Thu. Apr 18th, 2019

ਵਿਧਾਨ ਸਭਾ ਪੂਰਬੀ ਦੇ ਕਾਂਗਰਸੀਆਂ ਨੇ ਬੈਂਕਾਂ ਦੇ ਬਾਹਰ ਰਾਹਗੀਰਾਂ ਤੋਂ ਮੰਗੇ 2000 ਦੇ ਨੋਟਾਂ ਦੇ ਖੁੱਲੇ ਪੈਸੇ

ਵਿਧਾਨ ਸਭਾ ਪੂਰਬੀ ਦੇ ਕਾਂਗਰਸੀਆਂ ਨੇ ਬੈਂਕਾਂ ਦੇ ਬਾਹਰ ਰਾਹਗੀਰਾਂ ਤੋਂ ਮੰਗੇ 2000 ਦੇ ਨੋਟਾਂ ਦੇ ਖੁੱਲੇ ਪੈਸੇ

rosh-pardarshanਲੁਧਿਆਣਾ (ਪ੍ਰੀਤੀ ਸ਼ਰਮਾ) ਜਿਲਾ ਕਾਂਗਰਸ ਕਮੇਟੀ ਵਿਧਾਨਸਭਾ ਪੂਰਬੀ ਦੇ ਕਾਂਗਰਸੀਆਂ ਨੇ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਦੀ ਅਗਵਾਈ ਹੇਠ ਬਸਤੀ ਜੋਧੇਵਾਲ ਚੌਂਕ ਦੇ ਨੇੜੇ ਸਥਿਤ ਇੰਡਿਅਨ ਓਵਰਸੀਜ ਬੈਂਕ ਦੇ ਬਾਹਰ ਰੋਸ਼ ਪ੍ਰਰਦਸ਼ਨ ਕਰਕੇ ਜਨਮਾਨਸ ਨੂੰ ਥਮਾਏ ਜਾ ਰਹੇ 2 – 2 ਹਜਾਰ ਰੁਪਏ ਦੇ ਨੋਟਾਂ ਦੇ ਬਦਲੇ ਬਾਜ਼ਾਰ ਵਿੱਚ ਖੁੱਲੇ ਪੈਸੇ ਨਹੀਂ ਮਿਲਣ ਤੇ ਰੋਸ਼ ਜਤਾਉਂਦੇ ਹੋਏ ਹੱਥਾਂ ਵਿੱਚ ਕਟੋਰੇ ਲੈ ਕੇ ਰਾਹਗੀਰਾਂ ਤੋਂ 2000 ਰੁਪਏ ਦੇ ਨੋਟਾਂ ਦੇ ਬਦਲੇ ਖੁੱਲੇ ਪੈਸੇ ਮੰਗ ਕੇ ਆਮ ਜਰੁਰਤਮੰਦ ਲੋਕਾਂ ਤੱਕ ਪੰਹੁਚਾਏ ਇਸ ਮੌਕੇ ਤੇ ਕੌਂਸਲਰ ਸੰਜੈ ਤਲਵਾੜ, ਬਲਾਕ ਕਾਂਗਰਸ ਪ੍ਰਧਾਨ ਮੋਨੂੰ ਖਿੰਡਾ ਅਤੇ ਸੰਜੈ ਸ਼ਰਮਾ ਵੀ ਮੌਜੂਦ ਸਨ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਨੇ ਕੇਂਦਰ ਸਰਕਾਰ ਵੱਲੋਂ ਕਾਲ਼ਾ ਧਨ ਖਤਮ ਕਰਨ ਦੇ ਨਾਮ ਤੇ ਬੰਦ ਕੀਤੀ ਗਈ ਕਰੰਸੀ ਦੇ ਬਦਲੇ ਨਵੀਂ ਕਰੰਸੀ ਹਾਸਲ ਕਰਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਕਤਾਰਾਂ ਵਿੱਚ ਖੜੇ ਲੋਕਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬੈਂਕ ਕਰਮਚਾਰੀ ਅਤੇ ਅਧਿਕਾਰੀ ਨਿਯਮਾਂ ਦੇ ਉਲਟ ਜਾ ਕੇ ਅੰਦਰ ਖਾਤੇ ਧਨਾਢ ਲੋਕਾਂ ਨੂੰ ਪੁਰਾਣੇ ਨੋਟਾਂ ਦੇ ਬਦਲੇ ਲੱਖਾਂ ਰੁਪਏ ਦੀ ਨਵੀਂ ਕਰੰਸੀ ਉਪਲੱਬਧ ਕਰਵਾ ਕੇ ਘੰਟਿਆਂ ਲਾਈਨਾ ਵਿੱਚ ਲੱਗਣ ਵਾਲੇ ਗਰੀਬ ਅਤੇ ਮਧ ਵਰਗੀ ਲੋਕਾਂ ਨੂੰ ਬੈਂਕ ਵਿੱਚ ਕੈਸ਼ ਨਹੀਂ ਹੋਣ ਦਾ ਹਵਾਲਾ ਦੇ ਕੇ ਖਾਲੀ ਹੱਥ ਪਰਤ ਰਹੇ ਹਨ ਜਿਸਦੇ ਚਲਦੇ ਗਰੀਬ ਦੀ ਰਸੋਈ ਵਿੱਚ ਨਾਂ ਆਟਾ ਹੈ , ਨਾਂ ਦਾਲ , ਨਾਂ ਸੱਬਜੀ ਅਤੇ ਨਾਂ ਹੀ ਉਸਦੀ ਜੇਬ ਵਿੱਚ ਦਵਾਈ ਦੇ ਪੈਸੇ ਹਨ ਜੇਕਰ ਕੜੀ ਮਸ਼ਕਤ ਕਰਕੇ ਆਮ ਵਿਅਕਤੀ ਕਿਸੇ ਤਰਾਂ ਬੈਂਕ ਦੇ ਕਾਊਂਟਰ ਤੱਕ ਪੰਹੁਚ ਜਾਂਦਾ ਹੈ ਤਾਂ ਉਸਨੂੰ 2000 ਦੇ ਨੋਟ ਥਮਾ ਦਿੱਤੇ ਜਾਂਦੇ ਹਨ ਜੋ ਕਿ ਬਾਜ਼ਾਰ ਵਿੱਚ ਛੋਟੇ ਨੋਟਾਂ ਦੀ ਕਮੀ ਦੇ ਚਲਦੇ ਪਰੇਸ਼ਾਨੀਆਂ ਦਾ ਸਬੱਬ ਬੰਨ ਰਹੇ ਹਨ ਜਨਤਾ ਨੂੰ ਦਰਪੇਸ਼ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਅੱਜ ਕਾਂਗਰਸ ਨੇ ਸੜਕਾਂ ਤੇ ਚਲਦੇ ਲੋਕਾਂ ਤੋਂ ਖੁੱਲੇ ਪੈਸੇ ਮੰਗ ਕੇ ਆਮ ਜਨਤਾ ਤੱਕ ਪੰਹੁਚਾਉਣ ਦੇ ਯਤਨ ਕੀਤੇ ਹਨ ਇਸ ਮੌਕੇ ਤੇ ਕੌਂਸਲਰ ਸੰਜੈ ਤਲਵਾੜ, ਬਲਾਕ ਕਾਂਗਰਸ ਪ੍ਰਧਾਨ ਮੋਨੂੰ ਖਿੰਡਾ ਅਤੇ ਸੰਜੈ ਸ਼ਰਮਾ, ਅਰੁਣਾ ਟਪਾਰਿਆ, ਅਲਕਾ ਮਲਹੌਤਰਾ, ਜੋਤੀ ਗੁਪਤਾ, ਅਨਿਤਾ ਭਲਲਾ, ਨੀਲਮ ਢੀਂਗੜਾ, ਇੰਦੂ ਬਾਲਾ, ਰਮੇਸ਼ ਕੌਰ, ਸੁਨੀਤਾ ਵਰਮਾ, ਸੰਗੀਤਾ,ਅਸ਼ਵਿੰਦਰ ਕੌਰ, ਸਤਵਿੰਦਰ ਕੌਰ, ਰਾਜੀਵ ਝੱਮਟ, ਕਮਲ ਸ਼ਰਮਾ, ਹੈੱਪੀ ਰੰਧਾਵਾ, ਸਤੀਸ਼ ਸ਼ਰਮਾ, ਰਾਕੇਸ਼ ਕੁਮਾਰ, ਰਾਜ ਸਭਰਵਾਲ, ਅਰੁਣ ਮਲਹੌਤਰਾ, ਮੋਨੂੰ ਸਭਰਵਾਲ, ਮਹੇਸ਼ ਕੁਮਾਰ, ਅਭਿੀਸ਼ੇਕ ਭਾਰਦੁਆਜ, ਹੈਪੀ ਸ਼ੇਰਪੁਰਿਆ, ਦੀਪਕ ਉੱਪਲ, ਰਮਨ ਸਿੰਘ, ਲਖਵੀਰ ਸਿੰਘ, ਟੋਨੀ ਰਾਜਪੂਤ ਸਹਿਤ ਹੋਰ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *

%d bloggers like this: