Sat. Aug 24th, 2019

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਦਰਜਨਾਂ ਪਰਿਵਾਰਾਂ ਨੇ ਪਿੰਡ ਦਸੌਧੀਆ ਤੋ ਕਾਂਗਰਸ ਦਾ ਪੱਲਾ ਫੜਿਆ

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਦਰਜਨਾਂ ਪਰਿਵਾਰਾਂ ਨੇ ਪਿੰਡ ਦਸੌਧੀਆ ਤੋ ਕਾਂਗਰਸ ਦਾ ਪੱਲਾ ਫੜਿਆ
ਪੰਜਾਬ ਦੇ ਸੂਝਵਾਨ ਲੋਕ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਵੇਖਣੀ ਚਾਹੁੰਦੇ ਹਨ

123ਸਰਦੂਲਗੜ 24 ਨਵੰਬਰ(ਗੁਰਜੀਤ ਸ਼ੀਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ ਕਾਂਗਰਸ ਪਾਰਟੀ ਨੂੰ ਉਸ ਸਮੇ ਭਰਵਾਂ ਹੁੰਗਾਰਾ ਮਿਲਿਆ ਜਦੋ ਪਿੰਡ ਦਸੌਧੀਆ ਦੇ ਦਰਜਨਾਂ ਐਸ ਸੀ ਘਰਾਣੇ ਨਾਲ ਸੰਬੰਧਤ ਦਰਜਨਾਂ ਪਰਿਵਾਰ ਅਕਾਲੀਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਸਾਮਲ ਹੋਣ ਵਾਲਿਆ ਵਿੱਚ ਦਰਸਨ ਸਿੰਘ,ਨਿਰਮਲ ਸਿੰਘ,ਲੀਲਾ ਸਿੰਘ ਸਾਬਕਾ ਪੰਚ,ਸੁਖਦੇਵ ਸਿੰਘ,ਜਗਸੀਰ ਸਿੰਘ,ਹੈਪੀ ਸਿੰਘ,ਸਿੰਕਦਰ ਸਿੰਘ,ਕਿਰਨਾ ਕੌਰ,ਗੁਰਮੇਲ ਸਿੰਘ,ਮਿਸਰਾ ਸਿੰਘ,ਕਾਲਾ ਸਿੰਘ,ਬਸੰਤ ਸਿੰਘ ਆਦਿ ਹਾਜਰ ਸਨ।ਇਸ ਮੌਕੇ ਹਲਕੇ ਦੇ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਕਾਂਗਰਸ ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ ਤੇ ਪਾਰਟੀ ਚ ਉਹਨਾਂ ਨੂੰ ਸਰਕਾਰ ਬਣਨ ਤੇ ਬਣਦਾ ਸਨਮਾਨ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਮੈਂ ਇਸ ਹਲਕੇ ਦਾ ਸਦਾ ਰਿਣੀ ਹਾਂ ਜਿੰਨਾਂ ਨੇ ਮੈਨੂੰ ਇੱਥੋ ਵਿਧਾਇਕ ਚੁਣ ਕੇ ਮਾਨ ਦਿੱਤਾ।ਸ਼੍ਰੀ ਮੋਫਰ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਪੰਜਾਬ ਦੀ ਸੂਝਵਾਨ ਜਨਤਾ ਅਕਾਲੀ ਭਾਜਪਾ ਸਰਕਾਰ ਦੇ ਰਾਜ ਤੋ ਦੁਖੀ ਹੋ ਕੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਸਰਕਾਰ ਲਿਆਉਣੀ ਚਾਹੁੰਦੇ ਹਨ।ਜਿਸਦੇ ਲਈ ਅਗਲੇ ਹੀ ਕੁਝ ਦਿਨਾਂ ਚ ਪੰਜਾਬ ਕਾਂਗਰਸ ਪਾਰਟੀ ਵੱਲੋ ਉਮੀਦਵਾਰਾਂ ਦੀ ਲਿਸਟ ਜਾਰੀ ਹੋ ਜਾਣੀ ਹੈ।ਉਹਨਾ ਕਿਹਾ ਕਿ ਇਸ ਹਲਕੇ ਤੋ ਕਈ ਧਨਾਢ ਅਕਾਲੀ ਸਰਪੰਚ ਅਕਾਲੀ ਖੇਮੇੇ ਤੋ ਬੇਹੱਦ ਦੁਖੀ ਹਨ।ਤੁਸੀ ਥੋੜਾ ਇੰਤਜਾਰ ਕਰੋ ਚੋਣ ਜਾਬਤਾ ਲੱਗਦਿਆਂ ਹੀ ਇਸ ਹਲਕੇ ਦੇ ਪੰਚ ਸਰਪੰਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ।ਇਸ ਮੋਕੇ ਕਾਗਰਸ ਦੇ ਸੂਬਾ ਆਗੂ ਅਮਰੀਕ ਸਿੰਘ ਢਿੱਲੋ,ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ,ਨੈਸ਼ਨਲ ਸਟੂਡੈਂਟ ਯੁਨੀਅਨ ਦੇ ਸੀਨੀਅਰ ਆਗੂ ਰਿੰਪੀ ਬਰਾੜ,ਬਲਾਕ ਯੂਥ ਕਾਂਗਰਸ ਦੇ ਪ੍ਰਧਾਂਨ ਜੱਗਾ ਬੁਰਜ ,ਐਸ ਸੀ ਸੈਲ ਦੇ ਬਲਾਕ ਪ੍ਰਧਾਨ ਨਛੱਤਰ ਸਿੰਘ ਸਾਹਨੇਵਾਲੀ ,ਕਰਨੈਲ ਸਿੰਘ, ਸਾਬਕਾ ਸਰਪੰਚ ਮੈਗਲ ਸਿੰਘ ਦਸੋਦੀਆਂ,ਜਨਕਰਾਜ ਸਿੰਘ,ਜਗਦੀਪ ਸਿੰਘ,ਸੰਧੂਰਾ ਸਿੰਘ,ਗੁਰਬਾਜ ਸਿੰਘ,ਉੱਗਰ ਸਿੰਘ,ਹਰਬੰਸ ਸਿੰਘ ਨੰਬਰਦਾਰ,ਬਿੱਕਰ ਸਿੰਘ ਨੰਬਦਾਰ,ਨਿਰਭੈ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: