ ਹੋਏ ਮੁਕਾਵਲੇ ਵਿੱਚ ਇੱਕੋ ਮੈਚ ਵਿੱਚ 11 ਟੈਕਲ ਪੁਆਂਇੰਟ ਲੈ ਕੇ ਜਸਵੀਰ ਸਿੰਘ ਜੱਸਾ ਨੇ ਸੁਲੇਮਾਨੀ ਪਹਿਲਵਾਨ ਦਾ ਰਿਕਾਰਡ ਤੋੜਿਆ ਤੇ ਆਸਟ੍ਰੇਲੀਆ ਨੂੰ ਸ਼ਾਨਦਾਰ ਜਿੱਤ ਦਵਾਈ। ਸਮੁੱਚੇ ਪੰਜਾਬ ਨੂੰ ਮਾਣ ਹੈ ਇਸ ਸਰਕਲ ਸਟਾਈਲ ਕਬੱਡੀ ਦੇ ਖਿਡਾਰੀ ਤੇ।

 

Share Button

Leave a Reply

Your email address will not be published. Required fields are marked *