Mon. Sep 23rd, 2019

ਵਿਸ਼ਵ ਕਬੱਡੀ ਕੱਪ ਦਾ ਸੈਮੀ ਫਾਈਨਲ ਮੈਚ ਇਤਿਹਾਸਕ ਹੋਵੇਗਾ: ਹਰਿੰਦਰ ਹਿੰਦਾ

ਵਿਸ਼ਵ ਕਬੱਡੀ ਕੱਪ ਦਾ ਸੈਮੀ ਫਾਈਨਲ ਮੈਚ ਇਤਿਹਾਸਕ ਹੋਵੇਗਾ: ਹਰਿੰਦਰ ਹਿੰਦਾ

img-20161023-wa0001ਰਾਮਪੁਰਾ ਫੂਲ ੨4 ਅਕਤੂਬਰ (ਕੁਲਜੀਤ ਸਿੰਘ ਢੀਂਗਰਾ): ਵਿਸ਼ਵ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਪਿੰਡ ਮਹਿਰਾਜ ਵਿਖੇ ਕਰਵਾਏ ਜਾ ਰਹੇ ਹਨ ,ਜਿਸ ਨੂੰ ਲੈਕੇ ਇਲਾਕੇ ਦੇ ਖੇਡ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇੰਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਹਿੰਦਾ ਨੇ ਕਿਹਾ ਇਸ ਵਾਰ ਦੇ ਕਬੱਡੀ ਦੇ ਸੈਮੀ ਫਾਈਨਲ ਮੁਕਾਬਲੇ ਇਤਿਹਾਸਕ ਹੋਣਗੇ । ਉਨਾਂ ਕਿਹਾ ਪੰਜਾਬ ਦੇ ਉਪ ਮੰਤਰੀ ਸੁਖਬੀਰ ਸਿੰਘ ਬਾਦਲ , ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਖੇਡਾਂ ਪ੍ਰਤੀ ਦਿਖਾਈ ਜਾ ਰਹੀ ਅਥਾਹ ਦਿਲਚਸਪੀ ਨੇ ਇਹ ਸਿੱਧ ਕਰ ਦਿੱਤਾ ਕਿ ਅਕਾਲੀ ਭਾਜਪਾ ਸਰਕਾਰ ਨਰੋਏ ਸਮਾਜ ਦੀ ਸਿਰਜਣਾ ਲਈ ਵਚਨਬੱਧ ਹਨ । ਹਿੰਦਾ ਨੇ ਦੱਸਿਆ ਇਹ ਕਬੱਡੀ ਕੱਪ ੧੬ ਨਵੰਬਰ ਨੂੰ ਪਿੰਡ ਮਹਿਰਾਜ ਦੇ ਗਰਾਊਂਡ ਵਿਚ ਕਰਵਾਏ ਜਾਣੇ ਹਨ । ਜਿਸ ਵਿਚ ਹਜਾਰਾਂ ਦਰਸ਼ਕ ਇਸ ਸੈਮੀ ਫਾਈਨਲ ਦਾ ਆਨੰਦ ਮਾਨਣਗੇ । ਇਸ ਸੈਮੀ ਫਾਈਨਲ ਮੈਚ ਦੀ ਨਗਰ ਪੰਚਾਇਤ ਮਹਿਰਾਜ ਵਲੋਂ ਕੀਤੀਆਂ ਜਾ ਰਹੀਆ ਤਿਆਰੀਆਂ ਨੂੰ ਦੇਖਣ ਲਈ ਸਿਕੰਦਰ ਸਿੰ ਘ ਮਲੂਕਾ ਨੇ ਖੇਡ ਤਿਆਰੀਆਂ ਦਾ ਜਾਇਜਾ ਲਿਆ ।

Leave a Reply

Your email address will not be published. Required fields are marked *

%d bloggers like this: